'ਵਾਚੈ ਵਾਦੁ ਨਾ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤਾ ਸੋਝੀ ਹੋਇ !
"ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭਿ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ" ॥੨॥
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ ॥ ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥"
ਸ਼ਾਹ ਜੀ. “ਆਪਣੇ ਵੱਛੇ ਦੇ ਦੰਦ ਆਪ ਤੋਂ ਗੁੱਝੇ ਨਹੀਂ ਹੁੰਦੇ ।" ਮੈਂ ਨਹੀਂ ਜਾਣਦਾ, ਮੇਰਾ ਭਤੀਜਾ ਕਿੰਨਾ ਚੰਗਾ ਏ ?
ਹਰਨਾਮੋ ਦੀ ਸੱਸ ਤਾਂ ਅੱਠੇ ਪਹਿਰ 'ਆਪਣੇ ਮੂੰਹੋਂ ਮੀਆਂ ਮਿੱਠੂ ਬਣਦੀ ਰਹਿੰਦੀ ਹੈ, ਜਦ ਵੇਖੋ ਆਪਣੇ ਸੋਹਲੇ ਹੀ ਗਾਂਦੀ ਹੈ।
ਆਹੋ ਚੀਜ਼ ਚੰਗੀ ਐ । 'ਆਪਣੇ ਮਨ ਭਾਵੇ ਤਾਂ ਡੇਹਲਾ ਵੀ ਸਪਾਰੀ", ਤੈਨੂੰ ਜੋ ਚੰਗੀ ਲੱਗੀ । ਸਾਨੂੰ ਤਾਂ ਇਸ ਵਿੱਚ ਕੁਝ ਵੀ ਚੰਗਾ ਨਹੀਂ ਲੱਗਾ ।
ਹਰੀ ਸਿੰਘ -ਤੁਸੀਂ ਤਾਂ ਵੱਡੀ ਉਮਰਾਂ ਵਾਲੇ ਹੋ । ਤੁਸਾਡੀਆਂ ਗੱਲਾਂ ਪਏ ਕਰਦੇ ਸਾਂ । ਸਰਦਾਰ ਜੀ—ਪਈ 'ਆਪਣੇ ਮਨ ਤੋਂ ਜਾਣੀਏ ਅਗਲੇ ਮਨ ਦੀ ਬਾਤ' । ਅਸੀਂ ਵੀ ਤੁਸਾਡੇ ਗੁਣ ਗਾਉਂਦੇ ਪਏ ਸਾਂ।
ਵਾਹ ਨੀ ਚਲਾਕੋ ਬੜੀ ਸਿਆਣੀ ਏਂ ਤੂੰ ਤਾਂ ਅਖੇ 'ਆਪਣੇ ਨੈਣ ਮੈਨੂੰ ਦੇਹ, ਤੂੰ ਟਮਕੌਂਦੀ ਫਿਰ', ਆਪਣਾ ਚਰਖਾ ਤੈਨੂੰ ਦੇ ਦਿਆਂ ਤੇ ਘਰ ਦਿਆਂ ਨੂੰ ਨੰਗਾ ਫੇਰਾਂ ?
ਆਪਣੇ ਵਤਨ ਦੀਆਂ ਕੀ ਗੱਲਾਂ ਪੁੱਛਦੇ ਹੋ ? 'ਆਪਣੇ ਦੇਸ਼ ਦਾ ਪਾਣੀ ਤੇ ਪਰਾਏ ਦੇਸ ਦਾ ਦੁੱਧ ਬਰਾਬਰ ਹੁੰਦਾ ਹੈ ।' ਸੱਚ ਹੈ ਕਿੱਥੇ ਸਾਡਾ ਪੋਠੋਹਾਰ ਤੇ ਕਿਥੇ ਏਹ ਰੇਤਲੀ ਤੇ ਸੁੱਕੀ ਧਰਤੀ ' ਉਹ ਤਾਂ ਨਿਰੀ ਸਵਰਗ ਸੀ ਸਾਡੇ ਲਈ ।
ਘਰ ਦੀ ਅੱਧੀ, ਬਾਹਰ ਦੀ ਸਾਰੀ । ਅਸੀਂ ਨਹੀਂ ਨੌਕਰੀ ਕਰਨੀ, ਪਰਦੇਸ਼ ਜਾ ਕੇ ਭਾਵੇਂ ਲੱਖ ਰੁਪਈਆ ਦੇਣ । 'ਆਪਣੇ ਦੇਸ ਦਾ ਕੰਡਾ ਤੇ ਪਰਾਏ ਮੁਲਕ ਦਾ ਫੁੱਲ ਇਕ ਬਰਾਬਰ ਹੁੰਦੇ ਹਨ । ਘਰ ਰੁੱਖੀ ਖਾਕੇ ਵੀ ਸੁਖੀ ਰਵਾਂਗੇ ।
ਮਜ਼ੂਰੀ ਮੈਨੂੰ ਤੁਸੀਂ ਕਰਨ ਨਹੀਂ ਦੇਂਦੇ, ਆਪ ਮਦਦ ਕੋਈ ਕਰਦੇ ਨਹੀਂ । ਮੈਂ ਕੀ ਕਰਾਂ ? ਤੁਸਾਡਾ ਇਹ ਹਾਲ ਹੈ ਅਖੇ 'ਆਪਣੇ ਘਰ ਪਕਾਈਂ ਨਾ ਤੇ ਸਾਡੇ ਘਰ ਆਈ ਨਾਂ । ਇਹ ਖੂਬ ਤਮਾਸ਼ਾ ਹੈ।
ਭੋਲਾ ਰਾਮ ਜੀ ! ਕਿਸੇ ਦੇ ਨਿੱਜੀ ਮਾਮਲਿਆਂ ਵਿੱਚ ਦਖ਼ਲ ਦੇਣਾ ਠੀਕ ਨਹੀਂ । 'ਆਪਣੇ ਘਰ ਕੋਈ ਛੱਜ ਵਜਾਏ ਕੋਈ ਛਾਨਣੀ, ਤੁਹਾਨੂੰ ਕੀ ?