ਜਾਣਦੀ ਹਾਂ, ਤੁਹਾਡੇ ਸਾਰੇ ਹੀਜ ਪਿਆਜ ਨੂੰ ਮੈਂ, 'ਕਿਤੋਂ ਦੀ ਲੀਰ ਕਿਤੋਂ ਦਾ ਪਰਾਂਦਾ, ਚੂੰਡਾ ਕੀਤਾ ਮੜ ਮੜਾਦਾਂ'। ਬਾਹਰ ਬੀਬੋ ਦਾ ਰਖਣਾ ਤੇ ਅੰਦਰ ਵਜੇ ਸਖਣਾ।
ਇਹ ਤਾਂ ਕੰਮ ਵਿਗੜਿਆ ਜਾਪਦਾ ਏ ! ਸ੍ਰੀਮਤੀ ਜੀ, ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ। ਭੋਗਣ ਵਾਲੇ ਪਦਾਰਥ ਦਾ ਭੋਗੀ ਨਾਲ ਕੀ ਟਾਕਰਾ ?
ਭਾਈ, ਇਹ ਗੱਲ ਝੂਠੀ, 'ਕਿੱਲੇ ਤੇ ਬੰਨ੍ਹ ਕੇ ਤੇ ਨਹੀਂ ਨਾ ਖੁਆਇਆ ਜਾਂਦਾ ਕਿਸੇ ਨੂੰ, ਮਿਹਨਤ ਕਰ ਤੇ ਆਪਣਾ ਪੇਟ ਪਾਲ ।
ਰਾਣੋ- ਅੜੀਏ ਤੈਨੂੰ ਪਹਿਲਾਂ ਹੋਸ਼ ਨਾ ਆਈ, ਤੇਰੇ ਨਾਲ ਤਾਂ 'ਕਿੰਗ ਵਜੇ ਤੇ ਰਾਗ ਬੁਝੇ' ਵਾਲੀ ਗੱਲ ਹੀ ਹੋਈ। ਸੱਲ ਲੱਗਣ ਨਾਲ ਹੀ ਹੋਸ਼ ਆਈ।
ਜੇ ਮੇਰੇ ਵਰਗਾ ਕੰਗਲਾ ਹੁੰਦਾ ਤੇ ਪੈ ਜਾਂਦੀ ਬੀਮਾਰੀ। ਫੇਰ ਵੇਖਦੇ ਕਿ ਕਿੰਨੀ ਵੀਹਾਂ ਸੌ ਹੁੰਦਾ ਹੈ।
ਛੱਡੋ ਪਰਾਂ, ਇਸ ਮਨਹੂਸ ਦਾ ਜ਼ਿਕਰ ਹੀ ਨਾ ਕਰੋ । ਇਸ ਦਾ ਆਪਣਾ ਝੱਟ ਤਾਂ ਟੱਪਦਾ ਨਹੀਂ, ਕਿਸੇ ਦੀ ਮਦਦ ਕੀ ਇਸ ਨੇ ਕਰਨੀ ਜੇ। ਅਖੇ 'ਕੀ ਕਰੂਗਾ ਪਾਂਧਾ, ਜਿਨ ਮੰਗ ਪਰਾਇਆ ਖਾਧਾ।'
ਮੈਂ ਮਰ ਗਿਆ ਮਿਹਨਤਾਂ ਕਰਦਾ। ਮੁੰਡੇ ਨੇ ਮੇਰੀ ਸਾਰੀ ਕੀਤੀ ਕਰਾਈ ਤੇ ਸਿਰ ਸੁਆਹ ਪਾ ਦਿੱਤੀ। ਚਾਰ ਕੌਡੀਆਂ ਕਮਾਉਣ ਲੱਗਾ, ਤਾਂ ਮੇਰੇ ਵੱਲੋਂ ਅੱਖਾਂ ਫੇਰ ਬੈਠਾ।
ਛੱਡੋ ਜੀ, ਵਿਚਾਰੇ ਯਤੀਮ ਨੂੰ। 'ਕੀ ਪਿੱਦੀ ਕੀ ਪਿੱਦੀ ਦਾ ਸ਼ੋਰਬਾ'। ਉਹਦੇ ਆਪਣੇ ਖਾਣ ਲਈ ਹੈ ਨਹੀਂ, ਤੁਹਾਡੇ ਲਈ ਕਿੱਥੋਂ ਲਿਆਵੇਗਾ ?
ਓਏ ਤੂੰ ਆਪਣੇ ਆਪ ਵਿੱਚ ਰਹਿ ਕੇ ਗੱਲ ਕਰਿਆ ਕਰ, ਮਲੂਮ ਹੁੰਦਾ ਏ ਤੈਨੂੰ ਸਿਆਣਿਆਂ ਦੀ ਗੱਲ ਭੁੱਲ ਗਈ ਹੈ ਅਖੇ 'ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸ ਨੂੰ ਖੰਭ ਲਗ ਜਾਂਦੇ ਹਨ।'
ਆਪਣੀ ਵਿੱਤ ਵਿੱਚ ਹੀ ਰਿਹਾ ਕਰੋ, ਜਦੋਂ 'ਕੀੜੀ ਦੇ ਖੰਭ ਨਿਕਲਦੇ ਹਨ ਤਾਂ ਉਹਦੀ ਮੌਤ ਆ ਜਾਂਦੀ ਹੈ।'
ਕੌੜੀ- ਰਾਮ ਸਤ ਬੇਬੇ । ਪੇਮੀ-(ਉੱਠ ਕੇ ਗਲ ਮਿਲ ਕੇ) ਆ ਕੁੜਮਣੀ ਰਾਣੀ । ਜੀ ਆਇਆਂ ਨੂੰ, ਸਦਕੇ ਆਇਆਂ ਨੂੰ । ਕੀੜੀ ਦੇ ਘਰ ਨਰੈਣ ।
ਨੁਕਸਾਨ ਤਾਂ ਵਿਚਾਰੇ ਧਰਮ ਦਾਸ ਦਾ ਥੋੜਾ ਹੀ ਹੋਇਆ ਹੈ, ਪਰ ਉਸ ਕੀੜੀ ਲਈ ਤਾਂ ਠੂਠਾ ਹੀ ਦਰਿਆ ਬਰਾਬਰ ਸੀ। ਪੱਲੇ ਓਹਦੇ ਭਲਾ ਕਿਹੜਾ ਬਹੁਤਾ ਸੀ ?