ਕੱਕਰ ਵੀ ਜੰਮਿਆ ਪਾਣੀ ਹੈ, ਪਰ ਕਵੇਲੇ ਮਿਲਦਾ ਤੇ ਫ਼ਸਲਾਂ ਨੂੰ ਮਾਰ ਜਾਂਦਾ ਹੈ। ਪਰ ਜਦ ਸੜੀਆਂ ਖੜ੍ਹੀਆਂ ਵਿਚ ਹੜ੍ਹ ਬਣ ਕੇ ਲੱਗੇ, ਤਾਂ ਫ਼ਸਲਾਂ ਨੂੰ ਤਾਰ ਜਾਂਦਾ ਹੈ। 'ਕੋਰਾ ਲੜੇ, ਸਹਾਇਕ ਸੈਲਾਬ ।"
ਲੱਭੂ- ਭਲਾ ਦਸੋ ਖਾਂ ਸ਼ਾਹ ਜੀ ! ਅਸੀਂ ਝੂਠ ਬੋਲ ਕੇ ਕੀ ਲੈਣਾ ਏਂ । 'ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ।'
ਹੁਣ ਤਾਂ ਆਸਾ ਸਿੰਘ ਲੱਖਾਂ ਵਿੱਚ ਖੇਡਦਾ ਹੈ। 'ਕੌਡੀ ਕੌਡੀ ਜੋੜ ਕੇ ਬਣਿਆ ਲੱਖ ਕਰੋੜ। ਸੰਜਮ ਨਾਲ ਉਸਨੇ ਕਰਾਮਾਤ ਕਰ ਵਿਖਾਈ ਹੈ।
ਬਿਨਾਂ ਧਨ ਦੇ ਕਿਹੜਾ ਰੁਜ਼ਗਾਰ ਕਰੀਏ । 'ਕੌਡੀ ਨ ਹੋਏ ਪਾਸ, ਤਾਂ ਮੇਲਾ ਲਗੇ ਉਦਾਸ। ਸਾਨੂੰ ਤਾਂ ਹਰ ਪਾਸੇ ਨਿਸਫਲਤਾ ਵਿਖਾਈ ਦੇਂਦੀ ਹੈ ।
ਆਪਣੇ ਘਰ ਜੇ ਰੱਬ ਨੇ ਨਹੀਂ ਸੂ ਦਿੱਤਾ, ਤਾਂ ਇਹ ਕਿਸ ਦੇ ਨੇ ? ਇਹ ਵੀ ਸਮਝੋ ਤਾਂ ਉਸੇ ਦੇ ਨੇ। ਪਰ ਸਮਝਣ ਦੀ ਗੱਲ ਏ ਨਾ, ਉਸਨੂੰ ਕੌਣ ਆਖੇ, "ਰਾਣੀਏ ਅੱਗਾ ਢੱਕ ?"
'ਕੌਣ ਕਿਸੇ ਦੇ ਆਵੇ ਜਾਵੇ, ਦਾਣਾ ਪਾਣੀ ਲਿਆਵੇ।' ਤੁਸਾਂ ਕਿੱਥੋਂ ਮੇਰੇ ਘਰ ਚਰਨ ਪਾਣੇ ਸਨ। ਅੰਨ ਜਲ ਹੀ ਤੋਰ ਕੇ ਲੈ ਆਇਆ ਹੈ।
ਇਸ਼ਕ ਦਾ ਭਾਰ ਚਾਣਾ ਸੌਖਾ ਨਹੀਂ । ਇਹ ਭਾਰ ਨਾ ਚਾਵਣਾ ਸਹਿਲ ਹੈ। “ਕੌਣ ਚੁਕੇ ਪੂਤ ਪੱਗੜ ਦੇ ।"
ਭਾਗ ਭਰੀ- ਬੱਚੀ, ਹਰਬੰਸ ਕੌੜਾ ਬੋਲਣ ਨਾਲ ਕੁਝ ਵੀ ਨਹੀਂ ਸੌਰਦਾ, 'ਕੌੜਾ ਬੋਲ, ਬੇੜੀ ਡੋਲ । ਸਗੋਂ ਕੁਝ ਨੁਕਸਾਨ ਹੀ ਹੁੰਦਾ ਹੈ।
‘ਕੰਡਾ ਕਢਾਣ ਆਈ ਤੇ ਗੰਢੀ ਭੰਨਾ ਬੈਠੀ। ਆਏ ਤਾਂ ਤੁਹਾਡੇ ਪਾਸ ਦਿਲ ਹੌਲਾ ਕਰਨ ਨੂੰ ਸੀ ਪਰ ਤੁਸਾਂ ਉਲਟਾ ਹੋਰ ਦੁਖੀ ਕਰ ਤੋਰਿਆ।
ਕਰਮ ਸਿੰਘ - ਨੰਬਰਦਾਰ ਜੀ ! ਕੰਮ ਤਾਂ ਮਾੜੇ ਕਰਨੇ, ਫਿਰ ਸੋਭਾ ਦੀ ਆਸ ਰੱਖਣੀ। 'ਕੰਡਿਆਂ ਤੋਂ ਦਾਖ ਇਕੱਠੀ ਕਿਵੇਂ ਹੋਵੇ ?
ਮਿਹਨਤ ਕੀਤੇ ਬਿਨਾਂ ਸੁਖ ਕਿੱਥੇ ? ਕੰਡੇ ਨਾਲ ਹੀ ਕੰਡਾ ਕਢੀਦਾ ਹੈ।
ਆਪ ਨ ਵੰਜੈ ਸਾਹੁਰੈ ਸਿਖ ਲੋਕ ਸੁਣਾਵੇ । ਕੰਤ ਨਾ ਪੁਛੈ ਵਾਤੜੀ, ਸੋਹਾਗ ਗਣਾਵੇ ।