ਚੌਧਰੀ-ਭਾਈ ! ਰਤੀ ਸੰਭਲ ਕੇ ਬੋਲੇ ਹਰ ਕੋਈ ਆਪਣੀ ਥਾਂ ਸਰਦਾਰ' ਹੁੰਦਾ ਹੈ। ਐਨੀ ਹੈਂਕੜ ਨਾ ਵਿਖਾ।
''ਠੀਕ ਏ", ਇਕ ਹੋਰ ਬੋਲ ਉੱਠਿਆ “ਪਰ ਹਮੇਸ਼ਾ ਤਾਰੂ ਹੀ ਡੁਬਦੇ ਨੇ ਤੇ ਸ਼ਾਹ ਹੀ ਢਹਿੰਦੇ ਨੇ।” ਜਿਸ ਕਿਸੇ ਨੇ ਕੁਝ ਕੀਤਾ ਹੀ ਨਹੀਂ, ਉਸ ਨੂੰ ਜੀਵਨ ਵਿੱਚ ਘਾਟਾ ਕੀ ਪੈਣਾ ਹੈ ?
ਬੜੇ ਡਾਢੇ ਹੋ, ਪਰ ਸੁਣ ਕੇ ਤੁਹਾਡਾ ਦਿਲ ਦੁਖੀ ਹੋਵੇਗਾ। ਕੋਈ ਗੱਲ ਨਹੀਂ। 'ਹਮਾਂ ਯਾਰਾਂ ਦੋਜ਼ਖ ਹਮਾਂ ਯਾਰਾਂ ਬਹਿਸ਼ਤ' ਸਗੋਂ ਦੋਵੇਂ ਰਲ ਕੇ ਦੁਖੀ ਹੋਵਾਂਗੇ ਤਾਂ ਦੁਖ ਦਾ ਵੀ ਸੁਆਦ ਆਵੇਗਾ ਤੇ ਇਹ ਵੰਡਿਆ ਵੀ ਜਾਵੇਗਾ।
ਉਸਦਾ ਚਿਹਰਾ ਕਦੇ ਲਾਲ ਤੇ ਕਦੇ ਪੀਲਾ ਹੁੰਦਾ ਸੀ ਤੇ ਉਹ ਸਿਰ ਨੀਵਾਂ ਪਾਈ ਆਪਣੀ ਪਿਛਲੀ ਮਸਤੀ ਦੀ ਭੁੱਲ ਤੇ ਲੀਕ ਫੇਰ ਕੇ ਉਸਨੂੰ ਮੁਆਫ਼ ਕਰਾਈ ਜਾ ਰਹੀ ਸੀ। ਠੀਕ ਹੈ :- 'ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ।'
ਤੂੰ ਹੈ ਮੇਰਾ ਹਕ ਹਮਸਾਇਆ, ਹਕ ਹਮਸਾਇਆ ਮਾਂ-ਪਿਉ ਜਾਇਆ।
ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ ।।
ਛੱਡ ਯਾਰ, 'ਹਮ ਨਾ ਵਿਆਹੇ ਤਾਂ ਕਾਹਦੇ ਸਾਹੇ । ਪੰਡਤ ਹੁਰੀ ਵਜ਼ੀਰ ਬਣ ਗਏ ਤਾਂ ਸਾਨੂੰ ਕੀ ? ਸਾਡੇ ਤਾਂ ਹੱਥ ਪੁਰਾਣੇ ਖੋਸੜੇ ਹੀ ਹਨ।
ਹਮ ਆਦਮੀ ਹਾਂ ਇਕ ਦਮੀ, ਮੁਹਲਤਿ ਮੁਹਤੁ ਨਾ ਜਾਣਾ ॥ ਨਾਨਕੁ ਥਿਨਵੈ ਤਿਸੈ ਸਰੋਵਹੁ ਜਾਕੇ ਜੀਆ ਪਰਾਣਾ ॥
ਅਜੇਹੇ ਮਾਮਲਿਆਂ ਵਿੱਚ ਰੜਖੇੜ ਪਾ ਛੱਡਣੀ ਚੰਗੀ ਨਹੀਂ। ਅਸੀਂ ਤਾਂ ਵੀਰ ਜੀ, ਇੱਕੋ ਗੱਲ ਜਾਣਦੇ ਹਾਂ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ।'
ਭਾਨੋ- ਰੱਬ ਬੜਾ ਬੇਅੰਤ ਏ, 'ਹੱਥੋਂ ਹੱਥ ਨਿਬੇੜਾ' ਕਰਾਂਦਾ ਏ ।
ਪੋਰਸ- ਦੇਖੋ, 'ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ', ਸੂਰਾ ਉਹ ਜੋ ਮੈਦਾਨ ਜੰਗ ਵਿੱਚ ਲੜੇ ।
ਮੁਹੰਮਦਾ-ਉਹ ਤੇ ਠੀਕ ਏ ! ਪਰ ਤੂੰ ਉੱਥੋਂ ਤੀਕ ਗੱਲ ਨਾ ਆਉਣ ਦੇਈਂ, ਕਿਤੇ 'ਹੱਥੀਂ ਦਿੱਤੀਆਂ ਦੰਦਾਂ ਨਾਲ ਨਾ ਖੋਹਲਣੀਆਂ ਪੈਣ।