ਨੰਬਰਦਾਰ- ਭੁੱਖੇ ਰਹਿਣ ਦਾ ਕੀ ਭਾਵ ? 'ਆਦਮੀ ਤਾਂ ਅੰਨ ਦਾ ਕੀੜਾ ਹੈ । ਅੰਨ ਬਿਨਾਂ ਕਿਵੇਂ ਰਿਹਾ ਜਾਵੇ, ਸੋਚੋ ਤਾਂ ਸਹੀ ।
ਭਾਈ ਸਭ ਨੂੰ ਇਕੋ ਰੱਸੀ ਨਾਲ ਨਾ ਬੰਨ੍ਹੋ, ਸਾਰੇ ਮਨੁੱਖ ਦੋਸ਼ੀ ਨਹੀਂ ਹੋ ਸਕਦੇ। 'ਆਦਮੀ ਆਦਮੀ ਅੰਤਰ, ਕੋਈ ਹੀਰਾ ਤੇ ਕੋਈ ਕੰਕਰ ।'
ਡਰੋ ਨਾ । ਸੂਰਿਆਂ ਵਾਂਗ ਤਲਵਾਰਾਂ ਸੂਤ ਕੇ ਮੈਦਾਨ ਵਿੱਚ ਕੁੱਦ ਪਉ । 'ਆਦ ਮਰਨਾ ਅੰਤ ਮਰਨਾ, ਫਿਰ ਮਰਨੇ ਤੋਂ ਕੀ ਡਰਨਾ ।" ਜਿਹੜਾ ਡਰੇਗਾ ਉਹੀ ਮਰੇਗਾ ।
ਮਹਾਤਮਾ- ਮਿੱਤਰੋ ! ਹਰ ਕੰਮ ਦਾ ਮੁੱਢ ਚੰਗਾ ਬੰਨ੍ਹੋ । ਫਿਰ ਫਲ ਵੀ ਚੰਗਾ ਨਿਕਲੇਗਾ 'ਆਦ ਬੁਰਾ ਤਾਂ ਅੰਤ ਬੁਰਾ, ਆਦ ਭਲਾ ਤਾਂ ਅੰਤ ਭਲਾ।
ਆਖਿ ਸੈਲ ਨੀਚ ਘਰ ਹੋਇ॥ ਆਥਿ ਦੇਖਿ ਨਿਵੈ ਜਿਸੁ ਦੋਇ॥
ਆਥਿ ਹੋਏ ਤਾਂ ਮੁਗਧੁ ਸਿਆਣਾ ॥ ਭਗਤਿ ਬਿਹੂਨਾ ਜਗੁ ਬਉਰਾਨਾ ॥
ਸੰਤ ਜੀ ! ਜੇ ਆਤਮਾ ਹੀ ਨਾ ਰੱਜੀ, ਤਾਂ ਪਰਮਾਤਮਾ ਕਿਵੇਂ ਰੱਜੇਗਾ ? ਪਹਿਲਾਂ ਸਾਨੂੰ ਰੋਟੀ ਟੁਕ ਦਾ ਆਹਰ ਬਣਾ ਲੈਣ ਦਿਉ। ਫੇਰ ਭਗਤੀ ਵੀ ਕਰ ਲਵਾਂਗੇ ।
ਆਤਮ ਘਾਤ ? ਨਹੀਂ ਨਹੀਂ ਇਹ ਡਰਪੋਕਾਂ, ਨੱਠੜਾਂ, ਬੁਜ਼ਦਿਲਾਂ ਦਾ ਕੰਮ ਹੈ । 'ਆਤਮ ਘਾਤੀ ਜਗਤ ਕਸਾਈ ।' ਇੱਕ ਅਸੀਂ ਆਪਣੇ ਜੀਅ ਦਾ ਹੀ ਘਾਤ ਨਹੀਂ ਕਰਦੇ, ਪਿੱਛੇ ਸਾਰੇ ਸੰਸਾਰ ਵਿਚ ਇਕ ਸੋਗ ਦੀ ਲੀਹ ਪਾ ਜਾਂਦੇ ਹਾਂ।
ਭਾਰਤ ਵਿਚ ਪਾਰਸੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ ।
ਤਾਰੋ-ਫਾਹੇ ਜਾਣਾ, ਮਸਾਂ ਮਸਾਂ ਕੈਦ ਹੋਣੋਂ ਬਚਿਆ, ਨਹੀਂ ਤਾਂ ਲੱਗ ਜਾਣਾ ਸੀ 'ਆਟੇ ਨਾਲ ਪਲੇਥਣ ਉਹਨੂੰ ਵੀ।
ਕਸੂਰ ਪਿਉ ਦਾ ਤੇ ਕੈਦ ਬੱਚਿਆਂ ਨੂੰ ਵੀ ਕਰ ਲਿਆ ਗਿਆ । ਹੋਰ ਤਾਂ ਹੋਰ ਆਟੇ ਨਾਲ ਵਿਚਾਰੇ ਘੁਣ ਵੀ ਪੀਠੇ ਗਏ ।
ਭਲਾ ਤੀਵੀਂ ਕੀ ਤੇ ਰਾਜ ਕੀ ? ਤੀਵੀਂ ਤਾਂ ਆਟੇ ਦੀ ਤੌਣ ਹੈ । ਘਰ ਬੈਠੀ ਨੂੰ ਚੂਹੇ ਤੇ ਬਾਹਰ ਨਿਕਲੀ ਨੂੰ ਕਾਂ ਖਾਂਦੇ ਹਨ।
ਮਾਸੀ- ਬੀਬੀ ! ਕਿਤੇ 'ਆਟਾ ਪੀਠਾ ਨਹੀਂ ਤੇ ਕਹਿੰਦੀ ਅਗੇ ਵਧੀ ਫਿਰਾਂ' ਵਾਲਾ ਲੇਖਾ ਨਾ ਬਣੇ । ਤੁਸੀਂ ਤਿਆਰੀ ਤਾਂ ਕੋਈ ਕੀਤੀ ਨਹੀਂ, ਪਰ ਨਿਉਂਦਾ ਸਭ ਨੂੰ ਘੱਲ ਦਿੱਤਾ ਹੈ ।