ਸਰਬ ਦੂਖ ਜਬ ਬਿਸਰਹਿ ਸੁਆਮੀ । ਈਹਾ ਊਹਾ ਕਾਮਿ ਨ ਪ੍ਰਾਨੀ !!
'ਸਰਬ ਰੋਗ ਕਾ ਅਉਖਦੁ ਨਾਮੁ' । ਕਲਿਆਨ ਰੂਪ ਮੰਗਲ ਗੁਣ ਗਾਮ ।
ਕੀ ਇਹ ਸ਼ਰਾਬ ਖ਼ਾਨਾ ਖ਼ਰਾਬ ਤੈਨੂੰ ਵੀ ਆਪਣੀ ਘੁੰਮਰ ਘੇਰੀ ਵਿੱਚ ਫਸਾ ਕੇ ਕਲਾ ਪਾਏਗੀ।
'ਸ਼ਰੀਕ ਉਜੜਿਆ, ਵਿਹੜਾ ਮੋਕਲਾ ।' ਉਸਦੀ ਕੀ ਹਮਦਰਦੀ ਹੈ ਮੇਰੇ ਨਾਲ ਸਗੋਂ ਉਹ ਤਾਂ ਖੁਸ਼ ਹੁੰਦਾ ਹੋਵੇਗਾ, ਬਈ ਇੱਕ ਹੋਰ ਸੰਬੰਧੀ ਥੱਲੇ ਲੱਥਾ ਤੇ ਉਹਦੀ ਚੜ੍ਹ ਮੱਚੀ ।
'ਸ਼ਰੀਕ ਹੋਰ ਸਭ ਕੁਝ ਕਰਦਾ ਹੈ, ਇਕ ਸਿਹਰਾ ਬੰਨ੍ਹ ਨਹੀਂ ਢੁਕਦਾ ।" ਬਦਨਾਮੀ ਜਿੰਨੀ ਚਾਹੋ, ਉਹਦੇ ਤੋਂ ਕਰਵਾ ਲਉ। ਕੰਮ ਪਿਆ ਨਹੀਂ ਤੇ ਨੱਸੇ ਨਹੀਂ ।
ਸਿਰ ਮੱਥੇ ਉਤੇ ਭਾਬੀ ਜੀ, ਤੁਹਾਡੀ ਦਾਤ ਸਾਨੂੰ ਕਿੱਥੋਂ ? 'ਸ਼ਰੀਕ ਦਾ ਦਾਣਾ, ਸਿਰ ਦੁਖਦਿਆਂ ਵੀ ਖਾਣਾ"। ਅਸੀਂ ਕੌਣ ਹਾਂ ਮੋੜਨ ਵਾਲੇ। ਆਹੋ ਜੀ, ਕਰ ਲਉ ਮੌਜਾਂ, ਪਰਾਈਆਂ ਕਮਾਈਆਂ ਤੇ 'ਸ਼ਰੀਕ ਦਾ ਦਾਣਾ ਨਹੀਂ ਛੱਡਣਾ ਭਾਵੇਂ ਸਿਰ ਦੁਖ ਜਾਏ ।
ਕੀ ਕਰਾਂ ? ਕਿੱਥੇ ਜਾਵਾਂ ? “ਸ਼ਰੀਕ ਲਾਉਣ ਲੀਕ, ਪੁੱਜੇ ਜਿਥੋਂ ਤੀਕ। ਆਪਣੇ ਹੀ ਹਦੋਂ ਵਧ ਬਦਨਾਮੀ ਦਾ ਕਾਰਨ ਬਣੇ ਹੋਏ ਹਨ ।
ਦੱਸੋ ਜੀ, ਮੱਝ ਦੇ ਕਿੰਨੇ ਰੁਪਏ ਲਵੋਂਗੇ ? ਸਾਫ਼ ਸਾਫ਼ ਗੱਲ ਕਹਿ ਦਿਉ। 'ਸ਼ਰ੍ਹਾ ਵਿੱਚ ਸ਼ਰਮ ਕਾਹਦੀ ?
ਗੁਲੋ- ਅਡੀਓ ! 'ਸਰ੍ਹੋਂ ਜਿਡੇ ਪੱਠੇ ਨਹੀਂ ਹੁੰਦੇ। ਆਪਣਾ ਆਪਣਾ ਤੇ ਬਿਗਾਨਾ ਬਿਗਾਨਾ।
ਮੈਂ ਤੇ ਸਦਾ ਉਸ ਨੂੰ ਸਲਾਹੁੰਦਾ ਹੀ ਰਿਹਾ, ਪਰ ਉਸਨੇ ਫਲ ਇਹ ਦਿੱਤਾ ਹੈ । ਮੇਰੇ ਵਿਰੁੱਧ ਹੀ ਪਰਚਾ ਜਾ ਕੀਤਾ ਹੈ । ਸੱਚ ਹੀ ਆਖਦੇ ਹਨ 'ਸਲਾਹੀ ਹੋਈ ਖਿਚੜੀ ਦੰਦਾਂ ਨੂੰ ਲਗਦੀ ਹੈ ।"
ਸਰਦਾਰ ਜੀ ! ਅਸੀਂ ਤਾਂ ਤੁਹਾਡੇ ਜਵਾਈ ਦੀਆਂ ਸਿਫ਼ਤਾਂ ਕਰਦੇ ਥੱਕਦੇ ਨਹੀਂ ਸਾਂ, ਪਰ ਉਹ ਬੜੇ ਰੁੱਖੇ ਵਰਤੇ। ‘ਸਲਾਹੀ ਦਾ ਗੁੜ ਦੰਦੀ ਲੱਗਾ ।'
ਮੈਂ ਪੁੱਛਿਆ ਕੁਝ, ਤੁਸਾਂ ਉੱਤਰ ਕੁਝ ਦਿੱਤਾ। ‘ਸਵਾਲ ਕਣਕ, ਜਵਾਬ ਛੋਲੇ' ਵਾਲੀ ਗੱਲ ਹੈ ਇਹ ਤਾਂ ।