ਕੁੱਤਾ ਰਾਜ ਬਹਾਲੀਐ, ਫਿਰ ਚੱਕੀ ਚੱਟੈ ।
ਬੱਸ ਜੀ, ਨਾਂ ਨੂੰ ਵੱਡੇ ਨੇ, ਵਿੱਚੋਂ ਤਾਂ ਢੋਲ ਦਾ ਪੋਲ ਹੀ ਏ। 'ਕੁੱਟੀ ਚਿੜੀ, ਕਪੂਰੀ ਨਾਉਂ' ਵਾਲਾ ਹਿਸਾਬ ਹੈ।
ਸਰਦਾਰ ਜੀ, ਭਾਂਬੜ ਤਾਂ ਮੱਚਣਾ ਹੀ ਸੀ । ‘ਕੁਝ ਵਤਾਊਂ ਤੱਤੇ, ਕੁਝ ਲਾਲਾ ਜੀ ਤੱਤੇ' । ਦੋਵੇਂ ਪਾਸੇ ਇਕੋ ਜੇਹੇ ਝਗੜਾਲੂ ਜੁ ਸਨ ।
ਮਾਂ- ਭਾਬੀ ਜੀ ! ਇਸ ਦੀ ਹਰ ਗੱਲ ਪੂਰੀ ਕਰਦੀ ਹਾਂ, ਪਰ ਆਪਣੀ ਜ਼ਿੱਦ ਤੋਂ ਨਹੀਂ ਟਲਦਾ। ਇਹ ਤਾਂ ‘ਕੁੱਛੜ ਚੁਕੀਂਦਾ ਭੁੰਜੇ ਪੈਂਦਾ ਹੈ।
ਸਭ ਨੂੰ ਤੁਸਾਂ ਕੋਸਿਆ ਤੇ ਘੜੀ ਆਪਣੀ ਜੇਬ ਵਿਚੋਂ ਹੀ ਨਿਕਲੀ । ਤੁਸਾਂ ਤਾਂ 'ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ' ਵਾਲਾ ਹਾਲ ਬਣਾ ਦਿੱਤਾ।
ਹਾਲ ਓਇ ਲੋਕੋ ! ‘ਕੁਕੜੀ ਨਾਈ ਦੀ ਤੇ ਮੁਜਰਾ ਮੁਕੱਦਮ ਦਾ'। ਰੋਟੀ ਮੈਂ ਖੁਆਂਦਾ ਰਿਹਾ ਤੇ ਹਸਾਨ ਮਾਮੇ ਦਾ ! ਲੋਕਾਂ ਸ਼ਰਮ ਹਯਾ ਲਾਹ ਸੁੱਟੀ ਏ।
ਇੱਕ ਦਮ ਉੱਛਲ ਕੇ ਬੁੱਢੀ ਬੋਲੀ 'ਗੱਲ ਇਹ ਏ ਧੀਏ ਬਈ ਉਂਝ ਤੇ ਫ਼ਰਕ ਕੋਈ ਨਹੀਂ ਮਾਂ ਵਿਚ ਤੇ ਤਾਈ ਵਿਚ, ਮਾਂ ਕੀ ਤੇ ਤਾਈ ਕੀ। ਪਰ ਵੇਖ ਨਾ ਬੀਬੀ ਰਾਣੀ ਕੁਕੜੀ ਦੇ ਜਦ ਧੁੱਪ ਨਾਲ ਪੈਰ ਸੜਨ ਲਗਦੇ ਨੇ, ਤਾਂ ਉਹ ਚੂਚਿਆਂ ਨੂੰ ਪੈਰਾਂ ਹੇਠਾਂ ਲੈ ਲੈਂਦੀ ਹੈ।
ਬਈ ਜ਼ਨਾਨੀਆਂ ਸਾਡੇ ਮਰਦਾਂ ਦੇ ਕੰਮ ਵਿੱਚ ਦਖਲ ਨਾ ਦੇਣ। ‘ਕੁਕੜੀ ਦੀ ਬਾਂਗ ਰਵਾ ਨਹੀਂ।'
ਉਸ ਰਾਤ ਗੁਰਮਤਾ ਕੋਈ ਆਪੋ ਵਿੱਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ ਨਾ ਨਿਜ ਪੇਟ-ਪਾਲੂ,ਧਰਮ ਹਿਤੈਸ਼ੀਆਂ ਦੀ ਕੁਕੜਾਂ ਵਾਲੀ ਲੜਾਈ ਸੀ, ਨਾ ਆਪਣੀ ਦੁਸ਼ਮਣੀ ਪਿੱਛੇ ਕਿਸੇ ਤਰ੍ਹਾਂ ਦੀ ਬੇੜੀ ਗ਼ਰਕ ਕਰਨ ਦਾ ਮਨਸੂਬਾ ਸੀ।
ਜੇ ਤੂੰ ਵਿਆਹ ਵਿੱਚ ਸ਼ਾਮਲ ਨਾ ਹੋਇਆ ਤੇ ਕੀ ਅਗਲੇ ਕੁੜੀ ਸਾਡੇ ਨਾਲ ਨਹੀਂ ਤੋਰਨ ਲੱਗੇ ? ਅਖੇ, ਕੁਕੜ ਨਾ ਬੋਲੇਗਾ ਤਾਂ ਲੋ ਨਹੀਂ ਹੋਵੇਗੀ।'
ਨੀ ਬਚੀਏ, ਕੋਈ ਅਕਲ ਦੀ ਗੱਲ ਕਰ, ਆਪਣੇ ਝੁੱਗੇ ਨੂੰ ਆਪ ਹੀ ਚੌੜ ਨਾ ਕਰ। ਇਉਂ ਕਰਨ ਨਾਲ ਤਾਂ ਇਹੀ ਲੇਖਾ ਬਣਨਾ ਹੈ ਕਿ 'ਕੁਕੜ ਖੇਹ ਉਡਾਈ ਤੇ ਆਪਣੇ ਝਾਟੇ ਪਾਈ।'
ਨੁਕਸਾਨ ਤਾਂ ਵਿਚਾਰੇ ਧਰਮ ਦਾਸ ਦਾ ਥੋੜਾ ਹੀ ਹੋਇਆ ਹੈ, ਪਰ ਉਸ ਕੀੜੀ ਲਈ ਤਾਂ ਠੂਠਾ ਹੀ ਦਰਿਆ ਬਰਾਬਰ ਸੀ। ਪੱਲੇ ਓਹਦੇ ਭਲਾ ਕਿਹੜਾ ਬਹੁਤਾ ਸੀ ?