ਮਹਾਰਾਜ ! ਸੱਪਾਂ ਦੇ ਪੁੱਤਰ ਦੁੱਧ ਪਿਆਉਣ ਨਾਲ ਮਿੱਤਰ ਨਹੀਂ ਬਣਦੇ । ਸਦਾ ਡੰਗ ਹੀ ਮਾਰਦੇ ਹਨ।
ਖ਼ਾਤਰ ਹੋਈ ਸਾਡੀ ਕੁੜੀ ਵਾਲੇ ਘਰ, ਬੜੀ ਚੰਗੀ । 'ਸਬਜ਼ ਭਾਜੀ ਤੇ ਸੁਕੀ ਮੜ, ਵਾਹ ਸ਼ਾਦੀ ਦਾ ਖਾਣਾ' ਵਾਲਾ ਹੀ ਲੇਖਾ ਸੀ ।
ਨੱਥੂ ਸ਼ਾਹ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਸੱਟ ਖਾ ਕੇ ਵੀ ਸਬਰ ਦਾ ਕਰੜਾ ਘੁੱਟ ਪੀ ਗਿਆ ਹੈ । ਬੜਾ ਜਿਗਰਾ ਵਿਖਾਇਆ ਸੂ । ਸਾਬਰਾਂ ਦਾ ਵਾਲੀ ਰੱਬ ਆਪ ਹੈ। 'ਸਬਰ ਸਬੂਰੀ ਨਾਨਕਾ ਲੇਖਾ ਕਰਤੇ ਪਾਸ'।
ਮੇਰੇ ਉੱਤੇ ਉਹਨੇ ਸੌ ਵਧੀਕੀ ਕੀਤੀ। ਮੈਂ ਉੱਕਾ ਨਹੀਂ ਬੋਲੀ । ਅੰਤ 'ਸਬਰ ਦੇ ਬੇੜੇ ਪਾਰ ਹੋਏ । ਮੇਰਾ ਕੁਝ ਨਹੀਂ ਵਿਗੜਿਆ। ਪਾਪੀਆਂ ਨੂੰ ਪਾਪ ਲੈ ਬੈਠਾ।
ਸਭ ਕਿਛੁ ਜੀਵਤ ਕੋ ਬਿਵਹਾਰ।। ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥
ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ ਧਰਿ ਤਾਰਾਜੂ ਤੋਲੀਐ ਨਿਵੈ ਸੋ ਗਉਰਾ ਹੋਇ॥
ਅੰਭੀ-ਓ ਅੰਭੀ, ਤੇਰਾ ਅੱਜ ਕੌਣ ਹੈ ? ਸਭ ਚਲਦਿਆਂ ਦੇ ਯਾਰ ਨੇ ।
ਇਤੁ ਤਨਿ ਲਾਗੈ ਬਾਣੀਆ। ਸੁਖੁ ਹੋਵੈ ਸੇਵ ਕਮਾਣੀਆ। ਸਭ ਦੁਨੀਆ ਆਵਣ ਜਾਣੀਆ।
ਸਭਨਾ ਸਹੁਰੈ ਵੰਝਣਾ ਸਭਿ ਮੁਕਲਵਣਹਾਰ ॥ ਨਾਨਕ ਧਨੁ ਸੋਹਾਗਣੀ ਜਿਨ ਸਹ ਨਾਲ ਪਿਆਰ!!
ਸਭਨਾ ਘਟੀ ਸਹੁ ਵਸੈ ਸਹੁ ਬਿਨੁ ਘਟੁ ਨ ਕੋਇ ।। ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖਿ ਪ੍ਰਗਟ ਹੋਇ।।
ਸਭਨਾ ਚਾਲ ਸੁਹਾਵਣੀ, ਲੰਗੜੀ ਲੰਗੜਾਵੈ ॥ ਗਣਤ ਗਣੈ ਗੁਰਦੇਵ ਦੀ ਤਿਸ ਦੁੱਖ ਵਿਹਾਵੈ ॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ ॥