ਧਰਮ ਕੌਰ-ਬਚਨੀ ! ਤੇਰੀ ਤਾਂ ਉਹ ਗੱਲ ਹੈ : "ਅੰਗੂਠੇ ਵੱਢੀ, ਆਰਸੀ ਮੰਗੇ" ਸਿਰ ਤੇ ਦੋ ਵਾਲ ਨਹੀਂ, ਤੇ ਮੰਗ ਕੰਘੀ ਦੀ ਕਰਦੀ ਏਂ ।
ਸਰਦਾਰ ਜੀ-ਹੁਕਮ ਸਿੰਘ ਜੀ ! ਸੱਚੀ ਗੱਲ ਤਾਂ ਇਹ ਹੈ ਕਿ ਔਖੇ ਸਮੇਂ ਸਾਥ ਜੋ ਦੇਵੇ, ਸੋਈ ਮੀਤ ਪਛਾਣੀਏ । ਸੁੱਖ ਵਿੱਚ ਤਾਂ ਸਾਰੇ ਆਣ ਯਾਰ ਬਣਦੇ ਹਨ।
“ਐਥੇ ਸਾਚੇ ਸੁ ਆਗੈ ਸਾਚੇ । ਮਨੁ ਸਚਾ ਸਚੈ ਸਬਦਿ ਰਾਚੈ । ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ॥"
ਪਹਿਲੋਂ ਵਡੇ ਵੇਲੇ ਬੋਤਲ ਆਈ, ਦਿਹਾੜੀ ਵਤ ਇਕ ਹੋਰ ਆਈ, ਅੱਜ ਤੇ ਮਾਸਟਰ ਜੀ, 'ਐਤਵਾਰ ਦੀ ਝੜੀ, ਨਾ ਕੋਠਾ ਨਾ ਕੜੀ' ਕਹਿੰਦਾ ਹੋਇਆ ਜੱਗਾ ਖਿੜ ਖਿੜਾਕੇ ਹੱਸ ਪਿਆ ।
ਅਸੀਂ ਨਹੀਂ ਮੰਨਦੇ, ਪਈ ਤੂੰ ਪਾਸ ਹੋਇਆ ਹੈ । ਐਤਵਾਰ ਤਾਂ ਜਾਣੀਏ ਜਾਂ ਹੱਟਾਂ ਲਿੰਬਣ ਬਾਣੀਏ-ਲੱਡੂ ਤਾਂ ਅਸਾਂ ਖਾਧੇ ਹੀ ਨਹੀਂ। (
ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ ਐਸੋ ਰਾਜੁ ਨਾ ਕਿਤੈ ਕਾਇ ਜਿਤੁ ਨਹ ਤ੍ਰਿਪਤਾਏ ॥
ਸੋ ਗੁਰੁ ਕਰਹੁ ਜਿ ਬਹੁਰਿ ਨਾ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨਾ ਰਵਨਾ ॥ ਸੋ ਧਿਆਨੁ ਧਰਹੁ ਜਿ ਬਹੁਰਿ ਨਾ ਧਰਨਾ ॥ ਐਸੇ ਮਰਹੁ ਜਿ ਬਹੁਰਿ ਨ ਮਰਨਾ ॥"
ਤੁਸੀਂ ਫ਼ਿਕਰ ਨਾ ਕਰੋ । ਮੈਂ ਵੀ ਐਸੇ ਨੂੰ ਤੈਸਾ ਹੋ ਕੇ ਮਿਲਾਂਗਾ । ਇਨ੍ਹੇ ਸਾਨੂੰ ਉਧਾਰ ਨਹੀਂ ਦਿੱਤਾ, ਆਖੇ ਪੈਸੇ ਹੈ ਨਹੀਂ । ਅਸੀਂ ਇਹਦਾ ਖੇਤ ਨਹੀਂ ਵਾਹਵਾਂਗੇ, ਪਈ ਤਨ ਦਾ ਜ਼ੋਰ ਘਟ ਗਿਆ ਹੈ, ਜੇ ਲੋਹੇ ਨੂੰ ਘੁਣ ਖਾ ਸਕਦਾ ਹੈ, ਤਾਂ ਮੁੰਡੇ ਨੂੰ ਚੀਲ ਕਿਉਂ ਨਹੀਂ ਚੁੱਕ ਸਕਦੀ ?
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਰਲੈ ਨਾਹੀ ਤੇਰੈ ਨਾਲੇ ॥ ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥ ਐਸਾ ਕੰਮੁ ਮੂਲੇ ਨਾ ਕੀਚੈ ਜਿਤੁ ਅੰਤ ਪਛੋਤਾਈਐ ॥ ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥ ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥
ਨੈਣ- ਸ਼ਕੁੰਤਲਾ ! ਤੂੰ ਤਾਂ ਅਜੀਬ ਸੁਭਾ ਦੀ ਕੁੜੀ ਏਂ । ਕਿਸੇ ਦੀ ਸਿੱਖ ਮਤ ਸੁਣਦੀ ਹੀ ਨਹੀਂ । ਅਖੇ ਐਸ ਕੰਨ ਪਾਈ ਤੇ ਓਸ ਕੰਨ ਕੱਢੀ ।
ਅਖੇ ! ਆਵੇ ਨਿੱਛ ਤੇ ਡਕਾਰ, ਵੈਦ ਦੇ ਸਿਰ ਤੇ ਪੌਲਾ ਮਾਰ । ਤੈਨੂੰ ਡਾਕਟਰਾਂ ਦੀ ਮੁਥਾਜੀ ਦੀ ਕੀ ਲੋੜ ?
ਪਿਆਰ ਭਰੇ ਦਿਲਾਂ ਨੂੰ ਸਾਡੇ ਸਮਾਜ ਵਿੱਚ ਠੁਕਰਾਇਆ ਜਾਂਦਾ ਹੈ । ਪਰ ਤਲਵਾਰ ਦਾ ਡਰ, ਖਲੜੀ ਲਾਹੁਣ ਦਾ ਭੈ, ਜ਼ਹਿਰ ਪਿਲਾਏ ਜਾਣ ਦਾ ਸਹਿਮ, ਆਦਿ ਪ੍ਰੀਤ ਵਿਚ ਜਕੜੇ ਹੋਏ ਮਨੁੱਖਾਂ ਨੂੰ ਨਹੀਂ ਪੋਹ ਸਕਦੇ । ਕਿਸੇ ਬੀਬੇ ਦਿਲ ਵਿਚੋਂ ਜ਼ਰੂਰ ਅਵਾਜ਼ ਨਿਕਲ ਜਾਂਦੀ ਹੈ : ਆਵੇ ਮੇਰਾ ਕੋਈ, ਜਿਸ ਆਇਆਂ ਵਸਨੀ ਹੋਈ।