'ਕਰ ਭਲਾ ਤੇ ਹੋਵੀ ਭਲਾ' ਵਾਲੇ ਆਸ਼ੇ ਤੇ ਚਲਦਾ ਰਹੁ, ਸਦਾ ਸੁਖੀ ਰਹੇਂਗਾ।
ਭਾਗ ਭਰੀ- ਉਨ੍ਹਾਂ ਸੱਤੀਂ ਪੀੜ੍ਹੀਆਂ... ਬੱਚਾ ਖਾਣੀਆਂ, ਮੇਰੀ ਬੇਦੋਸ਼ੀ ਧੀ ਨੂੰ ਧੱਕਾ ਦੇ ਛੱਡਿਆ ਏ । ਸ਼ਾਲਾ ! ਜਾਈਆਂ ਦੇ ਪੇਸ਼ ਆਵੇ ਨੇ, 'ਕਰ ਪਰਾਇਆਂ ਤੇ ਆਵਨੀਂ ਜਾਇਆ' । ਬੱਚੇ ਮਰਣ ਨੇ ਤੇ ਮੂਲੀ ਪੁਟਿਆ ਟੋਆ ਹੋਵੇ ਨੇ ।
ਬਿਨਾ ਸੇਵਾ ਦੇ ਕਿਸੇ ਨੂੰ ਭਾਗ ਨਹੀਂ ਲਗਦੇ । 'ਕਰ ਸੇਵਾ ਤੇ ਖਾ ਮੇਵਾ।'
ਕੀ ਕਰੀਏ ਜੀ । 'ਕਮੀਨੇ ਦੀ ਯਾਰੀ, ਨੂੰਹਿਆਂ ਦਾ ਡੰਗ। ਅਜਿਹਾ ਕਮੀਨਾ ਮਿੱਤਰ ਸਹੇੜਿਆ, ਕਿ ਸਾਨੂੰ ਸਭਨਾਂ ਨੂੰ ਨਾਲ ਲੈ ਡੁੱਬਾ।
ਰਾਣੀ ਜੀ ! ਕਿਸੇ ਉੱਤਮ ਟੱਬਰ ਵਿੱਚੋਂ ਸਨ। ਉਨਾਂ ਦੇ ਇਹੋ ਜਹੇ ਮੂਰਖ ਦੇ ਜੰਮਣ ਦੀ ਆਸ ਘੱਟ ਸੀ, ਪਰ ਕਮਾਦ ਵਿੱਚੋਂ ਹੀ ਕਾਂਗਿਆਰੀਆਂ ਨਿਕਲਦੀਆਂ ਨੇ।
ਇੱਥੇ ਕਮਾਦ ਕੀ ਹੋਣਾ ਸੀ, ਇਹ ਤੇ ਇੰਨੀ ਉੱਚੀ ਥਾਂ ਹੈ । ਤੂੰ ਸੁਣਿਆ ਨਹੀਂ 'ਕਮਾਦ ਚੁਲ੍ਹੇ, ਕਪਾਹ ਮਲ੍ਹੇ।
ਤੇ ਹੋਰ 'ਕਮਲਿਆਂ ਦੇ ਕੋਈ ਸਿੰਗ ਹੁੰਦੇ ਹਨ ?' ਇਨ੍ਹਾਂ ਮੂਰਖਤਾਈਆਂ ਕਰਕੇ ਹੀ ਤਾਂ ਉਸਨੇ ਪਿਉ ਦਾਦੇ ਦਾ ਨਾਂ ਗੁਆ ਲਿਆ ਹੈ।
ਚੌਧਰੀ ਛੱਡੋ, ਮਰਨ ਪਿਛੋਂ ਕੀ ਕਿਸੇ ਨੂੰ ਨਿੰਦਨਾ ਹੋਇਆ । 'ਕਬਰ ਵਿੱਚ ਸਭ ਬਰਾਬਰ ਹੁੰਦੇ ਨੇ।
ਕੀ ਪੁੱਛਦੇ ਹੋ, ‘ਕਬਰ ਚੂਨੇ ਗਚ ਤੇ ਮੁਰਦਾ ਬੇਈਮਾਨ' ਵਾਲਾ ਹਿਸਾਬ ਹੈ । ਅੰਦਰੋਂ ਨਿਰੇ ਚੋਰ, ਪਰ ਬਾਹਰੋਂ ਵੇਖੋ, ਤਾਂ ਕਹੋ ਜਿਵੇਂ ਹੁਣੇ ਹੀ ਪੂਜਾ ਕਰਕੇ ਆਏ ਹਨ।
ਬਈ, ਸੂਰਾਂ ਨੂੰ ਪੋਨੇ ਨਾ ਪਾਓ, ਅਖੇ 'ਕਬਰ ਕੁੱਤੇ ਦੀ ਛਾੜ ਮੁਸਹਿਰੇ ਦਾ'। ਜੋ ਕਿਸੇ ਚੀਜ਼ ਦੇ ਯੋਗ ਹੈ, ਓਹੀ ਉਸ ਨੂੰ ਦਿਉ ।
ਸੁੰਦਰ ਤੀਵੀਂ ਵੀ ਇਕ ਬਿਮਾਰੀ ਏ, 'ਕਪਾਹ ਦੀ ਫੁੱਟੀ, ਜਿਥੇ ਧਰੀ ਉੱਥੇ ਲੁੱਟੀ। ਹਰਦਮ ਉਸ ਦੀ ਰਾਖੀ ਕਰਦੇ ਫਿਰੋ ।
ਰੁਕਮਣੀ-ਭੈਣ, ਗੁਲੋ ਦੀ ਤਾਂ ਉਹ ਗੱਲ ਹੈ, ਅਖੇ ਕਪੜੇ ਸਬੂਣੀ ਤੇ ਦਾਲ ਅਲੂਣੀ । ਪੱਲੇ ਤਾਂ ਖਾਣ ਪੀਣ ਨੂੰ ਕੁਝ ਹੈ ਨਹੀਂ, ਪਰ ਸ਼ੂੰਕਾ ਸ਼ਾਂਕੀ ਬੜੀ ਕਰਦੀ ਹੈ।