ਰਾਜੇ -ਵਾਹ ਵੇ ਚੌੜ ਚਾਨਣਾ ! 'ਅੰਨ੍ਹਾ ਜੁਲਾਹਿਆ ਤੇ ਮਾਂ ਨਾਲ ਮਸ਼ਕਰੀਆਂ ਹੁਣ, ਤੂੰ ਸਾਡੇ ਨਾਲ ਠੱਠੇ ਹੀ ਕਰਨੇ ਸਨ ।
ਹਰੀ ਚੰਦ ਨੂੰ ਕੌਣ ਸਿਆਣਾ ਆਖੇ । ਉਸਦੀ ਤਾਂ 'ਅੰਨ੍ਹਾ ਕੁੱਤਾ ਵਾ ਨੂੰ ਭੌਂਕੇ ਵਾਲੀ ਗੱਲ ਹੈ । ਵਿਅਰਥ ਰੌਲਾ ਪਾਈ ਜਾਂਦਾ ਹੈ ।
ਪਾਲਾ ਸਿੰਘ- ਬਸ ਅੰਨ੍ਹਾ ਕੀ ਭਾਲੇ ਦੋ ਅੱਖਾਂ ?' ਯਾਰ ਤਾਂ ਅੱਗੇ ਹੀ ਮੌਕਾ ਲੱਭਦੇ ਸੀ । ਮੈਂ ਆਖਿਆ ਸੁੰਦਰੀਏ । ਮੈਂ ਵੀ ਮਾਪਿਆਂ ਦਾ ਇੱਕੋ ਇੱਕ ਪੂਤ ਹਾਂ ਜੋ ਬੱਤੀਆਂ ਦੰਦਾਂ ਵਿੱਚੋਂ ਕਢੇਂਗੀ, ਪੂਰੀ ਕਰਾਂਗਾ ।
ਹਰੀ ਸਿੰਘ- ਸਰਦਾਰ ਜੀ, ਸੱਚ ਹੈ, 'ਅੰਨ ਵਿੱਚ ਹੀ ਪ੍ਰਾਣ ਹਨ । ਮਾਨ ਸਿੰਘ ਕਿਤਨਾ ਲਿੱਸਾ ਹੋ ਗਿਆ ਸੀ । ਚਾਰ ਪੈਸੇ ਆਮਦਨੀ ਹੋਣ ਨਾਲ ਤੇ ਰੱਜਵੀਂ ਰੋਟੀ ਮਿਲਣ ਨਾਲ ਕੇਹਾ ਸੋਹਣਾ ਗੱਭਰੂ ਨਿਸਰਿਆ ਹੈ ।
ਭਾਨ ਸਿੰਘ- ਸ਼ਾਹ ! ਹੋਸ਼ ਕਰ ! ਲੋਕਾਂ ਵਿਚ ਤੇਰੀ ਕੀ ਪੱਤ ਆਬਰੂ ਰਹਿ ਗਈ ਹੈ । ਆਖਦੇ ਹਨ 'ਅੰਨ ਵਾਲੇ ਹੱਥ ਨਾਲ ਕੁੱਤੇ ਨੂੰ ਵੀ ਨਹੀਂ ਮਾਰੀਦਾ ।'
ਅੰਨ੍ਹੀ ਮਚੀ ਹੋਈ ਏ । ਚੋਰ ਸਾਧ ਦੀ ਪਛਾਣ ਨਹੀਂ ਰਹੀ। 'ਅੰਧੇਰ ਪਿਆ ਸਰਕਾਰ ਕੂੰ, ਜੋ ਚੋਰ ਬਧੇ ਕੁਤਵਾਲ ਕੂੰ । ਚੰਗੇ ਫੜੀਂਦੇ ਨੇ ਤੇ ਚੋਰ ਛੁਟਦੇ ਨੇ ।
ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥
ਅੰਧੇ ਏਹਿ ਨਾ ਆਖੀਅਨਿ ਜਿਨੁ ਮੁਖਿ ਲੋਇਣ ਨਾਹਿ ॥ ਅੰਧੇ ਸੋਈ ਨਾਨਕਾ ਖਸਮਹੁ ਘੁਥੇ ਜਾਹਿ ।
ਦੇਖਾ ਦੇਖੀ ਕਰਤਬ ਕਰੈ । ਬਿਨ ਕਹਿਨੇ ਕਿਛ ਧਿਆਨ ਨਾ ਧਰੈ । ਇਸ ਕਰਨੀ ਕਾ ਮਤ ਕਰ ਧਿਆਨ । ਅੰਧੀ ਚੂਹੀ ਥੋਥੇ ਧਾਨ ।
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨਾ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸੋ ਲੋਚਨ ਨਾਹੀ ॥
ਸਿੰਮਲ ਰੁਖ ਸਟੇਵੀਐ ਫਲ ਹੱਥ ਨਾ ਆਵੈ ॥ ਨਿੰਦਕ ਨਾਮ ਵਿਹੂਣਿਆ ਸਤਿਸੰਗ ਨਾ ਭਾਵੈ ॥ ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ ॥
ਕੈਦੋ ਆਖਦਾ ਧੀਆਂ ਦੇ ਵਲ ਹੋ ਕੇ, ਦੇਖੋ ਦੀਨ ਈਮਾਨ ਨਿਘਾਰਿਆ ਨੇ । ਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਦੇ ਦਿਲਾਸੜਾ ਮਾਰਿਆ ਨੇ ।