ਸਭਨਾ ਰਿਜਕੁ ਸੰਬਹਿਦਾ ਤੇਰਾ ਹੁਕਮੁ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥
ਸਭ ਮਦ ਮਾਤੇ ਕੋਊ ਨ ਜਾਗ।। ਸੰਗ ਹੀ ਚੋਰ ਘਰੁ ਮੁਸਨ ਲਾਗ ॥
ਕੀ ਮਾੜਾ ਕਰ ਦਿੱਤਾ ? ਵਿਆਹ ਨਹੀਂ ਸੀ ਹੁੰਦਾ । ਏਧਰ ਉਹ ਭਾਵੇਂ ਹਜ਼ਾਰ ਲਾ ਦਿੰਦਾ। ਬੋਤੇ ਅਰਗੀ ਐ, ਜਿਹੜੀ ਛੇ ਸੌ ਨੂੰ ਲੈ ਦਿੱਤੀ ਐ'। 'ਸਭੇ ਐਬ ਸ਼ਰਈ ਐ ਬਾਬਾ ਪੋਤੇ ਨੇ ਜਾਣੋ ਹਾਰ ਮੰਨ ਕੇ ਕਿਹਾ।
ਇਕ ਮੱਛੀ ਕਹਿੰਦੇ ਹਨ ਸਾਰਾ ਪਾਣੀ ਗੰਦਾ ਕਰ ਦੇਂਦੀ ਹੈ, ਪਰ ਜਿਥੇ 'ਸਭੇ ਭੇਡਾਂ ਮੁਕਾਲੀਆਂ' ਹੋ ਜਾਣ, ਉਥੇ ਚਿੱਟੇ ਮੂੰਹ ਵਾਲੀ ਕਿਸੇ ਇਕ ਅਧ ਭੇਡ ਨੂੰ ਵੇਖਕੇ ਕੌਣ ਪਸੀਜਦਾ ਹੈ ।
ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ ॥ ਸਾ ਧਨ ਕੰਤੁ ਪਛਾਨਿਆ ਸੁਖਿ ਸੁਤੀ ਨਿਸਿ ਡੇਹੁ ॥
ਸਭੇ ਵਸਤੂ ਕਉੜੀਆਂ ਸਚੇ ਨਾਉ ਮਿਠਾ । ਸਾਦੁ ਆਇਆ ਤਿਨ ਹਰਿ ਜਨਾ ਰਖਿ ਸਾਦੀ ਡਿਠਾ।
'ਸਮਝ ਦੀ ਗੱਲ, ਸਦਾ ਸੁਖੱਲ'। ਇੱਕ ਵੇਰ ਸੋਚ ਕੇ ਤੁਰੋ, ਬਸ ਅੱਗੇ ਸੜਕ ਸਿੱਧੀ ਹੈ।
‘ਸਮਾਂ ਕਿਸੇ ਦਾ ਰਾਹ ਨਹੀਂ ਉਡੀਕਦਾ'। ਲੋਕਾਂ ਲਈ ਦਿਨ ਚੜ੍ਹਿਆ, ਪਰ ਸੁਭੱਦਰਾ ਲਈ ਸ਼ਾਇਦ ਇਹ ਕਦੇ ਨਾ ਖਤਮ ਹੋਣ ਵਾਲੀ ਮੱਸਿਆ ਦੀ ਰਾਤ ਸੀ।
ਅਯਾਲੀ -ਮਹਾਰਾਜ ! ਅਸੀਂ ਆਜੜੀ 'ਸਮੁੰਦਰ ਵੀ ਪੀ ਜਾਈਏ, ਤਾਂ ਵੀ ਸਾਡੇ ਹੋਠ ਸੁੱਕੇ ਹੀ ਰਹਿਣ । ਤੁਹਾਡੀ ਗੱਲ ਮੇਰੀ ਜਿੰਦ ਜਾਨ ਨਾਲ ਨਿਭੇਗੀ।
ਨੰਬਰਦਾਰ-ਸਰਦਾਰ ਜੀ ! ਜੋ ਜੀ ਆਉਂਦਾ ਜੇ ਜਤਨ ਕਰ ਵੇਖੋ, ਲੇਖਾ ਉਥੇ ਹੀ ਆਉਣਾ ਹੈ, 'ਸਰਹਾਂਦੀ ਸੌਂ, ਪਵਾਂਦੀ ਸੌਂ ਲਕ ਵਿਚਕਾਰੇ ਹੀ ਆਊ । ਅੰਤ ਦੇਣਾ ਤੁਹਾਨੂੰ ਹੀ ਪਵੇਗਾ।
ਉਦੋਂ ਦੀਆਂ ਕੀ ਗੱਲਾਂ ਕਰਦੇ ਹੋ, ‘ਸਰਕਾਰ ਵਿਚ ਅੰਧਾਰ, ਸਾਧੂ ਕੂੜਾ, ਚੋਰ ਸਚਿਆਰ' ਵਾਲੀ ਅਵਸਥਾ ਸੀ, ਪਰ ਰਣਜੀਤ ਸਿੰਘ ਨੇ ਆ ਕੇ ਇਨਸਾਫ਼ ਦਾ ਉਹ ਮਿਆਰ ਕਾਇਮ ਕੀਤਾ ਕਿ ਦੁਨੀਆਂ ਹਮੇਸ਼ਾਂ ਯਾਦ ਕਰੇਗੀ ।
ਪੰਚ- ਗੋਕਲ ਚੰਦ ਨੇ ਧਨ ਤਾਂ ਬੜਾ ਇਕੱਠਾ ਕੀਤਾ, ਪਰ ਐਤਕੀ ਅਜਿਹਾ ਵਪਾਰ ਕੀਤਾ ਕਿ ਸਾਰਾ ਧਨ ਚਲਾ ਗਿਆ। ਉਸ ਵਿਚਾਰੇ ਨਾਲ ਤਾਂ ਇਹ ਗੱਲ ਆ ਬਣੀ ਹੈ ਕਿ 'ਸਰਫਾ ਕਰ ਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ'।