ਚੋਆ ਚੰਦਨ ਪਰਹਰੈ ਖਰ ਖੇਹ ਪਲੱਟੇ, ਤਿਉ ਨਿੰਦਕ ਪਰ ਨਿੰਦਿਆ ਹਠ ਮੂਲ ਨਾ ਹੱਟੇ, ਆਪਣ ਹਥੀਂ ਆਪਣੀ ਜੜ ਆਪ ਉਪੱਟੇ।
ਛੱਡ ਨੀਂ, ਬਹੁਤੀਆਂ ਗੱਲਾਂ ਨਾ ਮਾਰ, ਤੇਰੀ ਮਾਸੀ ਦਾ ਤਾਂ ਇਹ ਹਾਲ ਹੈ ਅਖੇ 'ਆਪ ਵੱਡੇ ਮੰਗਤੇ ਤੇ ਬੂਹੇ ਤੇ ਦਰਵੇਸ਼। ਉਸਨੂੰ ਵਿੱਤ ਵਿਚ ਰਹਿਣ ਦੀ ਮੱਤ ਦੇਹ ।
ਸਾਡੇ ਪਾਸ ਨਹੀਂ ਜੀ ਧਨ, ਸ਼ਰਾਬਾਂ ਕਬਾਬਾਂ ਤੇ ਉਜਾੜਨ ਲਈ। ਅਖੇ ' ਲੰਘਦੀ ਲੰਘਣ ਤੇ ਯਾਰ ਪਰਾਠੇ ਮੰਗਣ । ਮਰਜ਼ੀ ਹੈ ਤਾਂ ਜੰਝ ਲੈ ਆਉ ਨਹੀਂ ਤਾਂ ਸਾਡੀ ਕੁੜੀ ਅਣ ਨਹੀਂ। ਕਿਸੇ ਸਾਦੇ ਘਰੇ ਵਿਆਹ ਦਿਆਂਗੇ।
ਇੰਦਰ- ਕਾਕਾ ਤੂੰ ਇਹ ਨਹੀਂ ਸੋਚਦਾ, ਪਈ ਉਹ ਤਾਂ ਆਪਣੀ ਉਮਰ ਪਗਾ ਬੈਠੇ ਨੇ । ਉਨ੍ਹਾਂ ਨੂੰ ਤੇਰੀ ਖੁਸ਼ੀ ਦੀ ਕੀ ਲੋੜ ਏ ? 'ਆਪ ਮਰੇ ਜਗ ਪਰਲੋ ।"
ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਪਹਿਲਾਂ ਆਪਣੇ ਆਪ ਨੂੰ ਸਿੱਧੇ ਰਾਹ ਪਾ ਤੇ ਫੇਰ ਸਾਰੇ ਸਿੱਧਾ ਵਰਤਣਗੇ । 'ਆਪ ਬੁਰੇ ਤਾਂ ਜਗ ਬੁਰਾ' ਵਾਲਾ ਅਖਾਣ ਸਦਾ ਯਾਦ ਰੱਖੋ ?
ਕਥਤਾ ਬਕਤਾ ਸੁਨਤਾ ਸੋਈ!। ਆਪ ਬੀਚਾਰੇ ਸੁ ਗਿਆਨੀ ਹੋਈ ।।
ਸੱਚੀ ਗੱਲ ਤਾਂ ਇਹ ਹੈ ਕਿ 'ਆਪ ਫਿਰਾਂ ਨੰਗੀ, ਚੌਲੀ ਕਿਨੂੰ ਦਿਆਂ ਮੰਗੀ । ਆਪ ਤਾਂ ਝੱਟ ਮੁਸ਼ਕਲ ਨਾਲ ਲੰਘਦਾ ਹੈ । ਤੁਸਾਡੀ ਸੇਵਾ ਕਿਵੇਂ ਕਰੇ ?
ਬੜੀ ਅਨੋਖੀ ਖੇਡ ਏ। 'ਆਪ ਪੋਲੀ ਤੇ ਸੱਯਦ ਨੌਕਰ ।' ਵਿਚਾਰੇ ਦੇ ਹੱਥ ਪਲੇ ਕੁਝ ਵੀ ਨਹੀਂ, ਪਰ ਵਹੁਟੀ ਵੱਡੇ ਸਰਦਾਰਾਂ ਦੇ ਘਰੋਂ ਵਿਆਹ ਲਿਆਇਆ ਏ ।
ਵਗਾਰ ਟਾਲਣੀ ਹੈ ਤਾਂ ਟਾਲ ਛੱਡਾਂ । ਤਦੇ ਤਾਂ ਭਾਂਡੇ ਕੁੜਿਆਂ ਦੇ ਚੱਟੇ ਹੋਏ ਮਲੂਮ ਹੁੰਦੇ ਸਨ 'ਆਪ ਨਾ ਮਰੀਏ ਸੁਰਗ ਨਾ ਜਾਈਏ । ਸਵੇਰੇ ਜ਼ਰੂਰ ਉਠਿਆ ਕਰ । ਚਾਰ ਘੜੀ ਦਿਨ ਚੜ੍ਹੇ ਤਕ ਘੁਰਾੜੇ ਨਾ ਮਾਰਿਆ ਕਰ ।
ਚੌਧਰੀ-ਵੇਖਿਆ ਹੋਇਆ ਏ ਰੁਲਦੂ ਨੂੰ, ਨਿਰੀਆਂ ਗੱਪਾਂ ਹੀ ਮਾਰਨ ਜਾਣਦਾ ਹੈ । ਉਸ ਦਾ ਤਾਂ ਇਹ ਹਾਲ ਹੈ, ਅਖੇ "ਆਪ ਨਾ ਜੋਗੀ ਗਵਾਂਢ ਵਲਾਵੇ' । ਆਪਣਾ ਕੰਮ ਉਸ ਤੋਂ ਤਾਂ ਕਦੀ ਸੰਵਾਰਿਆ ਨਹੀਂ ਗਿਆ । ਤੁਸਾਡਾ ਕੀ ਸੰਵਾਰੇ ਗਾ।
ਆਪ ਨਾ ਵੰਞੈ ਸਾਹੁਰੈ ਲੋਕਾਂ ਮਤੀ ਦੇ ਸਮਝਾਏ । ਚਾਨਣ ਘਰ ਵਿਚ ਦੀਵਿਅਹੁੰ, ਹੇਠ ਹਨੇਰ ਨਾ ਸਕੈ ਮਿਟਾਏ।
ਦਾਨ ਪੁੰਨ ਦਾ ਫਲ ਤਦੇ ਮਿਲਦਾ ਹੈ, ਜੇ ਦਿਲ ਵਿਚ ਦੁਖੀਆਂ ਅਤੇ ਲੋੜਵੰਦਾਂ ਲਈ ਦਰਦ ਹੋਵੇ । ਜੇ ਦਿਲੋਂ ਦਾਨ ਕਰਨ ਦੀ ਉਮੰਗ ਉੱਠੇ, ਤਾਂ ਹੀ ਦਾਨ ਹੈ। ਜੇ ਕਿਸੇ ਨੇ ਚੀਜ਼ ਮੰਗੀ ਅਤੇ ਤੁਸਾਂ ਦਾਨ ਕਰ ਦਿੱਤੀ, ਇਹ ਅਸਲੀ ਦਾਨ ਨਹੀਂ । 'ਆਪ ਦਿੱਤਾ ਤਾਂ ਦੁੱਧ ਬਰਾਬਰ, ਮੰਗ ਲਿਆ ਤਾਂ ਪਾਣੀ।