ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮੌਤ ਉਨ੍ਹਾਂ ਦਾ ਹਾਸਾ । ਮੇਰੇ ਦਿਲ ਵਿਚ ਆਯੋ ਸਾਸਾ, ਵੇਖਾਂ ਦੇਸੀ ਕਦੋਂ ਦਿਲਾਸਾ, ਨਾਲ ਪਿਆਰ ਦੇ ।
ਮੈਂ ਆਖਿਆ- ਓਏ ‘ਸਾਡੀ ਬਿੱਲੀ ਤੇ ਸਾਨੂੰ ਈ ਮਿਆਉਂ" ? ਬੱਚਾ ਸਾਡੇ ਹੀ ਹਥਾਂ ਵਿੱਚ ਪਲ ਕੇ ਤੇ ਹੁਣ ਵਿੱਚ ਈ ਲਾਗੂ ਹੋ ਪਿਆ ਏਂ ?
ਹੁਣ ਕੀ ਕਰਾਂ ਜੇ ਆਯਾ ਚੇਤ, ਬਨ ਤਿਨ ਫੂਲ ਰਹੇ ਸਭ ਖੇਤ । ਆਪਣਾ ਅੰਤ ਨਾ ਦੇਂਦੇ ਭੇਤ, ਸਾਡੀ ਹਾਰ ਤੁਸਾਡੀ ਜੇਤ । ਹੁਣ ਮੈਂ ਹਾਰੀਆਂ ।
ਮਿੱਟ ਕੇ ਬਹੁ । ਕੁਝ ਸ਼ਰਮ ਕਰਿਆ ਕਰ। "ਸਾਡਾ ਮੀਆਂ ਘਰ ਨਹੀਂ, ਤੇ ਸਾਨੂੰ ਕਿਸੇ ਦਾ ਡਰ ਨਹੀਂ"। ਤੇਰੇ ਸਿਰ ਤੇ ਕੁੰਡਾ ਤਾਂ ਕੋਈ ਨਹੀਂ, ਪਰ ਜੇ ਇਵੇਂ ਹੀ ਮਨ-ਮੰਨੀਆਂ ਕਰਦੀ ਰਹੀ, ਤਾਂ ਖੁਆਰ ਹੋਵੇਂਗੀ।
ਵੀਰ ਜੀ ! 'ਸਾਗਰ ਗਾਗਰ ਵਿੱਚ ਨਹੀਂ ਸਮਾਉਂਦਾ'। ਮੁੰਡੇ ਸਾਡੇ ਦੀ ਨਜ਼ਰ ਦੂਰ ਲੱਗੀ ਹੋਈ ਹੈ। ਪਿੰਡ ਵਿਚ ਉਸਦਾ ਕੀ ਸੀ ਜੋ ਘਰ ਬਹਾ ਲੈਂਦੀ।
ਧੰਨਾ ਸਿੰਘ ! ਪਰਤੀਤ ਜਮਾਉਣ ਲਈ ਸਾਖ ਬਣਾਉਣੀ ਜ਼ਰੂਰੀ ਹੈ। ਫਿਰ ਜਿੰਨਾ ਰੁਪਈਆ ਮਰਜ਼ੀ ਹੈ, ਲੈ ਜਾਇਆ ਕਰੀਂ । ਤੂੰ ਅੱਗੇ ਮੈਨੂੰ ਬੜਾ ਜਿੱਚ ਕੀਤਾ ਹੈ । ਇਕ ਵੇਰ 'ਸਾਖ ਬਣੀ ਤਾਂ ਪਰਤੀਤ ਜੰਮੀ, ਕੋਈ ਫਿਰ ਬੂਹੇ ਤੋਂ ਨਹੀਂ ਮੋੜਦਾ।
ਪਰ ਇੰਨੀ ਗੱਲ ਜ਼ਰੂਰ ਚੇਤੇ ਰੱਖਣੀ, 'ਸਾਕਤ ਕਾਰੀ ਕਾਂਬਰੀ ਧੋਇ ਹੋਇ ਨਾ ਸੇਤੁ। ਕਦੀ ਗੰਦੀਆਂ ਹੋਲੀਆਂ ਗੰਦ ਬਕਦੀਆਂ ਤੇ ਗੰਦ ਉਡਾਂਦੀਆਂ, ਪਵਿੱਤ੍ਰ ਨਹੀਂ ਹੋ ਸਕਦੀਆਂ।
ਚਾਚੀ : ਜਠਾਣੀ ਨੂੰ ਮਾੜਾ ਨਾ ਆਖ, 'ਸਾਕ ਨ ਜਾਣੀਏ ਮਾੜਾ, ਮੀਂਹ ਨਾ ਜਾਣੀਏ ਗਾੜਾ'। ਸੰਬੰਧੀ ਸੌ ਮਾੜੇ ਹੋਣ, ਫਿਰ ਪਰਾਇਆਂ ਨਾਲੋਂ ਚੰਗੇ ਹੀ ਹੁੰਦੇ ਹਨ।
ਜਦੋਂ ਉਸ ਪਾਸ ਪੈਸਾ ਨਾ ਰਿਹਾ ਤਾਂ ਸਾਰੇ ਮਿੱਤਰ ਤਿੱਤਰ ਬਿੱਤਰ ਹੋ ਗਏ ਤੇ ਕੰਮ ਆਇਆ ਉਸ ਦੇ ਚਾਚੇ ਦਾ ਪੁੱਤ ਜੀਵਨ ਸਿੰਘ। ਸੱਚ ਹੈ, 'ਸਾਕ ਸੋਨਾ, ਪਰੀਤ ਪਿਤਲ ।'
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਹੁਣ ਵੀ ਨਾ ਆਕੜੇ ਤੇਲੀਆਂ ਦਾ ਮੁੰਡਾ । ਹੁਣ ਤਾਂ ਅਖੇ 'ਸਾਹੇ ਬੱਧੀ ਤਾਂ ਹੁਣ ਲੱਧੀ ਵਾਲਾ ਲੇਖਾ ਹੈ। ਤਸੀਲਦਾਰ ਜੂ ਹੋ ਗਿਆ ।
ਸਾਹੁਰੈ ਢੋਈ ਨ ਲਹੈ ਪੇਈਐ ਨਾਹੀ ਥਾਉ ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ।।