ਲੀਲਾ- ਭਾਈ ਜੀ ! ਸ਼ੀਲਾ ਦੇ ਵੀਰ ਦੇ ਕੈਦ ਹੋਣ ਨਾਲ ਤਾਂ ‘ਆਪਣੀ ਪਈ, ਪਰਾਈ ਵਿਸਰੀ' ਵਾਲੀ ਗੱਲ ਹੋ ਗਈ ਹੈ। ਹੁਣ ਉਹ ਕਿਸੇ ਨੂੰ ਘੱਟ ਵਧ ਹੀ ਔਖਾ ਕਰਦੀ ਹੈ।
ਬਹੁਤੀ ਦੇ ਲਾਲਚ ਨੇ ਪਿੰਡੋਂ ਕਢ ਸ਼ਹਿਰ ਵਲ ਧਕਿਆ । ਸਹੁੰ ਤੇਰੀ ਹੈ ਮਿਤਰਾ ਕਿਕਰਾ, ਦਿਲ ਹੈ ਡਾਹਢਾ ਅਕਿਆ । ਆਪਣੀ ਨੀਂਦਰ ਸੌਂ ਨਹੀਂ ਸਕਦਾ, ਜਾਗ ਨਾ ਆਪਣੀ ਜਾਗੇ । ਮੈਂ ਉਹ ਮੈਂ ਨਹੀਂ ਰਹਿਆ, ਕਿੱਦਾਂ ਹੁਣ ਢੁੱਕਾਂ ਤੇਰੇ ਲਾਗੇ।
ਅਮਰੋ ਆਪਣੀ ਧੀ ਦੀਆਂ ਸਿਫ਼ਤਾਂ ਨਾ ਸਾੜੇ, ਤਾਂ ਕੀ ਕਰੇ। 'ਆਪਣੀ ਛਾਹ ਨੂੰ ਕੌਣ ਖੱਟੀ ਆਖਦਾ ਹੈ ?'
ਤੂੰ ਬਾਹਰ ਨਿੱਕਲ, ਤੈਨੂੰ ਮਜ਼ਾ ਚਖਾਵਾਂ। 'ਆਪਣੀ ਗਲੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ'। ਘਰ ਬਹਿ ਕੇ ਟਾਹਰਾਂ ਤਾਂ ਹਰ ਕੋਈ ਮਾਰ ਲੈਂਦਾ ਹੈ।
ਮੇਰਾ 'ਆਪਣਾ ਕੀਤਾ ਹੀ ਆਪਣੇ ਅੱਗੇ ਆਇਆ ਹੈ', ਕਿਸੇ ਨੂੰ ਕੀ ਦੋਸ਼ ਦਿਆਂ ?
ਜੇ ਚੰਗਾ ਕੰਮ ਕਰਦੇ, ਤਾਂ ਅੱਜ ਸਾਡਾ ਇਹ ਹਾਲ ਕਿਉਂ ਹੁੰਦਾ ? 'ਆਪਣੀ ਕਰਨੀ ਆਪੇ ਭਰਨੀ। ਸਾਡਾ ਕੀਤਾ ਸਾਡੇ ਅੱਗੇ ਆਇਆ ਹੈ ।
ਮਨ-ਵਰਿਆਮਾ ! ਦੂਰ ਦੇ ਢੋਲ ਸੁਹਾਵਣੇ । 'ਆਪਣੀ ਅਕਲ ਤੇ ਪਰਾਇਆ ਧਨ ਕਈ ਗੁਣਾ ਵਧੀਕ ਵਿਖਾਈ ਦੇਂਦੇ ਨੇ " ਭਲਿਆ ਲੋਕਾ ! ਪਰਾਈ ਚਾਕਰੀ ਬੁਰੀ ਹੁੰਦੀ ਏ।
ਅੱਜ ਕੱਲ ਤਾਂ ਹਰ ਕਿਸੇ ਦੀ 'ਆਪਣੀ ਆਪਣੀ ਵੰਝਲੀ, ਆਪਣਾ ਆਪਣਾ ਰਾਗ' ਹੈ । ਹਰ ਕੋਈ ਆਪਣੀ ਹੀ ਧੁਨ ਵਿਚ ਮਸਤ ਹੈ । ਕੋਈ ਕਿਸੇ ਦੀ ਵਾਤ ਨਹੀਂ ਪੁਛਦਾ ।
ਓਏ ਹਰਨਾਮਿਆ ! ਤੂੰ ਇਹ ਕੀ ਕਰਤੂਤ ਫੜੀ ਹੋਈ ਏ, ਅਖੇ 'ਆਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ। ਦੂਜਿਆਂ ਨਾਲ ਮਿੱਤਰਤਾ ਗੰਢਦਾ ਫਿਰਨਾ ਏ ਤੇ ਆਪਣਿਆਂ ਨੂੰ ਵੇਖ ਕੇ ਨੱਕ ਚਾੜ੍ਹਦਾ ਏਂ ?
ਪਰ ਫ਼ੈਦਾ ਕੀ, 'ਆਪਣਿਆਂ ਖਰੀਂਢਾਂ ਨੂੰ ਤਾਂ ਆਪ ਬਾਂਦਰ ਵੀ ਨਹੀਂ ਖੁਰਚਦਾ, ਪਰ ਦੂਜੇ ਬਾਂਦਰ ਜ਼ਰੂਰ ਖੁਰਚਦੇ ਨੇ ਭਾਵੇਂ।
ਤੁਸੀਂ ਮੈਨੂੰ ਭਾਵੇਂ ਕੁਝ ਪਏ ਸਮਝੋ, ਪਰ ਆਪਣਾ ਵਖਰ ਆਪ ਤੋਂ ਗੁੱਝਾ ਨਹੀਂ ਹੁੰਦਾ । ਮਸਾਂ ਗੁਜ਼ਾਰਾ ਤੁਰਦਾ ਹੈ ।
ਇਉਂ ਨਾ ਕੀਤਾ ਕਰ, ਆਪਣੀ ਬੁੱਕਲ ਵਿੱਚ ਝਾਤੀ ਮਾਰ । ਤੇਰਾ ਤਾਂ ਇਹ ਹਾਲ ਹੈ ਕਿ 'ਆਪਣਾ ਮੂੰਹ ਦਿਸੀਵੇ ਨਾ ਤੇ ਲੋਕ ਪਸੰਦੀ ਆਵੇ ਨਾ।' ਤੇਰੀਆਂ ਸਹੇਲੀਆਂ ਤੇਰੀ ਟਿੱਪਣੀ ਨੂੰ ਚੰਗਾ ਨਹੀਂ ਸਮਝਦੀਆਂ ।