'ਨਿੱਠ ਕੇ ਬਹੁ ਨੀ । ਕਲ੍ਹ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ' । ਆਪਣਾ ਪਿੱਛਾ ਤਾਂ ਵੇਖ।
ਸੁਰੈਣ ਸਿੰਘ- ਉਏ ਬਸ ਵੀ ਕਰ, ਐਡੀਆਂ ਸ਼ੇਖੀਆਂ ਨਾ ਮਾਰ, 'ਕੱਲ੍ਹ ਦੀ ਫਕੀਰੀ ਦੁਪਹਿਰੇ ਧੂਣੀ' ਵਾਲਾ ਤੇਰਾ ਲੇਖਾ ਹੈ ।
'ਕੱਲ੍ਹ ਦੀ ਭੂਤਨੀ ਤੇ ਸਿਵਿਆਂ ਵਿੱਚ ਅੱਧ। ਕੀ ਹੈ ਉਹਦੇ ਹੱਥ ਪੱਲੇ, ਜੋ ਉਹਨੂੰ ਆਪਣੀ ਕੁੜੀ ਫੜਾ ਦੇਈਏ।
ਕੱਲ੍ਹ ਤੇ ਪਰਸੋਂ ਦੇ ਇਕਰਾਰ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਕੱਲ੍ਹ ਨਾਮ ਕਾਲ ਦਾ ਹੈ। ਜੋ ਸੁਆਦ ਪਹਿਲੇ ਤੇ ਅਚਨਚੇਤ ਮਿਲਾ੫ ਵਿੱਚ ਹੈ ਉਹ ਮਿਥੇ ਹੋਇ ਦੂਜੇ ਵਿੱਚ ਕਿੱਥੇ ?
ਤੁਸੀਂ ਕਿਉਂ ਖਿਝਦੀਆਂ ਹੋ, ਜੇ ਉਹ ਆਪਣੇ ਪਤੀ ਦੀ ਸੋਭਾ ਕਰਦੀ ਹੈ। 'ਕਾਉਣੀ ਨੂੰ ਕਾਂ ਪਿਆਰਾ, ਰਾਉਣੀ ਨੂੰ ਰਾ ਪਿਆਰਾ।”
ਕਾਉਂ ਕਪੂਰ ਨ ਰਖਈ ਦੁਰਗੰਧ ਸੁਖਾਵੈ ॥ ਹਾਥੀ ਨੀਰ ਨਵਾਲੀਐ, ਸਿਰ ਛਾਰ ਉਡਾਵੈ ॥
'ਕਾਇਆਂ ਹੰਸ ਵਿਛੁੰਨਿਆਂ ਤਿਸ ਕੋਨ ਸਥੋਈ । ਬੇਮੁਖ ਸੁਕੇ ਰੁਖ ਜਿਉਂ ਦੇਖੈ ਸਭ ਲੋਈ।'
ਜੀ ਸਾਨੂੰ ਕੀ ਤੁਹਾਡੇ ਧੰਨ ਨਾਲ? 'ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਅਸੀਂ ਤਾਂ ਉਂਵੇਂ ਦੇ ਉਵੇਂ ਹੀ ਸੜਕਾਂ ਕੱਛ ਰਹੇ ਹਾਂ ।
ਭਾਈ ਹਰ ਕੰਮ ਧੀਰਜ ਨਾਲ ਕਰੋ, ਸੁਣਿਆ ਨਹੀਂ ਜੇ 'ਕਾਹਲੀ ਅੱਗੇ ਟੋਏ।'
ਤੁਸੀਂ ਵੀ ਕਾਗਤਾਂ ਦੀ ਬੇੜੀ ਦਾ ਮਲਾਹ ਅੱਗ ਚੁਕ ਬਣਾਇਆ । ਏਨੀ ਨਾਜ਼ੁਕ ਕੁੜੀ ਏਸ ਮੁਸ਼ਟੰਡੇ ਦੇ ਹਵਾਲੇ ਕਰ ਦਿੱਤੀ। ਦੁੱਖ ਤਾਂ ਉਸ ਨੂੰ ਮਿਲਣਾ ਹੀ ਸੀ।
ਜੀ ਕਾਗਦ ਦੇ ਘੋੜੇ ਕਦ ਤੀਕ ਦੌੜਨਗੇ ? ਤੁਹਾਡੀਆਂ ਹਵਾਈ ਵਿਉਂਤਾਂ ਕਦੀ ਸਿਰੇ ਚੜ੍ਹਦੀਆਂ ਨਹੀਂ ਦਿਸਦੀਆਂ।
ਕਾਜੀ ਸੋ ਜੋ ਉਲਟੀ ਕਰੈ ॥ ਗੁਰਪਰਸਾਦੀ ਜੀਵਤ ਮਰੈ ॥