ਕਾਕਾ, ‘ਸਾਵਣ ਸੁੱਤੀ, ਸਦਾ ਵਿਗੁੱਤੀ " ਹੁਣ ਪਛਤਾਇਆ ਕੀ ਬਣਦਾ ਹੈ ? ਵੇਲਾ ਲੰਘ ਗਿਆ ਹੈ ! ਹੁਣ ਕਿਸੇ ਨੂੰ ਕੋਸਿਆਂ ਕੀ ਬਣਦਾ ਹੈ ?
ਸ਼ਾਹ- ਹੁਣ ਕੀ ਬਣੇ ? ਮੁੰਡਾ ਸ਼ਰਾਬਾਂ ਕਬਾਬਾਂ ਵਿੱਚ ਫਸ ਗਿਆ ਹੈ । 'ਸਾਲਣਾ ਘਰ ਗਾਲਣਾਂ ਹੁਣ ਤਾਂ ਉਜਾੜਾ ਪੈ ਕੇ ਹੀ ਰਹੇਗਾ ।
ਸ਼ਾਹ ਸਰਦਾਰ ਜੀ ! ਇਹ ਕੋਈ ਨਵੀਂ ਗੱਲ ਹੈ। ਸਾਰੇ ਚੜ੍ਹਦੇ ਸੂਰਜ ਨੂੰ ਹੀ ਪਾਣੀ ਦੇਂਦੇ ਨੇ । ਐਸ ਵੇਲੇ ਉਨ੍ਹਾਂ ਦਾ ਤੇਜ ਪ੍ਰਤਾਪ ਜੂ ਹੋਇਆ । ਸਾਰੇ ਕਿਉਂ ਨਾ ਸਲਾਮਾਂ ਕਰਨ ?
ਸ਼ੀਲਾ- ਸਾਈਂ ਜੀ ! ਜੋ ਜੀ ਆਵੇ ਆਖੋ, ਮੈਂ ਤਾਂ ‘ਸਾਰੇ ਗਹਿਣੇ ਭੰਨ ਕੇ ਇਕ ਹੱਸ ਘੜਾਇਆ ਹੈ ਤੇ ਤੁਸਾਡਾ ਲੜ ਫੜਿਆ ਹੈ।
ਥਾਣੇਦਾਰ ਜੀ। ਕਿਸ ਕਿਸ ਦਾ ਨਾਂ ਦੇਵਾਂ ਤੇ ਕਿਸ ਕਿਸ ਦਾ ਛੱਡਾਂ ? ਇਹ ਤਾਂ "ਸਾਰੇ ਇਕੋ ਸੱਚੇ ਦੇ ਢਲੇ ਹੋਏ ਨੇ' । ਮੈਨੂੰ ਸਾਰਿਆਂ ਨੇ ਹੀ ਸਲਾਹ ਕਰਕੇ ਲੁੱਟਿਆ ਏ।
ਹਾਹੋ ਕਿ, ‘ਸਾਰੀ ਰੰਨ ਜੁਲਾਹੇ ਦੀ, ਹੋਰਨਾ ਦੀ ਧੀ। ਤੇਰੀ ਘੋੜੀ ਨਾਲ ਲਾਲ ਲੱਗੇ ਹੋਏ ਹਨ ਤੇ ਸਾਡੀ ਨਾਲ ਪਿੱਤਲ ਜੁ ਨਾਲੇ ਵਟਾ ਲਈਏ, ਨਾਲੇ ਰੁਪਈਏ ਪਲਿਉਂ ਦੇਵੀਏ ।
ਸ਼ਾਹ— ਰਤਨ ਸਿੰਘ ! ਐਤਕੀਂ ਤਾਂ ਤੁਸੀਂ ਰੱਜ ਕੇ ਮਿਹਨਤ ਕੀਤੀ ਪਰ ਪਾਸ ਰਿੜ੍ਹ ਖੁੜ੍ਹ ਕੇ ਹੀ ਹੋਏ। ਅਖੇ 'ਸਾਰੀ ਰਾਤ ਭੰਨੀ ਤੇ ਜੰਮ ਪਈ ਅੰਨ੍ਹੀ। ਗੱਲ ਕੀ ਬਣੀ ?
ਹੁਣ ਉਹ ਹੈ ਨੰਗ ਤੇ ਤੈਨੂੰ ਪੰਜ ਹਜ਼ਾਰ ਵਿਚੋਂ ਪੰਜ ਸੌ ਭੀ ਨਹੀਂ ਲੱਭਣਾ। ਸਿਆਣੇ ਆਖਦੇ ਨੇ, 'ਸਾਰੀ ਜਾਂਦੀ ਵੇਖੀਏ ਤਾਂ ਅੱਧੀ ਦੇਈਏ ਵੰਡ'।
ਜੀਉਂਦੇ ਹਾਂ ਅਜੇ ਤਾਂ, ਪਰ ਕਿਸ ਹਾਲ ? "ਸਾਰੀ ਖਾਧੀ ਅੱਧੀ ਖਾਏ, ਮਰੇ ਨਹੀਂ, ਪਰ ਮੂਲੋਂ ਜਾਏ" । ਇਕ ਛਟਾਂਕ ਅੰਨ ਦਿਹਾੜੀ ਖਾਣ ਨਾਲ ਕਿੰਨਾ ਕੁ ਚਿਰ ਜੀਵਾਂਗੇ ?
ਸਾਡੀ 'ਸਾਰੀ ਕੀਤੀ ਕਰਾਈ ਮਿੱਟੀ ਵਿੱਚ ਮਿਲ ਗਈ'। ਇੱਕੋ ਬਾਲ ਅਜੇਹਾ ਜੰਮਿਆ, ਜੁ ਜਣਦਿਆਂ ਦੇ ਸਿਰ ਸੁਆਹ ਪੈ ਗਈ ।
ਛੇਕੜ ਤਾਂ ਲੋਕਾਂ ਇਹੋ ਕਹਿਣਾ ਏ ਨਾ ਪਈ ਸਾਰੀ ਉਮਰ ਕੰਵਾਰੀ ਰਹੀ ਤੇ ਮੜ੍ਹੀਆਂ ਜਾਂਦੀ ਉਧਲ ਗਈ ।
ਕਹੀ ਹੈ ਇਹ 'ਸਾਰਾਹ ਦੀ ਰੁਤ, ਨਾ ਛਾਂ ਭਾਵੇ ਨਾ ਧੁੱਪ। ਬੜਾ ਹੀ ਸਾਹ ਔਖਾ ਹੋ ਗਿਆ ਹੈ ।