ਗੰਜੇ ਨੂੰ ਵੀ ਰੱਬ ਨਹੁੰ ਨਾ ਦੇਵੇ ਨਾ ਰੂਪ ਦੇਵੇ ਕਿਸੇ ਕਮੀਨ ਨੂੰ। 'ਕਾਲਾ ਬਾਹਮਣ ਤੇ ਗੋਰਾ ਚੂੜਾ ਦੋਹਾਂ ਕੋਲੋਂ ਭਲਾ ਨਹੀਂ ਹੁੰਦਾ।
ਰਾਤੀ ਹੋਵਨਿ ਕਾਲੀਆਂ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥
ਉਹ ਬੋਲਦਾ ਘੱਟ ਹੈ, ਪਰ ਕੰਮ ਵਧੀਕ ਕਰਦਾ ਹੈ । 'ਕਾਲੀ ਘਟਾ ਡਰਾਉਣੀ, ਚਿੱਟੀ ਮੀਂਹ ਵਰਸਾਉਣੀ' । ਤੁਸੀਂ ਗੱਪਾਂ ਨਾਲ ਕਿਸੇ ਦੇ ਕੰਮ ਨੂੰ ਨਾ ਪਰਖੋ ।
ਕਾਲੇ ਰੰਗ ਵਾਲੇ ਕਦੇ ਵੀ ਚਿੱਟੇ ਨਹੀਂ ਹੁੰਦੇ, ਭਾਵੇਂ ਕਿੰਨਾ ਵੀ ਸਾਬਣ ਲਾਓ। ਤਾਂ ਹੀ ਅਖਾਣ ਹੈ- ਕਾਲੇ ਕਦੇ ਨਾ ਹੋਵਣ ਬਗੇ, ਭਾਵੇਂ ਸੌ ਮਣ ਸਾਬਣ ਲਗੇ
ਭਾਈ ਸਾਹਿਬ, ਤੁਸੀਂ ਵੀ ਕਾਵਾਂ ਕੋਲੋਂ ਢੋਲ ਵਜਾਉਂਦੇ ਤੇ ਭੂਤਾਂ ਕੋਲੋਂ ਮੁਰਾਦਾਂ ਮੰਗਦੇ ਹੋ ? ਕਦੀ ਚੰਦਰੇ ਲੋਕਾਂ ਨੇ ਵੀ ਕਿਸੇ ਦੀ ਸੁਣੀ ਮੰਨੀ ਹੈ।
ਤਿਨਾਂ ਨੇ ਹੀ ਡਰ ਤੇ ਹੈਰਾਨੀ ਨਾਲ ਇੱਕ ਦੂਜੇ ਵਲ ਤੱਕਿਆ। ਪਰ ਹੁਣ ਕੀ ਹੋ ਸਕਦਾ ਸੀ ? 'ਕਾਵਾਂ ਦੀਆਂ ਮਾਵਾਂ ਨੇ ਕੋਇਲਾਂ ਦੇ ਬੋਲ ਪਛਾਣ ਲਏ' ਪਰ ਵੇਲਾ ਖੁੰਝਾ ਕੇ।
ਘੁਰਕ ਕਿਹਾ ਉਸ 'ਪਰੇ ਬੈਠ ਤੁਧ ਕਿਹਾ ਨਾ ਇਸ ਮਰ ਜਾਣਾ । 'ਕਾਂ ਦੇ ਕਿਹਾਂ ਢੋਰ ਨਹੀਂ ਮਰਦਾ', ਹੁੰਦਾ ਰੱਬ ਦਾ ਭਾਣਾ ।
ਉਹ ਵੀ ਅਨੋਖੇ ਬੰਦੇ ਹਨ। ਅੱਜ ਕਿਤੇ ਕੱਲ੍ਹ ਕਿਤੇ, ਇਕ ਥਾਂ ਟਿਕਾਣਾ ਰਖਦੇ ਹੀ ਨਹੀਂ । ਉਨ੍ਹਾਂ ਦਾ ਤਾਂ 'ਕਾਵਾਂ ਦੇ ਘਰ ਵਾਲਿਆਂ ਡੇਰਾ ਮਘੋਵਾਲ' ਵਾਲਾ ਲੇਖਾ ਹੈ।
ਸਰਦਾਰ ਜੀ, ਇੰਨੀ ਵਡਮੁੱਲੀ ਚੀਜ਼ ਉਸਨੂੰ ਪਚਣੀ ਔਖੀ ਸੀ । ਸੋ, ਫਿੱਟ ਗਿਆ। ਤੁਸਾਂ ਵੀ 'ਕਾਂ ਦੀ ਚੁੰਜ ਵਿਚ ਅੰਗੂਰ' ਦੱਬ ਵਾੜਿਆ।
ਰਾਜਾ ਜੀ ! 'ਕਾਂ ਦੀ ਰੀਝ ਰੂੜੀਆਂ ਤੇ।' ਇਸ ਭੈੜੇ ਨੇ ਚੰਗਾ ਕੰਮ ਕਿੱਥੋਂ ਕਰਨਾ ਏ ?
ਹਾਕਮ ਕਿਸ ਬਾਗ਼ ਦੀ ਮੂਲੀ ਏ, ਸ਼ਾਮ ਸਿੰਘ ਨੇ ਤਾਂ ਬੜਿਆ ਬੜਿਆਂ ਦੀ ਨਾਂਹ ਕਰਾ ਦਿੱਤੀ ਹੋਈ ਏ।
ਕਿਸਮਤ ਨਾਲ ਝਗੜਨ ਦਾ ਕੀ ਲਾਭ ? ਤੂੰ ਸੁਣਿਆ ਨਹੀਂ 'ਕਿਸਮਤ ਨਾਲ ਵਲੱਲੀ ਝਗੜੇ।' ਹੁੰਦਾ ਤਾਂ ਓਹੀ ਹੈ, ਜੋ ਭਾਗਾਂ ਵਿੱਚ ਲਿਖਿਆ ਹੋਵੇ।