ਸੂਰਜ ਇੱਕ ਚੜੰਦਿਆਂ ਹੁਇ ਅਨਖੰਡ ਪਵੈ ਫਲਫੋਟਾ। ਕੂੜਾ ਸੱਚ ਜਿਉਂ ਵਟ ਘੜੋਟਾ ॥
ਵੇਖਿਆ ਈ, ਕੀਕਣ ਲਗਰ ਵਾਂਗ ਵਧੀ ਏ ਦਿਨਾਂ ਵਿੱਚ। ਸੱਚ ਕਹਿੰਦੇ ਨੇ ਕੁੜੀਆਂ ਤੇ ਧਰੇਕਾਂ ਵਧਦਿਆਂ ਚਿਰ ਨਹੀਂ ਲਗਦਾ।
ਕਾਕਾ ਜੀ, ਚੁੱਪ ਕਰ ਛਡੋ, ਇਹ ਬੁਰੀਆਂ ਆਦਤਾਂ ਨੇ । ਬਥੇਰਾ ਇਨ੍ਹਾਂ ਨਾਲ ਸਿਰ ਖਪਾਈ ਦਾ ਏ, ਪਰ ਇਨਾਂ ਨੂੰ ਇਕ ਨਹੀਂ ਪੋਂਹਦੀ । ਸੱਚ ਕਿਸੇ ਕਿਹਾ ਏ ਅਖੇ 'ਕੁੜੀਆਂ, ਚਿੜੀਆਂ, ਬੱਕਰੀਆਂ ਤੇ ਤਿੰਨੇ ਜਾਤੀ ਅਥਰੀਆਂ ।
ਚੰਗਾ ਹੋਇਆ, ਇਹ ਕੰਮ ਗਲੋਂ ਤਾਂ ਲੱਥਾ; ‘ਕੁੜੀ ਜੰਮੀ ਤੇ ਹੱਡ ਛੁਟੇ' ਵਾਲਾ ਲੇਖਾ ਹੀ ਸਹੀ।
ਦੀਪ-ਨਥੋਂ, ਇਹ ਕੀ ਸੁਗਾਤ ਲੈ ਆਂਦੀ ਆ ? ਇਹਦੀ ਸ਼ਕਲ ਤਾਂ ਵੇਖ । ਨਥੋਂ—ਤੇ ਦਿੱਤਾ ਕੀ ਏ ? ਇੱਕ ਪੈਸਾ। ਅਖੇ 'ਕੁਲਾਬੀ ਸ਼ਾਹੀ ਦਾ ਕੁਲਾਬਾ ਮੁਲ'--ਜਿਹੋ ਜਿਹੀ ਚੀਜ਼ ਸੀ, ਤਿਹੋ ਜਿਹਾ ਮੁਲ ਵੀ ਦਿੱਤਾ।
ਉਸ ਕਮਲੇ ਨੂੰ ਪਸ਼ਮੀਨੇ ਦੀ ਚਾਦਰ ਦੀ ਕੀ ਕਦਰ ਸੀ ? ਉਸਨੇ ਤਾਂ ਇਸਨੂੰ ਲੋਈ ਵਾਂਗ ਵਰਤਿਆ ਹੈ। ਸਿਆਣੇ ਸਦਾ ਸੱਚ ਹੀ ਆਖਦੇ ਹਨ : ਕੁਮੈਤ ਟੱਟੂ ਨਾ ਜਾਣੇ ਮਖੱਟੂ।
ਰਾਮ ਨੇ ਹਰੀ ਦੇ ਰਾਹ ਵਿੱਚ ਰੋੜਾ ਅਟਕਾਉਣ ਦਾ ਬੜਾ ਜਤਨ ਕੀਤਾ, ਪਰ ਇਸਨੇ ਉਲਟਾ ਉਸਨੂੰ ਹੁਸ਼ਿਆਰ ਕਰਕੇ ਹੋਰ ਅਗੇਰੇ ਪੁਚਾ ਦਿੱਤਾ। ਕੁੱਬੇ ਨੂੰ ਲੱਤ ਕਾਰੀ ਆਈ।
ਪਰ ਪ੍ਰਕਾਸ਼ ਕੇਵਲ ਇਤਨਾ ਹੀ ਕਹਿਕੇ ਚੁੱਪ ਹੋ ਗਿਆ; "ਸਾਈਂ ਮੈਨੂੰ ਤਾਂ ਕੁੱਪੀ ਵਿਚ ਰੋੜ ਖੜਕਦੇ ਹੀ ਸੁਣਾਈ ਦਿੱਤੇ ਨੇ।"
ਕੁੱਪੀ ਦੇ ਵਿਚ ਰੋੜ ਖੜਕਦਾ, ਮੂਰਖ ਆਖੇ ਬੋਲੇ ਕਉਣ ?"
ਸੱਸੀ ਦਾ ਪਿਆਰ ਪੁੰਨੂੰ ਨਾਲ ਹੁਣ ‘ਕੁਨਾਲੀ ਹੇਠ ਲੁਕਾਇਆ ਲੁਕਿਆ ਨਹੀਂ ਸੀ ਰਹਿੰਦਾ। ਹੁਣ ਇਸ ਇਸ਼ਕ ਦੀ ਮੁਸ਼ਕ ਫੈਲ ਚੁਕੀ ਸੀ।
‘ਕੁੱਤੇ ਭੌਂਕਣ ਤਾਂ ਚੰਦ ਨੂੰ ਕੀ' ? ਤੁਸੀਂ ਜੋ ਜੀ ਚਾਹੇ ਕਹਿ ਲਉ। ਮੇਰਾ ਕੁਝ ਨਹੀਂ ਵਿਗੜਨਾ ।
ਜਾਹ ਜੋ ਜ਼ੋਰ ਲਗਦਾ ਈ ਲਾ ਲੈ ਜਾ ਕੇ । ਰੁਲਦੀ ਖੁਲਦੀ ਨੂੰ ਲਿਆਕੇ ਤਖ਼ਤ ਤੇ ਬਿਠਾ ਦਿੱਤਾ ਏ, ਤੇ ਸਗੋਂ ਲੱਗੀ ਏ ਉਲਟਾ ਰੋਹਬ ਪਾਣ। 'ਕੁੱਤੇ ਨੂੰ ਖੀਰ ਨਹੀਂ ਨਾ ਪਚੀ।'