ਚੌਧਰੀ ਛੱਡੋ, ਮਰਨ ਪਿਛੋਂ ਕੀ ਕਿਸੇ ਨੂੰ ਨਿੰਦਨਾ ਹੋਇਆ । 'ਕਬਰ ਵਿੱਚ ਸਭ ਬਰਾਬਰ ਹੁੰਦੇ ਨੇ।
ਤੇ ਹੋਰ 'ਕਮਲਿਆਂ ਦੇ ਕੋਈ ਸਿੰਗ ਹੁੰਦੇ ਹਨ ?' ਇਨ੍ਹਾਂ ਮੂਰਖਤਾਈਆਂ ਕਰਕੇ ਹੀ ਤਾਂ ਉਸਨੇ ਪਿਉ ਦਾਦੇ ਦਾ ਨਾਂ ਗੁਆ ਲਿਆ ਹੈ।
ਇੱਥੇ ਕਮਾਦ ਕੀ ਹੋਣਾ ਸੀ, ਇਹ ਤੇ ਇੰਨੀ ਉੱਚੀ ਥਾਂ ਹੈ । ਤੂੰ ਸੁਣਿਆ ਨਹੀਂ 'ਕਮਾਦ ਚੁਲ੍ਹੇ, ਕਪਾਹ ਮਲ੍ਹੇ।
ਰਾਣੀ ਜੀ ! ਕਿਸੇ ਉੱਤਮ ਟੱਬਰ ਵਿੱਚੋਂ ਸਨ। ਉਨਾਂ ਦੇ ਇਹੋ ਜਹੇ ਮੂਰਖ ਦੇ ਜੰਮਣ ਦੀ ਆਸ ਘੱਟ ਸੀ, ਪਰ ਕਮਾਦ ਵਿੱਚੋਂ ਹੀ ਕਾਂਗਿਆਰੀਆਂ ਨਿਕਲਦੀਆਂ ਨੇ।
ਕੀ ਕਰੀਏ ਜੀ । 'ਕਮੀਨੇ ਦੀ ਯਾਰੀ, ਨੂੰਹਿਆਂ ਦਾ ਡੰਗ। ਅਜਿਹਾ ਕਮੀਨਾ ਮਿੱਤਰ ਸਹੇੜਿਆ, ਕਿ ਸਾਨੂੰ ਸਭਨਾਂ ਨੂੰ ਨਾਲ ਲੈ ਡੁੱਬਾ।
ਬਿਨਾ ਸੇਵਾ ਦੇ ਕਿਸੇ ਨੂੰ ਭਾਗ ਨਹੀਂ ਲਗਦੇ । 'ਕਰ ਸੇਵਾ ਤੇ ਖਾ ਮੇਵਾ।'
ਜੱਟੀ—ਸ਼ਾਹ ਜੀ ! ਸ਼ੁਕਰ ਹੈ ‘ਕਰਜ਼ੇ ਛੁਟੇ, ਗੰਗਾ ਨਹਾਏ । ਤੁਹਾਡਾ ਦੇਣਾ ਦੇ ਕੇ ਸੁਖੀ ਹੋ ਗਏ ਹਾਂ।
ਹੁਣ ਤਾਂ ਨੌਜਵਾਨ ਖਾਲਸਾ ਤਾਂ ਸੁਖ ਨਾਲ ਕਹਿਣੀ ਦਾ ਸੂਰਾ ਅਤੇ ਕਰਣੀ ਦਾ ਊਰਾ ਹੈ। ਵਾਹਿਗੁਰੂ ਜਾਣੇ ਕੈਸਾ ਹੈ ਪਰ ਕਰਣੀ ਦੇ ਦਮਗਜੇ ਮਾਰਨ ਲਈ ਤਾਂ ਜੰਗ ਬਹਾਦਰ ਹੈਂ ।
ਤੇਰਾ ਕੰਮ ਮੈਨੂੰ ਪਸੰਦ ਨਹੀਂ। ਆਪ ਤਾਂ ਕੁਝ ਤੂੰ ਕਰਨਾ ਨਾ ਹੋਇਆ ਤੇ ਲੋਕਾਂ ਨੂੰ ਮੱਤਾਂ ਦੇਣ ਵਿੱਚ ਸਭ ਤੋਂ ਮੂਹਰੇ। 'ਕਰਣੀ ਨਾ ਕਰਤੂਤ ਚਲ ਮੇਰੇ ਪੂਤ' ਵਾਲਾ ਵਤੀਰਾ ਇੱਥੇ ਸਫਲ ਨਹੀਂ ਹੋਣਾ।
'ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥
'ਗੁਰਮੁਖਿ ਸਦਾ ਸਲਾਹੀਐ, ਕਰਤਾ ਕਰੇ ਸੁ ਹੋਈ ॥
ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨ ਰਾਤਿ ॥