ਨਹੀਂ ਜੀ ਨਹੀਂ, ਸਾਨੂੰ ਨਹੀਂ ਲੋੜ ਤੁਹਾਡੀ ਸੇਵਾ ਦੀ ! ਸਾਡਾ ਕੀ ਸੁਆਰੋਗੇ ? ਇਕ ਵਾਰੀ ਕਰਕੇ ਪਿੱਛੋਂ ਦਸ ਵਾਰੀ ਪਤਾਰੋਗੇ !
ਕਹੁ ਕਬੀਰ ਅਖਰ ਦੁਇ ਭਾਖਿ॥ ਹੋਇਗਾ ਖਸਮੁ ਤਾਂ ਲਇਗਾ ਰਾਖਿ ॥
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ ॥
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।
'ਹੇਡੇ ਦੇ ਪੂਰੇ, ਸਿੱਡੇ ਦੇ ਸੂਰੇ' ਭਾਵੇਂ ਲੱਖਾਂ ਰੁਪਏ ਰੁੜ੍ਹ ਜਾਣ, ਪਰ ਉਨ੍ਹਾਂ ਦੀ ਜ਼ਿੱਦ ਪੂਰੀ ਹੋਣੋਂ ਨਾ ਰਹੇ।
ਈਸ਼ਵਰ ਨਾ ਕਰੇ, ਪਰ ਜੇ ਅਸੀਂ ਰੁਪਈਏ ਕਿਸੇ ਭਲੇ ਕੰਮ ਤੇ ਲਾਣ ਲਈ ਲੈ ਵੀ ਲਈਏ, ਤਾਂ ਤੂੰ ਹੀ ਦੱਸ, ਪੰਜਾਹ ਰੁਪਿਆਂ ਨਾਲ ਕੀ ਬਣਾਈਏ ? ‘ਹੇਠਾਂ ਵਿਛਾਈਏ ਕਿ ਉੱਤੇ ਲਈਏ' ਵਾਹ ਬਈ ਵਾਹ ਤੂੰ ਬੜਾ ਦਾਨੀ ਆ ਗਿਆ ਏ।
ਧੰਨ ਦੇਈ- ਮਾਂ ਜੀ ! ਇਹ ਗੱਲ ਹੋਣੀ ਨਹੀਂ। ਵੇਖੋ ਨਾ, ਚਾਚੀ ਤਾਂ ਇਹ ਗੱਲ ਚਾਹੁੰਦੀ ਹੈ ਕਿ 'ਹੇਠਾਂ ਮਸੀਤ ਤੇ ਉੱਤੇ ਚੁਬਾਰਾ। ਇਹ ਅੱਗ ਪਾਣੀ ਦੀ ਖੇਡ ਕਿਵੇਂ ਹੋਵੇ।
ਭਾਬੀ । ਤੇਰੀ ਤਾਂ ਕੋਈ ਵਾਤ ਨਹੀਂ ਪੁੱਛਦਾ, ਪਰ ਤੂੰ ਆਪੇ ਹੀ ਪ੍ਰਧਾਨ ਬਣੀ ਫਿਰਦੀ ਹੈ, ਤੇਰਾ ਤਾਂ ਇਹ ਹਾਲ ਹੈ, ਅਖੇ ‘ਹੇਠਾਂ ਨਾ ਉਤੇ, ਮੈਂ ਅੱਧ ਵਿੱਚ ਸੌਂਦੀ ਹਾਂ।
ਨੰਬਰਦਾਰ : ਮੁਨਸ਼ੀ ਜੀ । ਕਾਲੇ ਦਾ ਕੀ ਕਹਿਣਾ ਹੈ ? ਉਸਦੀ ਤਾਂ ਇਹ ਗੱਲ ਹੈ ਕਿ 'ਹੇਠਾਂ ਦੀਵੇ ਦਾ ਤੌਣ, ਉਤੇ ਮੋਚੀ ਦੀ ਹੱਟੀ।' ਪੱਲੇ ਤਾਂ ਰੋਟੀ ਖਾਣ ਲਈ ਨਹੀਂ ਤੇ ਬੜਾ ਵੱਡਾ ਬਣ ਬਣ ਬਹਿੰਦਾ ਹੈ।
ਪੰਡਤ ਜਲ੍ਹੇ ਦਾ ਸਿੱਖ ਦਰਬਾਰ ਵਿੱਚ ਏਨਾ ਰਸੂਖ਼ ਸੀ ਕਿ ਰਹੇ ਨਾਮ ਰੱਬ ਦਾ। ਬਸ 'ਹੇਠਾਂ ਜਲ੍ਹਾ ਤੇ ਉੱਤੇ ਅੱਲਾ ਹੀ ਵਜਦਾ ਸੀ।
ਅੱਜ ਕੱਲ੍ਹ ਤਾਂ ਜ਼ੋਰਾਵਰ ਦਾ ਹੀ ਰਾਜ ਹੈ। ਕੋਈ ਧਰਮ ਅਧਰਮ ਨੂੰ ਨਹੀਂ ਪਛਾਣਦਾ। ਹਰ ਕੋਈ ਆਖਦਾ ਹੈ, ‘ਹੂਰਾ ਨੇੜੇ ਕਿ ਖ਼ੁਦਾ ?'
ਇਹ ਸੁਭਾਗ ਜੋੜੀ ਜਦ ਸ਼ਾਮ ਨੂੰ ਸੈਰ ਨੂੰ ਨਿਕਲਦੀ ਤਾਂ ਲਖਨਊ ਦੇ ਮਨਚਲੇ ਨੌਜਵਾਨ ਇਨ੍ਹਾਂ ਵਲ ਵੇਖ ਵੇਖ ਕੇ ਇਕ ਦੂਜੇ ਨੂੰ ਸੁਣਾਂਦੇ: 'ਹੂਰ ਕੀ ਗੋਦੀ ਮੈਂ ਲੰਗੂਰ, ਖੁਦਾ ਕੀ ਕੁਦਰਤ। ਕਊਏ ਕੀ ਚੋਂਚ ਮੇਂ ਅੰਗੂਰ, ਖੁਦਾ ਕੀ ਕੁਦਰਤ।