ਸਾਈ ਸੁਹਾਗਣਿ ਜੋ ਪ੍ਰਭ ਭਾਈ ॥ ਤਿਸ ਕੈ ਸੰਗ ਮਿਲਉ ਮੇਰੀ ਮਾਈ ॥
ਚਾਨਣ ਚੰਦ ਨ ਪੁਜਈ ਚਮਕੈ ਟਾਨਾਣਾ ॥ ਸਾਇਰ ਬੂੰਦ ਬਰਾਬਰੀ ਕਿਉਂ ਆਖ ਵਖਾਣਾ ॥
ਭਰਾ ਜੀ, 'ਸਾਊ ਸੋ ਜੋ ਚੁੱਪ' ਬੁੜ ਬੁੜ ਕਰਨ ਨਾਲ ਆਪਣਾ ਹੋਛਾਪਨ ਹੀ ਪਰਗਟ ਹੁੰਦਾ ਹੈ।
ਇਸ ਗੱਲ ਨੂੰ ਕੌਣ ਸੋਚੇ ਕਿ ਦੋ ਘੋੜਿਆਂ ਦੀ ਗੱਡੀ ਉੱਤੇ ਛੀ ਸਵਾਰੀਆਂ ਤੋਂ ਵਧੀਕ ਦੇ ਬੈਠਣ ਦਾ ਹੁਕਮ ਨਹੀਂ। ਇੱਥੇ ਸ਼ਰਾਬ ਸਰਬੇਸੂਰੀ ਦਾ ਪਰਤਾਪ, 'ਸਾਉਣ ਦੇ ਅੰਨ੍ਹੇ ਨੂੰ ਬਾਰਾਂ ਮਹੀਨੇ ਹਰਿਆਉਲ’ ! ਦੱਸ ਬਾਰਾਂ, ਜਿੰਨੇ ਬੈਠੇ, ਬੈਠ ਗਏ।
ਕੀ ਲਿਆਉਣਾ ਸੀ ਭਰਾ ਹੋਰਾਂ ਕੋਲੋਂ । 'ਸੜੇ ਪਿੰਡੋਂ ਰੌਲ ਵਾਂਗ ਨਚ ਆਏ ਵਾਲਾ ਲੇਖਾ ਹੀ ਹੋਇਆ। ਕੁਝ ਹੱਥ ਪਲ਼ੇ ਨਹੀਂ ਪਿਆ।
ਬੇਲਾ ਸਿੰਘ- ਭਈ ਹੀਰ ਮੈਨੂੰ ਭੁਲਦੀ ਏ, ਮਿਰਜ਼ੇ ਦੀਆਂ ਦੋ ਸਦਾਂ ਲਾ ਦੇਨਾਂ ਵਾਂ, ਕਹੋ ਤੇ । ਕੁਝ ਵਿਚੋਂ-ਚੰਗਾ ਚੰਗਾ, ਬੋਲ ਤੂੰ । ਸਦਾਂ ਹੀ ਸਹੀ । ਕ੍ਰਿਪਾ ਸਿੰਘ-‘ਸੜੇ ਘਰ ਦੇ ਕੋਲੇ ਹੀ ਸਹੀ।
ਬੇਬੇ-ਬੱਚੀਓ ! ਚੰਗੀ ਨੂੰਹ ਧੀ ਦੇ ਗੁਣਾਂ ਵਿੱਚ ਇਕ ਇਹ ਗੁਣ ਜੋ ਕਿ ਸਵੇਰੇ ਸਵੇਂ ਤੇ ਅੰਨ੍ਹੇਰੇ ਜਾਗੇ, ਸੁਖ, ਸੰਪਤ, ਅਰ ਬੁਧ ਹੀ ਆਗੈ ।” ਅਕਲ, ਉਮਰ ਵਧਦੀ ਹੈ, ਧੰਨ ਵਧਦਾ ਹੈ, ਤੇ ਸਰੀਰ ਨਵਾਂ ਨਰੋਆ ਰਹਿੰਦਾ ਹੈ।
ਮੈਂ ਪੁੱਛਿਆ ਕੁਝ, ਤੁਸਾਂ ਉੱਤਰ ਕੁਝ ਦਿੱਤਾ। ‘ਸਵਾਲ ਕਣਕ, ਜਵਾਬ ਛੋਲੇ' ਵਾਲੀ ਗੱਲ ਹੈ ਇਹ ਤਾਂ ।
ਸਰਦਾਰ ਜੀ ! ਅਸੀਂ ਤਾਂ ਤੁਹਾਡੇ ਜਵਾਈ ਦੀਆਂ ਸਿਫ਼ਤਾਂ ਕਰਦੇ ਥੱਕਦੇ ਨਹੀਂ ਸਾਂ, ਪਰ ਉਹ ਬੜੇ ਰੁੱਖੇ ਵਰਤੇ। ‘ਸਲਾਹੀ ਦਾ ਗੁੜ ਦੰਦੀ ਲੱਗਾ ।'
ਮੈਂ ਤੇ ਸਦਾ ਉਸ ਨੂੰ ਸਲਾਹੁੰਦਾ ਹੀ ਰਿਹਾ, ਪਰ ਉਸਨੇ ਫਲ ਇਹ ਦਿੱਤਾ ਹੈ । ਮੇਰੇ ਵਿਰੁੱਧ ਹੀ ਪਰਚਾ ਜਾ ਕੀਤਾ ਹੈ । ਸੱਚ ਹੀ ਆਖਦੇ ਹਨ 'ਸਲਾਹੀ ਹੋਈ ਖਿਚੜੀ ਦੰਦਾਂ ਨੂੰ ਲਗਦੀ ਹੈ ।"
ਕੀ ਕਰਾਂ ? ਕਿੱਥੇ ਜਾਵਾਂ ? “ਸ਼ਰੀਕ ਲਾਉਣ ਲੀਕ, ਪੁੱਜੇ ਜਿਥੋਂ ਤੀਕ। ਆਪਣੇ ਹੀ ਹਦੋਂ ਵਧ ਬਦਨਾਮੀ ਦਾ ਕਾਰਨ ਬਣੇ ਹੋਏ ਹਨ ।
ਸਿਰ ਮੱਥੇ ਉਤੇ ਭਾਬੀ ਜੀ, ਤੁਹਾਡੀ ਦਾਤ ਸਾਨੂੰ ਕਿੱਥੋਂ ? 'ਸ਼ਰੀਕ ਦਾ ਦਾਣਾ, ਸਿਰ ਦੁਖਦਿਆਂ ਵੀ ਖਾਣਾ"। ਅਸੀਂ ਕੌਣ ਹਾਂ ਮੋੜਨ ਵਾਲੇ। ਆਹੋ ਜੀ, ਕਰ ਲਉ ਮੌਜਾਂ, ਪਰਾਈਆਂ ਕਮਾਈਆਂ ਤੇ 'ਸ਼ਰੀਕ ਦਾ ਦਾਣਾ ਨਹੀਂ ਛੱਡਣਾ ਭਾਵੇਂ ਸਿਰ ਦੁਖ ਜਾਏ ।