ਬਿਨਾ ਹੀਰ ਮੁੜਨਾ, ਰਾਂਝੇ ਨੇ ਇਕ ਦਾਗ਼ ਜਾਤਾ । ਕੁਝ ਇਸ਼ਕ ਦਾ ਸਤਾਇਆ, ਕੁਝ ਖੇੜਿਆਂ ਦੇ ਹੀਰ ਲੈ ਜਾਣ ਤੋਂ ਭੁਨਿਆ ਤੇ ਨਿਰਾਸ ਹੋਇਆ ਹੋਇਆ ਟਿਲੇ ਜਾ ਕੰਨ ਪੜਵਾਏ, ਅਰ 'ਇਸ਼ਕੋਂ ਫਿੱਟਾ ਜੋਗੀ ਜਾ ਬਣਦਾ ਹੈ' ਨੂੰ ਸੱਚ ਕਰ ਵਿਖਾਇਆ।
ਰਣਬੀਰ-ਸਜਨੀ ! ਇਸ਼ਕ ਦਾ ਰਾਹ ਬੜਾ ਕਠਨ ਹੈ । ਇਸ਼ਕ ਲਾਵਣਾ ਸੌਖਾ ਤੇ ਪਾਲਣ ਔਖਾ ਹੈ।
ਤਾਇਆ (ਹੱਸ ਕੇ)— ਇਸ਼ਕ ਹੁਰਾਂ ਦੇ ਬੜੇ ਅਡੰਬਰ। ਬਹਿਣ ਨਾ ਦਿੰਦੇ ਬਾਹਰ ਅੰਦਰ । ਦਿਤਿਆ ! ਤੂੰ ਘਾਬਰਦਾ ਕਾਹਨੂੰ ਏਂ ? ਅਸੀਂ ਇਹਨਾਂ ਪਾਣੀਆਂ ਵਿਚੋਂ ਆਪ ਲੰਘੇ ਹੋਏ ਹਾਂ । ਜੇ ਕੁੜੀ ਰਾਜੀ ਆ ਤਾਂ ਸਭ ਖੈਰਾਂ ਮਿਹਰਾਂ ਨੇ।
ਜਮਨਾ ਦਿਲ ਵਿੱਚ ਕਹਿ ਰਹੀ ਸੀ, ਮੂਰਖਾ ! ਤੂੰ ਜਿਹੜਿਆਂ ਵਿੱਚ ਹੈਂ ? ਇੱਲਾਂ (ਚੀਲਾਂ) ਦੇ ਮੂੰਹ ਵਿੱਚੋਂ ਮਾਸ ਖੋਹਣਾ ਚਾਹੁੰਦਾ ਹੈ ?
ਤੂੰ ਭਾਵੇਂ ਜੋ ਮਰਜ਼ੀ ਕਹੁ ਪਰ ਮੈਨੂੰ ਤਾਂ ਵਿਸ਼ਵਾਸ ਹੈ ਕਿ ਇਹ ਕੰਮ ਉਹ ਨਹੀਂ ਕਰਾ ਸਕੇਗਾ । ਭਲਾ ਸਿਆਣਿਆਂ ਦਾ ਕਿਹਾ ਗਲਤ ਹੋ ਸਕਦਾ ਹੈ : 'ਇੱਲਾਂ ਕਿਸ ਪਰਣਾਇਆਂ ਕਿਸ ਪਿੰਜਰੇ ਘਤੇ ਕਾਉਂ ।'
ਘੁਮੰਡਾ ਸਿੰਘ ਪਾਸੋਂ ਦਾਣਿਆਂ ਦੀ ਮੰਗ ਕਰਨੀ ਇੱਲਾਂ ਦੇ ਆਲਣੇ ਤੋਂ ਮਾਸ ਦੀ ਮੁਰਾਦ ਰੱਖਣ ਵਾਲੀ ਗੱਲ ਹੈ। ਉਸ ਪਾਸ ਦਾਣੇ ਕਿੱਥੋਂ ? ਉਹ ਆਪ ਲੋਕਾਂ ਪਾਸੋਂ ਮੰਗਦਾ ਰਹਿੰਦਾ ਹੈ।
ਇਲਤਿ ਕਾ ਨਾਉਂ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥
ਰਾਜਿੰਦਰ ਬਿਲਕੁਲ ਬੁੱਧੂ ਹੈ ਇੱਲ ਦਾ ਨਾਂ ਕੋਕੋ ਨਹੀਂ ਜਾਣਦੀ।
ਬੈਠ ਉਇ ਟਿੱਕ ਕੇ । ਆਇਆ ਕਿਤੋਂ ਵੱਡਾ ਇੱਲ ਦਾ ਨਨਾਣਵਈਆ ਕਾਂ ।
ਮੈਂ ਤਾਂ ਨਹੀਂ ਨਾ ਖਾਧਾ । ਖਾ ਗਈ ਲੁਕਾਈ ਤੇ ਸਿਰ ਬੰਦੀ ਦੇ ਆਈ । ਪੈਸਾ ਉਜਾੜਿਆ ਤੇਰੇ ਮੁੰਡਿਆਂ ਨੇ । 'ਇਲ ਮੁੰਡਾ ਲੈ ਗਈ, ਜਠੇਰਿਆਂ ਦੇ ਨਾਂ । ਵਿਚੋਂ ਮੈਨੂੰ ਕੀ ਲੱਭਾ ?
ਕੋਈ ਗੱਲ ਨਹੀਂ, ਮਦਨ ਕੁਝ ਸ਼ਿਕਵੇ ਭਰੇ ਰੰਗ ਵਿਚ ਬੋਲਿਆ, "ਇਨ੍ਹਾਂ ਘਰਾਟਾਂ ਵਿੱਚ ਰੋਜ਼ ਹੀ ਇਸੇ ਤਰ੍ਹਾਂ ਪੀਸਦਾ ਏ। ਅੱਜ ਕੋਈ ਨਵੀਂ ਗੱਲ ਥੋੜ੍ਹੀ ਏ।"
ਤੂੰ ਮੇਰੇ ਪਾਸੋਂ ਮੰਗਦਾ ਹੈਂ। ਮੇਰੇ ਪੱਲੇ ਤੇ ਇਹ ਹਾਲ ਹੈ, 'ਇੰਨਾ ਨਾ ਪੱਕਾ, ਜੇ ਬਹਾ ਤਰੱਕਾ।'