ਮੁਨਸ਼ਾ ਸਿੰਘ ਨੇ ਤਾਂ 'ਸ਼ਿਕਾਰ ਵੇਲੇ ਕੁੱਤੀ ਹਲਕਾਈ' ਵਾਲਾ ਹਿਸਾਬ ਹੀ ਕੀਤਾ । ਲੋੜ ਪੈਣ ਤੇ ਅਜੇਹਾ ਖਿਸਕਿਆ ਕਿ ਨਜ਼ਰ ਹੀ ਨਹੀਂ ਆਇਆ।
ਸਾਡੇ ਪਹਾੜੀ ਇਲਾਕੇ ਵਿਚ ਠੰਢ ਵਧੀਕ ਹੋਣ ਨਾਲ ਬੜਾ ਕੱਕਰ ਪੈਂਦਾ ਹੈ । ਜ਼ਿਮੀਂਦਾਰ ਬੜੇ ਖੁਸ਼ ਹੁੰਦੇ ਹਨ । ਉਹ ਇਹ ਜਾਣਦੇ ਹਨ 'ਸਿਆਲ ਦਾ ਕੋਰਾ, ਰੂੜੀ ਦਾ ਬੋਰਾਂ । ਫਸਲਾਂ ਨੂੰ ਇਹ ਕੱਕਰ ਚੰਗੀ ਰੂੜੀ ਦਾ ਕੰਮ ਦੇਂਦੀ ਹੈ।
ਕਿਰਸਾਨੋ ! ਧਿਆਨ ਨਾਲ ਸੁਣੋ, ਪੁਰਾਣੇ ਵਾਹਕਾਂ ਦਾ ਤਜਰਬਾ ਹੈ ਕਿ 'ਸਿਆਲ ਸੋਨਾ, ਹਾੜ ਰੁੱਪਾ, ਸਾਉਣ ਸਾਵੇਂ ਭਾਦੋਂ ਬਾਹੀ ਗਈ ਨਿਥਾਵੇਂ ।" ਵੇਲੇ ਸਿਰ ਹੀ ਖੇਤੀ ਨੂੰ ਸੁਆਰਨਾ ਲਾਭ ਦੇਂਦਾ ਹੈ।
ਤੁਸੀਂ ਨੌਕਰ ਦੇ ਹੱਥੋਂ ਕਲਪਿਆ ਨਾ ਕਰੋ । ਜ਼ਰਾ ਅੱਖ ਵਿਖਾਇਆ ਕਰੋ, ਆਪੇ ਹੀ ਸੂਤ ਹੋ ਜਾਵੇਗਾ । ਤੁਸੀਂ ਜਾਣਦੇ ਹੀ ਹੋ ਕਿ 'ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾ' ਅਤਿ ਲੋੜੀਂਦਾ ਹੈ ।'
ਛੱਡੋ ਜੀ ਪਰਾਂ ਅਜੇਹੀ ਮਿੱਤ੍ਰਤਾ ਨੂੰ । 'ਸਿਆਣਾ ਵੈਰੀ ਵੀ ਮੂਰਖ ਮਿੱਤਰ ਤੋਂ ਚੰਗਾ ਹੁੰਦਾ ਹੈ। ਕੋਈ ਦਿਨ ਨਹੀਂ, ਜਦ ਮੈਂ ਇਸ ਭਲੇਮਾਣਸ ਤੋਂ ਪੱਗ ਨਾ ਲੁਹਾਈ ਹੋਵੇ ।
ਵੇਖੋ ! ਮਹਾਂ ਸਿੰਘ ਕਿਤਨਾ ਚਤੁਰ ਬਣਿਆ ਫਿਰਦਾ ਸੀ, ਪਰ 'ਸਿਆਣਾ ਕਾਂ ਅਖ਼ੀਰ ਗੰਦਗੀ ਤੇ ਹੀ ਡਿਗਦਾ ਹੈ' । ਵਰ੍ਹਿਆਂ ਵੱਧੀ ਸੋਚ ਸੋਚ ਕੇ ਵਿਆਹ ਕੀਤਾ, ਤੇ ਉਹ ਵੀ ਇੱਕ ਲੁੱਚੇ ਘਰੋਂ ।
'ਸਾਵਣ ਵਣ ਹਰੀਆਵਲੇ ਸੁਕੈ ਜਾਵਾਹਾਂ । ਸਭ ਕੋ ਸਰਸਾ ਵਰਸਦੇ ਝੂਰੈ ਜੋਲਾਹਾਂ ।
ਜੋ ਕੰਮ ਕਰੋ, ਵੇਲੇ ਸਿਰ ਕਰੋ। 'ਸਾਵਣ ਵਹਾਏ, ਕਤਕ ਗਹਾਏ, ਅਰ ਪੋਹ ਪਿਲਾਏ, ਘਾਟਾ ਮੂਲ ਨਾ ਚਾਏ ।
ਤੁਸੀਂ ਵੀ ਜੰਗਲ ਵਿੱਚ ਪੱਕੀ ਰੋਟੀ ਦੀ ਭਾਲ ਕਰਦੇ ਹੋ, ਇੱਥੇ ਰੋਟੀ ਕਿੱਥੋਂ ? 'ਸਾਵਨ ਵਸੇ ਨਿੱਤ ਨਿੱਤ, ਤੇ ਭਾਦਰੋਂ ਦੇ ਦਿਨ ਚਾਰ। ਅਸੂ ਮੰਗੇ ਮੇਘਲਾ ਤੇ ਭੁਲੀ ਫਿਰੇ ਗਵਾਰ।
ਮੈਂ ਨਹੀਂ ਜਾਣਦਾ ਉਹ ਕੌਣ ਹੁੰਦਾ ਹੈ ? 'ਸਾਵਣ ਮੱਝੀ ਉਹਦੀਆਂ, ਜਿਹੜਾ ਹਾੜੋਂ ਕੱਢੇ । ਔਖੇ ਵੇਲੇ ਤਾਂ ਮੇਰੇ ਨੇੜੇ ਮੇਰੇ ਮਿੱਤਰ ਹੀ ਢੁਕੇ । ਹੁਣ ਮੈਂ ਕਿਉਂ ਨਾ ਉਨ੍ਹਾਂ ਦੇ ਸੋਹਿਲੇ ਗਾਵਾਂ।
ਬੜਾ ਦੁਖੀ ਹਾਂ, 'ਸਾਵਣ ਦੀ ਝੜੀ, ਨਾ ਕੋਠਾ ਨਾ ਕੜੀ। ਇੱਕੋ ਵੇਰ ਦੁਖਾਂ ਦੇ ਪਹਾੜ ਟੁੱਟ ਪਏ ਹਨ !
ਕਿਉਂ, ਸਾਡਾ ਸਾਵਣ ਦੁਖੀ ਹੀ ਲੰਘਣਾ ਏਂ । ਰੋਜ਼ ਓਹੀ ਦਾਲ ਫੁਲਕਾ। 'ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਉਂ ਅਪਰਾਧੀਆ ।'