ਕੋਈ ਗੱਲ ਨਹੀਂ । ਉਸ ਨੂੰ ਹੁਣੇ ਮਲੂਮ ਹੋ ਜਾਏਗਾ, ਜੁ ਉਹ ਕਿਸ ਰਾਜੇ ਦੀ ਪਰਜਾ ਹੈ ?
ਕੋਈ ਗੱਲ ਨਹੀਂ। 'ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ'। ਉਸ ਠੇਕੇਦਾਰੀ ਕਰ ਲਈ ਅਸਾਂ ਮਜੂਰੀ ਕਰ ਲਈ। ਰੋਟੀ ਹੀ ਕਮਾਣੀ ਹੈ ! ਫ਼ਰਕ ਕੀ ਹੋਇਆ ?
ਕੀ ਕਰੀਏ ਜੀ । ਉਹ ਤਾਂ ਕਿਸੇ ਛਾਬੇ ਵੀ ਪੂਰਾ ਨਹੀਂ ਹੁੰਦਾ। ਝਗੜਾ ਵਿੱਚੋਂ ਮੁੱਕਣ ਹੀ ਨਹੀਂ ਦੇਂਦਾ।
ਵੇਖੋ ਬਿਪਤਾ ਸਮੇਂ ਮੈਂ ਪਿਆਰਾ ਸਿੰਘ ਦੀ ਕਿਤਨੀ ਸਹਾਇਤਾ ਕੀਤੀ, ਪਰ ਉਸ ਨੇ ਮੇਰੇ ਸਿਰ ਕੀ ਸਿਆਪਾ ਪੁਆ ਦਿੱਤਾ ਹੈ। ਸ਼ਾਇਦ 'ਕਿਸੇ ਜੁਗ ਦਾ ਵੱਟਾ ਲੈਣਾ ਹੋਵੇਗਾ।'
'ਕਿਸੇ ਦਾ ਹੱਥ ਚਲੇ, ਕਿਸੇ ਦਾ ਮੂੰਹ ਚਲੇ'। ਤੂੰ ਮੈਨੂੰ ਮਾਰੀ ਜਾਂਦਾ ਹੈਂ, ਮੈਂ ਅੱਗੋਂ ਗਾਲਾਂ ਵੀ ਨਾ ਕੱਢਾਂ ?
ਰਾਧਾ ਕ੍ਰਿਸ਼ਨ-- ਇਹ ਠੀਕ ਹੈ ਕਿ ਜਿਤਨਾ ਖ਼ਰਚ ਰਾਮੋ ਦੇ ਬਾਕੀ ਸਾਰੇ ਟੱਬਰ ਦਾ ਆਂਦਾ ਹੈ, ਉੱਨਾਂ ਇਕੱਲਾ ਚਾਚੇ ਦਾ ਹੈ। ਪੇਟੂ ਜੋ ਹੋਇਆ। ਸਿਆਣਿਆਂ ਨੇ ਸੱਚ ਆਖਿਆ ਹੈ, ਕਿਸੇ ਦਾ ਟੱਬਰ ਵੱਡਾ, 'ਕਿਸੇ ਦਾ ਬੱਬਰ ਵੱਡਾ।'
ਸਰਨ ਸਿੰਘ ਦੀ ਖੱਟੀ ਜੋ ਪਾਪ ਦੀ ਸੀ ਇਵੇਂ ਹੀ ਜਾਣੀ ਸੀ । ਕਿਸੇ ਦਾ ਧਨ ਕੋਈ ਖਾਏ ਪਾਪੀ ਦਾ ਸਾਲ ਅਕਾਰਥ ਜਾਏ।
ਸਜਨੋ, ਸੰਸਾਰ ਦੀ ਇਹੀ ਕਾਰ ਹੈ ਕਿ 'ਕਿਸੇ ਦੇ ਅੰਬ, ਕਿਸੇ ਦੀ ਅੰਬੀ। ਕੋਈ ਖਟਦਾ ਹੈ, ਕੋਈ ਗੁਆਂਦਾ ਹੈ।
ਯਾਰ ! ਇਹ ਕੀ ਖੇਡ ਬਣਾਈ ਹੋਈ ਜੇ । 'ਕਿਸੇ ਨੂੰ ਸਾਈ, ਕਿਸੇ ਨੂੰ ਵਧਾਈ' । ਲਾਰਾ ਕਿਤੇ ਲਾਣਾ ਤੇ ਕੰਮ ਕਿਤੇ ਕਰਨਾ।
ਵੇਖੋ ਰੱਬ ਦੇ ਰੰਗ ! ਲੇਖ ਵੀ ਕੇਹੇ ਵੱਖ ਵੱਖ ਲਿਖੇ ਸੂ। ਕਿਸੇ ਨੂੰ ਕੱਖ, ਕਿਸੇ ਨੂੰ ਲੱਖ' ਦਿੰਦਾ ਜੇ।
ਰਾਮ ਲਾਲ- (ਠੋਲਾ ਮਾਰ ਕੇ) ਆਹ ਵੇਖ ਲੈ, ਅਜੇ ਕੱਸਾ ਏ। ਜਦੋਂ ਉਸ ਦਿਨ ਮੈਂ ਵੜੇਵੇਂ ਤੋਲਦਾ ਸਾਂ ਤਾਂ ਕਹਿੰਦੀ ਸੈ 'ਸ਼ਾਹ ਕਿਤੇ ਸੋਨਾ ਤਾਂ ਨਹੀਂ।
ਡੇਮੂੰ ਖੱਖਰ ਜੇ ਛੁਹੈ ਦਿਸੈ ਮੁਹਿ ਸੂਣੈ। ਕਿਤੇ ਕੰਮ ਨਾ ਆਵਈ ਲਾਵਣ ਬਿਨ ਲੂਣੈ।