ਕਰਨੀ ਕੱਖ ਦੀ ਚੰਗੀ, ਗੱਲ ਲੱਖ ਦੀ ਮਾੜੀ । ਨਬੇੜਾ ਤਾਂ ਕਰਨੀ ਉਤੇ ਹੋਣਾ ਹੈ ਗੱਪਾਂ ਉਤੇ ਨਹੀਂ।
ਸਤਿਗੁਰ ਦੀ ਕ੍ਰਿਪਾ ਹੋਵੇ ਤਾਂ- 'ਨੀਚ ਕੀਚ ਨਿਮ੍ਰਤਾ ਘਨੀ, ਕਰਨੀ ਕਮਲ ਕਮਾਲ ।
ਚੰਗੇ ਕੰਮ ਹੀ ਪ੍ਰਵਾਨ ਹੁੰਦੇ ਹਨ। 'ਕਰਨੀ ਪ੍ਰਵਾਨ ਕਿਆ ਹਿੰਦੂ, ਕਿਆ ਮੁਸਲਮਾਨ ।' ਕਰਮ ਹੀਣ ਜੋ ਖੇਤੀ ਕਰੇ, ਗੜੇ ਪੈਣ ਜਾਂ ਬੈਲ ਮਰੇ ।
ਭਾਗ ਭਰੀ- ਉਨ੍ਹਾਂ ਸੱਤੀਂ ਪੀੜ੍ਹੀਆਂ... ਬੱਚਾ ਖਾਣੀਆਂ, ਮੇਰੀ ਬੇਦੋਸ਼ੀ ਧੀ ਨੂੰ ਧੱਕਾ ਦੇ ਛੱਡਿਆ ਏ । ਸ਼ਾਲਾ ! ਜਾਈਆਂ ਦੇ ਪੇਸ਼ ਆਵੇ ਨੇ, 'ਕਰ ਪਰਾਇਆਂ ਤੇ ਆਵਨੀਂ ਜਾਇਆ' । ਬੱਚੇ ਮਰਣ ਨੇ ਤੇ ਮੂਲੀ ਪੁਟਿਆ ਟੋਆ ਹੋਵੇ ਨੇ ।
'ਕਰ ਭਲਾ ਤੇ ਹੋਵੀ ਭਲਾ' ਵਾਲੇ ਆਸ਼ੇ ਤੇ ਚਲਦਾ ਰਹੁ, ਸਦਾ ਸੁਖੀ ਰਹੇਂਗਾ।
ਵਿਹਲੇ ਰਹੋ, ਦੁੱਲਤੇ ਖਾਉ । 'ਕਰ ਮਜੂਰੀ ਤੇ ਖਾਹ ਚੂਰੀ ।’
ਭਾਈ, ਜਦੋਂ ਤੱਕ ਕਰਮ ਚੰਗੇ ਨਾ ਹੋਣ, ਸਿੱਧੇ ਕੀਤੇ ਕੰਮ ਭੀ ਪੁੱਠੇ ਹੀ ਹੁੰਦੇ ਹਨ, ਸਿਆਣਿਆਂ ਨੇ ਠੀਕ ਆਖਿਆ ਹੈ :-- 'ਕਰਮ ਫਲ ਤਾਂ ਸਭ ਫਲ, ਭੀਖ ਵਣਜ ਵਿਹਾਰ।'
ਉਹ ਪੜ੍ਹਿਆ ਹੋਇਆ ਤੇ ਬਥੇਰਾ ਹੈ, ਪਰ ਕਿਸਮਤ ਦਾ ਨਿਰਾ ਬਲੀ ਹੀ ਹੈ। ਵਿਚਾਰੇ ਦਾ ਇਕ ਹੱਥ ਅੱਗੇ ਤੇ ਇਕ ਪਿੱਛੇ ਹੀ ਰਹਿੰਦਾ ਹੈ । ਕਰਮਾਂ ਦੀ ਰਤੀ ਚੰਗੀ ਤੇ ਅਕਲ ਦਾ ਤੇਲਾ ਮੰਦਾ।
ਰਾਣੀ ਜੀ, 'ਕਰਮਾਂ ਦੇ ਲੇਖ ਕੌਣ ਮਿਟਾਵੇ' ? ਵਿਚਾਰੀ ਦੇ ਭਾਗਾਂ ਵਿੱਚ ਜੁ ਇਹੋ ਕੁਝ ਲਿਖਿਆ ਸੀ।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।
ਪਿਆਰਿਓ, ਗੱਪਾਂ ਨਾਲ ਨਬੇੜ ਨਹੀਂ ਹੁੰਦਾ। ‘ਕਰ ਲਿਆ ਸੋ ਕਾਮ, ਭੱਜ ਲਿਆ ਸੋ ਰਾਮ।"
ਸਭ ਨਾਲ ਘੁਲ ਮਿਲ ਕੇ ਰਹਿਣਾ ਤੇ ਆਪਣੇ ਨੇੜੇ ਤੇੜੇ ਦੇ ਸਭ ਚੰਗੇ ਲੋਕਾਂ ਨੂੰ ਜਾਨਣਾ ਇਕ ਕਰਾਮਾਤੀ ਗੁਣ ਹੈ। ਜਿੱਥੇ ਕਰਾਮਾਤ ਕੰਮ ਨਹੀਂ ਆਉਂਦੀ, ਉੱਥੇ ਮੁਲਾਕਾਤ ਆਉਂਦੀ ਹੈ ।