Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੩੦ ਕੱਤਕ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਕੁੱਤਾ ਰੋਟੀ ਲੈ ਗਿਆ ਗੰਗਾ ਮਾਈ ਤੇਰੇ ਨਾਂ-ਸੂਮ ਦਾ ਨੁਕਸਾਨ ਹੋ ਜਾਏ ਤੇ ਉਹ ਕਹਿ ਦੇਵੇ ਕਿ ਮੈਂ ਦਾਨ ਕੀਤਾ ਹੈ

ਅਪਣੇ ਹੱਥੀਂ ਤੇ ਤੁਸਾਂ ਕਦੀ ਇੱਕ ਧੇਲਾ ਕਿਸੇ ਗ਼ਰੀਬ ਨੂੰ ਨਹੀਂ ਦਿੱਤਾ, ਹੁਣ ਇਹ ਨੁਕਸਾਨ ਹੋ ਗਿਆ ਹੈ ਤੇ ਤੁਸੀਂ ਕਹਿੰਦੇ ਹੋ ਕਿਸੇ ਗ਼ਰੀਬ ਨੂੰ ਰੁਪਏ ਲੱਭੇ ਹੀ ਹੋਣਗੇ, ਵਿਚਾਰੇ ਦੇ ਕੰਮ ਆਣਗੇ। ਇਹ ਤੇ ਉਹ ਗੱਲ ਹੋਈ 'ਕੁੱਤਾ ਰੋਟੀ ਲੈ ਗਿਆ, ਗੰਗਾ ਮਾਈ ਤੇਰੇ ਨਾਂ।'

ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ-ਜਦੋਂ ਕੋਈ ਸੁਖ ਦੀ ਪ੍ਰਾਪਤੀ ਦੀ ਖ਼ਾਤਰ ਮਾੜਾ ਕੰਮ ਕਰੇ ਪਰ ਸੁੱਖ ਫਿਰ ਵੀ ਨਾ ਮਿਲੇ

ਅਖੇ 'ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ'। ਇਹੋ ਹਾਲ ਜੋਗਿੰਦਰ ਸਿੰਘ ਦਾ ਹੋਇਆ। ਉਸ ਨੇ ਕਿਸਮਤ ਲਭ ਲਈ ਸੀ। ਉਸ ਦਾ ਉਹ ਮਤਲਬ ਫੇਰ ਵੀ ਪੂਰਾ ਨਾ ਹੋਇਆ ।

ਕੁੱਤਿਆ ਤੇਰੇ ਮੂੰਹ ਨੂੰ ਨਹੀਂ, ਤੇਰੇ ਮਾਲਕ ਦੇ ਮੂੰਹ ਨੂੰ ਹੈ-ਜਦੋਂ ਕਿਸੇ ਚੰਗੇ ਸਾਥੀ ਦੇ ਲਿਹਾਜ਼ ਮੁਲਾਹਜ਼ੇ ਨੂੰ ਮੁੱਖ ਰਖਕੇ ਉਸ ਦੇ ਭੈੜੇ ਮਿੱਤਰ ਦੀ ਸਹਾਇਤਾ ਕੀਤੀ ਜਾਏ

ਇਸ ਦੀ ਗੱਲ ਹੁੰਦੀ ਤਾਂ ਮੈਂ ਦੋ ਟਕੇ ਵੀ ਇਸ ਦੇ ਮੂੰਹ ਤੇ ਨਾ ਮਾਰਦਾ । ਪਰ ਇਸ ਦੇ ਪਿਉ ਦਾ ਲਿਹਾਜ਼ ਮਾਰਦਾ ਹੈ ਅਖੇ 'ਕੁੱਤਿਆ ਤੇਰੇ ਮੂੰਹ ਨੂੰ ਨਹੀਂ, ਤੇਰੇ ਮਾਲਕ ਦੇ ਮੂੰਹ ਨੂੰ ਹੈ।

ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ-ਭੈੜੇ ਆਦਮੀ ਦੀ ਨਿੰਦਿਆ ਨਾਲ ਚੰਗੇ ਪੁਰਸ਼ਾਂ ਦਾ ਕੁਝ ਨਹੀਂ ਵਿਗੜਦਾ

ਮਿੱਤਰੋ ! ਤੁਸੀਂ ਗੁੱਸਾ ਨਾ ਕਰੋ, 'ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ । ਸ੍ਰੇਸ਼ਟ ਪੁਰਸ਼ ਦੀ ਨਿੰਦਿਆ ਕੁਝ ਨਹੀਂ ਵਿਗਾੜ ਸਕਦੀ।

ਕੁੱਤੀ ਨੈਣ ਮੰਡਿਆਂ ਦੀ ਰਾਖੀ-ਜਦ ਕਿਸੇ ਅਯੋਗ ਪੁਰਸ਼ ਨੂੰ ਜ਼ਿੰਮੇਵਾਰੀ ਦੇ ਕੰਮ ਉਪਰ ਲਾ ਦੇਣ ਨਾਲ ਨੁਕਸਾਨ ਹੋਵੇ

ਤੁਸਾਂ ਵੀ 'ਕੁੱਤੀ ਨੈਣ ਮੰਡਿਆਂ ਦੀ ਰਾਖੀ ਬਿਠਾ ਛੱਡੀ, ਉਜਾੜਾ ਤਾਂ ਪੈਣਾ ਹੀ ਸੀ।

ਕੁੱਤੇ ਸੰਦੀ ਪੂਛਲੀ, ਕਦੇ ਨਾ ਸਿਧੀ ਹੋਏ-ਜਦ ਕੋਈ ਆਪਣੀ ਭੈੜੀ ਆਦਤ ਉੱਕੀ ਨਾ ਛੱਡੇ

ਇਸ ਚੰਦਰੀ ਦੀ ਗੱਲ ਹੀ ਕੀ ਕਹਿਣੀ ਏ ? 'ਕੁੱਤੇ ਸੰਦੀ ਪੂਛਲੀ, ਕਦੇ ਨਾ ਸਿਧੀ ਹੋਏ'। ਉਹ ਆਪਣੇ ਸੁਭਾ ਤੋਂ ਕਦਾਚਿਤ ਨਹੀਂ ਟਲੇਗੀ।

ਕੁੱਤੇ ਖਾਣ ਜਲੇਬੀਆਂ, ਪ੍ਰੋਹਤ ਭੁੱਖੇ-ਜਿਸ ਨੂੰ ਜਿਹੜੀ ਚੀਜ਼ ਮਿਲਣੀ ਚਾਹੀਦੀ ਹੈ, ਉਸ ਨੂੰ ਤਾਂ ਮਿਲੇ ਨਾ, ਤੇ ਦੂਜੇ ਮੌਜਾਂ ਕਰਨ

ਚੌਧਰੀ ਜੀ, ਇਹ ਕਿਹੜੇ ਪਾਸੇ ਦਾ ਨਿਆਂ ਹੈ ਕਿ 'ਕੁੱਤੇ ਖਾਣ ਜਲੇਬੀਆਂ, ਪਰੋਹਤ ਭੁੱਖੇ। ਗੁਣਵਾਨਾਂ ਦੀ ਤਾਂ ਇੱਥੇ ਪੁਛ ਪ੍ਰਤੀਤ ਹੀ ਨਹੀਂ।

ਕੁੱਤੇ ਦਾ ਕੁੱਤਾ ਵੈਰੀ-ਜਦੋਂ ਇੱਕੇ ਜ਼ਾਤ ਜਾਂ ਸ਼ਰੀਕੇ ਵਾਲੇ ਆਪਸ ਵਿੱਚ ਈਰਖਾ ਕਰਨ

ਜੀ ‘ਕੁੱਤੇ ਦਾ ਕੁੱਤਾ ਵੈਰੀ' । ਮੈਂ ਉਸਦਾ ਕੋਈ ਨੁਕਸਾਨ ਨਹੀਂ ਸੀ ਕੀਤਾ, ਪਰ ਉਹ ਇਸੇ ਗੱਲ ਤੋਂ ਸੜੇ, ਪਈ ਮੇਰੀ ਨੌਕਰੀ ਉਹਦੇ ਦਫ਼ਤਰ ਵਿੱਚ ਕਿਉਂ ਲੱਗੀ ?

ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ ਵਿੱਚ ਪਾ ਛੱਡੋ, ਸਿੱਧੀ ਨਹੀਂ ਹੁੰਦੀ-ਭੈੜਾ ਆਦਮੀ ਆਪਣੀ ਆਦਤ ਨਹੀਂ ਛੱਡਦਾ

ਨੱਥੂ ਰਾਮ ਨੇ ਕੀ ਔਰਨਾ ਹੈ ? ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ ਵਿੱਚ ਪਾ ਛੱਡੋ ਸਿੱਧੀ ਨਹੀਂ ਹੁੰਦੀ। ਛੱਡੋ ਇਸ ਦੇ ਸੁਧਾਰ ਦਾ ਖਹਿੜਾ।

ਕੁੱਤੇ ਦੀ ਮੌਤ ਆਵੇ, ਤਦ ਮਸੀਤੀ ਚੜ੍ਹਕੇ ਮੂਤਦਾ ਹੈ-ਕਿਸੇ ਦੇ ਮੰਦੇ ਦਿਨ ਆ ਜਾਣ, ਤਦ ਉਹ ਹੋਰ ਵੀ ਮਾੜੇ ਕੰਮ ਕਰਨ ਲਗ ਪੈਂਦਾ ਹੈ

ਠੀਕ ਹੈ ਭਾਈ, ਜਦ ਕੁੱਤੇ ਦੀ ਮੌਤ ਆਵੇ, ਤਦ ਉਹ ਮਸੀਤੇ ਚੜ੍ਹ ਕੇ ਮੂਤਦਾ ਹੈ। ਇਸਨੂੰ ਵੀ ਮਰਨ ਮਿੱਟੀ ਚੜ੍ਹੀ ਹੋਈ ਏ। ਤਦੇ ਸਰਦਾਰਾਂ ਨਾਲ ਮੱਥਾ ਲਾ ਬੈਠਾ ਹੈ।

ਕੁੱਤੇ ਦੇ ਗਲ ਵਾਸਣੀ ਨਾ ਸਰਾਫ਼ੀ ਸਾਜ-ਛੋਟੇ ਜਾਂ ਨੀਚ ਪੁਰਸ਼ ਪਾਸ ਕੋਈ ਮਾਮੂਲੀ ਗੁਣ ਵੀ ਹੋਵੇ ਤਾਂ ਉਹ ਵੱਡਾ ਨਹੀਂ ਬਣ ਸਕਦਾ

ਜੇ ਖੁੱਥੀ ਬਿੰਡਾ ਬਹੈ ਕਿਉਂ ਹੋਇ ਥਜਾਜ ।
ਕੁੱਤੇ ਦੇ ਗਲ ਵਾਸਣੀ ਨਾ ਸਰਾਫੀ ਸਾਜ।

ਕੁੱਤੇ ਨੂੰ ਖੀਰ ਨਹੀਂ ਪਚਦੀ-ਜਦ ਕਿਸੇ ਹੋਛੇ ਜਾਂ ਕਮੀਨੇ ਪੁਰਸ਼ ਨੂੰ ਉੱਚੀ ਪਦਵੀ ਦਿੱਤੀ ਜਾਵੇ ਪਰ ਉਹ ਉਸਦੀ ਸੰਭਾਲ ਨਾ ਕਰੇ

ਜਾਹ ਜੋ ਜ਼ੋਰ ਲਗਦਾ ਈ ਲਾ ਲੈ ਜਾ ਕੇ । ਰੁਲਦੀ ਖੁਲਦੀ ਨੂੰ ਲਿਆਕੇ ਤਖ਼ਤ ਤੇ ਬਿਠਾ ਦਿੱਤਾ ਏ, ਤੇ ਸਗੋਂ ਲੱਗੀ ਏ ਉਲਟਾ ਰੋਹਬ ਪਾਣ। 'ਕੁੱਤੇ ਨੂੰ ਖੀਰ ਨਹੀਂ ਨਾ ਪਚੀ।'

  • «
  • 94
  • 95
  • 96
  • 97
  • 98
  • »