ਜਸ- ਠੀਕ ਹੈ : 'ਕੂੜ ਨਾ ਪਹੁੰਚੇ ਸਚ ਨੋ ਸਉ ਘਾੜਤ ਘੜੀਐ'- ਆਖ਼ਰ ਸਚਾਈ ਦੀ ਹੀ ਜਿੱਤ ਹੋਣੀ ਹੈ।
ਕੂੜੇ ਕੂੜਾ ਜੋਰ ਹੈ ਸੱਚ ਸਤਾਣੀ ਗਰਬ ਗਰੂਰੀ । ਕੂੜ ਨਾ ਦਰਗਹ ਮੰਨੀਐ ਸੱਚ ਸੁਹਾਵਾ ਸਦਾ ਹਜ਼ੂਰੀ ।
ਅਖ਼ੀਰ ਕੇਸਰ ਦੀ ਕਿਆਰੀ ਵਿਚ ਕਸੁੰਭੇ ਦਾ ਬੂਟਾ ਉੱਗ ਹੀ ਪਿਆ ! ਸਮਾਂ ਪਾ ਕੇ ਜੋਗਿੰਦਰ ਸਿੰਘ ਦਾ ਦੂਜਾ ਵਿਆਹ ਹੋ ਗਿਆ ਤੇ ਉਸਨੇ ਅੰਦਰਖਾਨੇ ਘਰ, ਜਾਇਦਾਦ-ਸਭ ਕੁਝ ਨਵੀਂ ਵਹੁਟੀ ਦੇ ਨਾਮ ਕਰ ਦਿੱਤਾ ।
ਸ਼ਾਹੂਕਾਰ ਪਾਸੋਂ ਪੈਸੇ ਲੈ ਕੇ ਸੁਥਰੇ ਦਾ ਮੁੱਕਰ ਜਾਣਾ । ਜਦ ਗੁਰੂ ਜੀ ਨੇ ਪੁੱਛਣਾ ਤਾਂ ਆਖਣਾ, "ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਵਾਕ ਪਰ ਚਲਦਾ ਹਾਂ : "ਕੇਤੇ ਲੈ ਲੈ ਮੁਕਰੁ ਪਾਹਿ ॥"
ਮੰਦੇ ਕਰਮਾਂ ਨੇ ਇਨ੍ਹਾਂ ਲੋਕਾਂ ਨੂੰ ਐਸਾ ਚੁਣ ਕੇ ਖਾਧਾ, ਜਿਵੇਂ ਮੱਕੜੀ ਦੇ ਪਿਆਂ ਕੋਈ ਹਰਿਆ ਬੂਟ ਰਹਿਓਰੀ।
ਅਫੀਮੀ ਨੂੰ ਕੈ ਕਰਾਉਣੀ, ਜਲਾਬ ਦੇਣਾ ਜਾਂ ਦਸਤ ਮਰੋੜ ਬੰਦ ਕਰਨੇ, ਕਿਸੇ ਸਿਰ ਦੇ ਰੋਗੀ ਦੀ ਦਵਾ ਕਰਨਾ, ਹਕੀਮ ਲਈ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਜੋ ਉੱਠੇ ਤੇ ਖਰਬੂਜਾ ਭੰਨ ਕੇ ਖਾ ਲਿਆ !
ਹੁਣ ਕਿਸੇ ਡਾਕਟਰ ਨੂੰ ਕੀ ਸੱਦੀਏ ! ਉਹ ਤਾਂ ਕੋਈ ਦਮਾਂ ਦਾ ਹੀ ਪ੍ਰਾਹੁਣਾ ਹੈ।
ਮਨਜੋਤ, ਤੂੰ ਤਾਂ ਕਹਿ ਰਹੀ ਸੀ ਕਿ ਅੱਜ ਪੰਜਾਬੀ ਵਿਸ਼ੇ ਦੇ ਸਾਰੇ ਪਾਠ-ਕ੍ਰਮ ਦੀ ਦੁਹਰਾਈ ਕਰਨੀ ਹੈ ਪਰ ਤੂੰ ਤਾਂ ਦੋ ਪਾਠ ਪੜ੍ਹ ਕੇ ਹੀ ਅਰਾਮ ਕਰਨ ਲੱਗ ਪਈ, ਤੇਰਾ ਤਾਂ ਉਹ ਹਾਲ ਹੈ ਅਖੇ- "ਕੋਹ ਨਾ ਚੱਲੀ ਬਾਬਾ ਤਿਹਾਈ।" ਮਨਜੋਤ ਦੇ ਮਾਤਾ ਜੀ ਨੇ ਕਿਹਾ।
ਅੱਸੀ ਹਜ਼ਾਰ ਰੁਪਈਏ ਇਸ ਨਿੱਕੀ ਜਿਹੀ ਇਮਾਰਤ ਉੱਤੇ ਕਿੱਥੋਂ ਲੱਗ ਗਏ। ਪਰ ਤੁਹਾਡਾ ਵੀ ਕਸੂਰ ਨਹੀਂ । ਕੋਹਲੀਆਂ ਦੇ ਪਹਿਲੇ ਵੈਂਗਣ ਹੁੰਦੇ ਨੇ, ਫਿਰ ਚੈਂਗਣ ਹੁੰਦੇ ਨੇ, ਫਿਰ ਮੋਹਕੜੀਆਂ ਬਣ ਜਾਂਦੇ ਨੇ।
ਹੁਣ ਤਾਂ ਨਵਾਬੋ ਬੜੀ ਔਖੀ ਜਾਪਦੀ ਏ । ਨਿੱਕੀ ਨਿੱਕੀ ਚੀਜ਼ ਦੀ ਸੰਭਾਲ ਕਰਦੀ ਏ। ਅੱਗੇ ਧਨ ਅੰਨ੍ਹੇਵਾਹ ਰੋੜ੍ਹਦੀ ਸੀ। "ਕੋਟ ਖਾ ਕੇ ਕਿੰਗਰਿਆਂ ਨੂੰ ਲਗਦੀਆਂ ਨੇ।" ਪਰ ਇਵੇਂ ਕੀ ਬਣਦਾ ਏ।
ਹੁਣ ਉਸ ਨੂੰ ਮੇਰੀ ਕੀ ਗੌਂ ਹੈ-ਆਪਣਾ ਕੰਮ ਕੱਢ ਜੋ ਚੁਕਾ ਹੈ। ਕੋਠਾ ਉਸਰਿਆ ਤੇ ਤਰਖਾਣ ਵਿਸਰਿਆ । ਹੁਣ ਵੀ ਉਹ ਅੱਖਾਂ ਨਾ ਫੇਰੇ ?
ਉਹ ਤਾਂ ਖੈਰ ਹੋਇਆ ਸੋ ਹੋਇਆ। ਇਸ ਉਦੈ ਸ਼ੰਕਰ ਦੀ ਮੱਤ ਨੂੰ ਕੀ ਕਹੇ ਕੋਈ, ਕਿ ਪਹਿਲਾਂ ਕੋਠੇ ਚਾੜ੍ਹ ਕੇ ਮਗਰੋਂ ਪੌੜੀ ਖਿੱਚ ਲਈ ਸੂ। ਨਾਂ ਨੂੰ ਵੱਡਾ ਸੁਧਾਰਕ ਬਣਿਆ ਫਿਰਦਾ ਏ ਤੇ ਕਰਤੂਤ ਛੇਕੜ ਦੀ ਵਾਰੀ ਏਹ ।