ਚੌਧਰੀ- ਮੈਂ ਵੀ ਵਰਿਆਮਿਆ, ਲਗਦੀ ਵਾਹ, ਜਦ ਕਦ ਕੀਤਾ ਹੋਵੇਗਾ, ਤੇਰਾ ਭਲਾ ਹੀ ਕੀਤਾ ਹੋਵੇਗਾ । ਵੇਖੀਂ ! ਕਿਤੇ ਉਹਦੀਆਂ ਗੱਲਾਂ ਵਿਚ ਨਾ ਆ ਜਾਵੀਂ, ਬੜਾ ਚਲਾਕ ਏ । ਤੂੰ ਏਂ ਸਿੱਧਾ ਬੰਦਾ "ਅੰਦਰੋਂ ਬਾਹਰੋਂ ਇੱਕ", ਉਹਨੂੰ ਲੱਗੀ ਹੋਈ ਏ ਸ਼ਹਿਰ ਦੀ ਹਵਾ।”
ਜਿਨ ਕੈ ਹਿਰਦੈ ਮੈਲ ਕਪਟੁ ਹੈ ਬਾਹਰੁ ਧੋਵਾਇਆ ।॥ ਕੂੜ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ।' ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛੁਪਾਇਆ ॥
ਗੁਲਾਬ ਸਿੰਘ- ਔਖਾ ਤਾਂ ਉਸਨੇ ਹੋਣਾ ਹੀ ਸੀ। ਹੱਥ ਪਲੇ ਤਾਂ ਕੁਝ ਹੋਇਆ ਨਾ, ਪਰ ਸ਼ੂੰ ਸ਼ਾਂ ਓਹਾ ਜਿਹੀ ਅਖੇ 'ਅੰਦਰ ਪੈਣ ਕੁੜੱਲਾਂ, ਬਾਹਰ ਬੰਸੀ ਵਾਲੇ ਨਾਲ ਗੱਲਾਂ ।"
ਤੁਸੀਂ ਬੇਸ਼ਕ ਇਹ ਸੰਦ ਲੈ ਜਾਉ ਜੀ, ਤੁਹਾਨੂੰ ਲੋੜ ਹੈ ਫਿਰ ਵਾਪਸ ਕਰ ਦੇਣਾ । ਸਾਡੇ ਅੰਦਰ ਪਿਆ ਕੋਈ ਦੁੱਧ ਦੇਂਦਾ ਹੈ !
ਅੰਤ ਨੂੰ ਅੰਦਰ ਪਕੀਆਂ ਬਾਹਰ ਆ ਹੀ ਗਈਆਂ। ਚਿਰਾਂ ਤੋਂ ਉਹ ਮੈਨੂੰ ਮਾਰਨ ਦੀ ਗੋਂਦ ਗੁੰਦ ਰਿਹਾ ਸੀ । ਅੰਤ ਕੱਲ੍ਹ ਮੈਨੂੰ ਰਾਹ ਵਿੱਚ ਫੜਕੇ ਘਸੀਟਣ ਲੱਗਾ।
ਮੈਂ ਇਸਤਰੀ ਜ਼ਾਤ ਹਾਂ । ਇਸਤ੍ਰੀ ਆਟੇ ਦੀ ਤੌਣ ਹੈ। ਅੰਦਰ ਪਈ ਨੂੰ ਚੂਹੇ ਖਾਂਦੇ ਹਨ, ਬਾਹਰ ਪਈ ਨੂੰ ਕਾਂ । ਮੈਂ ਭਲਾ ਕੀ ਕਰਾਂ ।
ਸੁੱਚਾ ਸਿੰਘ- ਮਿੰਦੋ ! ਡਰਨ ਅਤੇ ਝੁਕਣ ਦੀ ਕੀ ਲੋੜ ਹੈ, ਅੰਦਰ ਹੋਵੇ ਸੱਚ ਤਾਂ ਨੰਗਾ ਹੋਕੇ ਨੱਚ । ਸੱਚੇ ਨੂੰ ਡਰ ਕਾਹਦਾ ?
ਮਾਈ- ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਉਸਦੀ ਇੱਕ ਵੀ ਗੱਲ ਚੰਗੀ ਨਹੀਂ ਜੇ ਲਗਦੀ, ਓਹ ਜੋ ਜੀ ਆਵੇ ਦੱਸੀ ਜਾਵੇ। ਉਹਦੀ ਤਾਂ ਇਹ ਗੱਲ ਹੈ ਕਿ 'ਅੰਦਰ ਆਇਆ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ ।
ਸੁਰਤਿ ਮਤਿ ਚਤਰਾਈ ਤਾਂ ਕੀ ਕਿਆ ਕਰਿ ਆਖ ਵਖਾਣੀਐ ॥ ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮੁ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੇ ਪਾਪੀ ਜਾਣੀਐ ।
ਅੰਤਰਿ ਜੂਠਾ ਕਿਉਂ ਸੁਚਿ ਹੋਇ ॥ ਸਬਦੀ ਧੋਵੇ ਵਿਰਲਾ ਕੋਇ ॥
ਸ਼ਾਹ ਜੀ, ਅੰਤ ਮਤਾ ਸੋ ਮਤਾ । ਚਲੋ, ਫੈਸਲਾ ਤਾਂ ਹੋ ਗਿਆ ਏਨੇ ਰੇੜਕੇ ਪਿੱਛੋਂ।
ਪੂਰਬੀ ਵਿਚਾਰਾਂ ਅਨੁਸਾਰ ਨਾਇਕ ਜਾਂ ਨਾਇਕਾ ਦੇ ਦੁੱਖਾਂ ਦਾ ਛੇਕੜ ਅੰਤ ਹੋ ਜਾਂਦਾ ਏ । ਇਸ ਤੋਂ ਸਭ ਲੋਕ “ਅੰਤ ਭਲੇ ਦਾ ਭਲਾ" ਕਹਿਕੇ ਸੁਖੀ ਹੋ ਘਰਾਂ ਨੂੰ ਜਾਂਦੇ ਹਨ ।