ਸ਼ਾਹ ਜੀ ! 'ਸਾਹਿਬੀ ਕੀ ਤੇ ਸਰਫ਼ਾ ਕੀ? ਤੁਸੀਂ ਐਡੇ ਧਨੀ ਹੋ ਕੇ ਵੀ ਐਨਾ ਸੰਕੋਚ ਕਿਉਂ ਕਰਦੇ ਹੋ ? ਮੁੰਡੇ ਦੇ ਜੰਮਣ ਤੇ ਮਿਠਾਈ ਵੀ ਨਹੀਂ ਵੰਡੀ ।
ਹੋਛਾ ਸ਼ਾਹ ਨ ਕੀਚੀਈ ਫਿਰ ਪਛੋਤਾਈਐ ॥ ਸਾਹਿਬ ਓਹੁ ਨ ਸੇਵੀਐ ਜਮ ਦੰਡ ਸਹਾਈਐ॥
ਫ਼ਤਹ ਚੰਦ- ਮਿੱਤ੍ਰਾ ! ਸ਼ਾਹ ਨਾਲ ਟੱਕਰ ਲਾਉਣ ਨਾਲ ਤੂੰ ਕੀ ਖੱਟਣਾ ਹੈ, 'ਸ਼ਾਹਾਂ ਨਾਲ ਬਰੋਬਰੀ, ਸਿਰ ਸਿਰ ਚੋਟਾਂ ਖਾਹ' । ਐਵੇਂ ਦੁਖੀ ਹੋਵੇਂਗਾ।
ਤਾਇਆ--ਨਹੀਂ ਸ਼ਾਹ ! ਨਰਾਜ ਕਿਉਂ ਹੋਨਾ ਏਂ—ਸ਼ਾਹ ਬਿਨਾਂ ਪਤ ਨਹੀਂ ਤੇ ਗੁਰ ਬਿਨਾ ਗਤ ਨਹੀਂ । ਭਲਾ ਸ਼ਾਹ ! ਤੁਹਾਡੇ ਬਿਨਾ ਅਸਾਂ ਜ਼ਿਮੀਦਾਰਾਂ ਦੀ ਕੋਈ ਥਾਂ ਹੈ ?
ਅਗੇ ਢੋਈ ਸੇ ਲਹਿਨ ਸੇਵਾ ਅੰਦਰ ਕਾਰ ਕੁਸ਼ਾਦੇ ॥ ਪਤਿਸ਼ਾਹਾਂ ਪਾਤਿਸ਼ਾਹ ਸੇ ਗੁਰਮੁਖ ਵਰਤੈ ਗੁਰਪ੍ਰਸਾਦੇ ॥
ਫਿਰ ਤੂੰ ਜੋ ਆਖ ਦਿੱਤਾ, ਹੌਲਦਾਰ ਦਾ ਸਾਕ ਸ਼ਰੀਕਾ ਏ, ਖੋਰੇ ਜਾਤ ਦਾ ਕੌਣ ਏ-ਚੂਹੜਾ ਏ ਕਿ ਚਮਿਆਰ ਤੇ ਝੱਟ ਦੇ ਕੇ ਤੂੰ ਮੇਰਾ ਸਾਕ ਚੱਕ ਬਣਾਇਆ। ਸਿਆਣੇ ਆਂਹਦੇ ਹੁੰਦੇ ਨੇ ਪਈ, 'ਸਾਹਬ ਸਲਾਮਤ ਦੂਰ ਦੀ, ਤੇ ਗਲ ਕਰੀਏ ਸ਼ਊਰ ਦੀ'।
ਸਾਹਣਾਂ ਦੇ ਭੇੜ ਵਿੱਚ ਕੌਣ ਆਵੇ ! ਨਾਲੇ ਬੁਰਾ ਬਣੇ, ਨਾਲੇ ਆਪਣੀ ਪੱਤ ਲੁਹਾਵੇ।
ਹੀਰ--ਹਾਂ, ਤੁਸੀਂ ਮੇਰੇ ਕੀ ਲਗਦੇ ਓ, ਸਾਹ ਸਤੋੜ ਤੇ ਹਾਥੀ ਦੇ ਪੌੜ।
ਫ਼ਕੀਰ ਸਿੰਘ ਦੇ ਜਾਣ ਨਾਲ ਤਾਂ ਇਨ੍ਹਾਂ ਦਾ ਸਾਰਾ ਟੱਬਰ ਰੁਲ ਗਿਆ ਹੈ। ਸੱਚ ਹੈ 'ਸਾਈਂ ਬਾਝੋਂ ਮਾਲ ਦੋਹੇਲਾ ਹੱਥ ਨਾ ਫਾੜੇ ਕੋਈ'।
ਕਿਰਤੀ- ਦਿਨ ਚੰਗੇ ਜੇ, ਜਿੰਨਾ ਲਾਭ ਲੈਣਾ ਜੇ, ਲੈ ਲਵੋ । 'ਸਾਈਂ' ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ।
ਕੀ ਪੁਛਦੇ ਹੋ ਉਸ ਗ਼ਰੀਬ ਦੀ ਹਾਲਤ 'ਸਾਂਈ ਅੱਖਾਂ ਫੇਰੀਆਂ ਵੈਰੀ ਕੁਲ ਜਹਾਨ' ਹਰ ਪਾਸੇ ਮੁਸ਼ਕਲਾਂ ਤੇ ਔਕੜਾਂ ਹਨ ਉਸ ਲਈ ਤਾਂ ਹੁਣ ।
ਉਸ ਦੀ ਕੀ ਪੁੱਛਦੇ ਹੋ, ਉਸ ਦੀ ਕਥਨੀ ਤੇ ਕਰਨੀ ਵਿੱਚ ਬੜਾ ਫਰਕ ਹੈ, ਉੱਪਰੋੋਂ ਉਪਰੀ ਤਾਂ ਆਸ ਮੈਨੂੰ ਬੰਨਾਈ ਰੱਖੀ, ਪਰ ਮੌਕੇ ਸਿਰ ਆ ਕੇ ਕੰਮ ਦੂਜੇ ਦਾ ਕਰ ਦਿੱਤਾ । ਅਖੇ 'ਸਾਈਆਂ ਕਿਤੇ, ਵਧਾਈਆਂ ਕਿਤੇ।