ਸਤਵੰਤ ਵਿਚਾਰੀ ਕੀ ਕਰੇ ? ਅੱਗੇ ਉਸ ਨਾਲ ਰਾਮੋ ਨੇ ਥੋੜੀ ਕੀਤੀ ਹੈ, ਜੁ ਹੁਣ ਵੀ ਉਸ ਤੋਂ ਆਪਣਾ ਬਚਾ ਨਾ ਕਰੇ । 'ਸੱਪ ਦਾ ਡਸਿਆ ਰੱਸੀ ਤੋਂ ਵੀ ਡਰਦਾ ਹੈ ।
ਰਾਮ ਦੇਈ- ਕਰਤਾਰ ਸਿੰਘ ਦੀ ਮਾਂ ਦੀ ਨਜ਼ਰ ਤੋਂ ਕੋਈ ਵਿਰਲਾ ਹੀ ਬਚ ਸਕਿਆ ਹੈ । ਸਾਰੇ ਪਿੰਡ ਵਿੱਚ ਭੈ ਪਿਆ ਹੋਇਆ ਹੈ। ਕਈ ਤਾਂ ਡਰਦੇ ਇਸ ਦੇ ਘਰ ਵੱਲ ਮੂੰਹ ਨਹੀਂ ਦੇਂਦੇ। ਸਿਆਣਿਆਂ ਨੇ ਸੱਚ ਆਖਿਆ ਹੈ ਕਿ 'ਸੱਪ ਦਾ ਖਾਧਾ ਬਚੇ, ਨਜ਼ਰ ਦਾ ਖਾਧਾ ਨਾ ਬਚੇ।'
ਪਰ ਮੇਰੇ ਭਿਆਨਕ ਕਲਜੁਗੀ ਕਰਮ ਹੌਲੀ ਜਿਹੀ ਮੇਰੇ ਕੰਨ ਲਗ ਕੇ ਕਹਿੰਦੇ ਹਨ ਕਿ ਸਾਡੇ ਹੁੰਦਿਆਂ ਤੂੰ ਆਪਣੇ ਬਖਸ਼ੇ ਜਾਣ ਦੀ ਆਸ ਕਰਦਾ ਹੈ, ਜੀਕਰ 'ਸੱਪ ਦਾ ਅੱਧਾ ਨਿਗਲਿਆ ਡੱਡੂ ਮੱਛਰ ਖਾਣ ਲਈ ਮੂੰਹ ਖੋਲ੍ਹੇ।
ਨਥੋਂ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈਂ', ਵੱਡੀ ਆਈ ਐ ਸਾਨੂੰ ਪਤਾ ਦੇਣ। ਅਜੇ ਜੰਮ ਤਾਂ ਲੈ। ਖ਼ਬਰਦਾਰ, ਜੇ ਇਹਨੂੰ ਮੂੰਹ ਲਾਇਆ ।
ਬੜਾ ਖੁਆਇਆ ਪਿਆਇਆ ਹੈ, ਪਰ ਇਸ ਦੀ ਹਾਲਤ ਓਹੋ ਜਿਹੀ ਹੈ, ‘ਸਦਾ ਭਵਾਨੀ, ਚੱਪੇ ਜਿੰਨੀ, ਪਤਾ ਨਹੀਂ ਕਿਹੜੇ ਕੀੜੇ ਇਸ ਦੇ ਪੇਟ ਵਿੱਚ ਹਨ, ਜੋ ਖਾਧਾ ਲੱਗਣ ਨਹੀਂ ਦੇਂਦੇ।
ਸਦਾ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ । ਦਿਲ ਦੇ ਖੋਟੇ ਨੂੰ ਕੰਮ ਵਿੱਚ ਕਿਵੇਂ ਘਾਟਾ ਨਾ ਪਵੇ?
ਧੀ ਕਿਸ ਦੀ ਏ । ਮਾਂ ਨੇ ਸੱਤਾਂ ਪੱਤਣਾਂ ਦਾ ਪਾਣੀ ਪੀਤਾ ਏ, ਤਾਂ ਧੀ ਕਿਉਂ ਨਾ ਚੌਦਾਂ ਪੱਤਣਾਂ ਦਾ ਪੀਵੇਗੀ।
ਰਾਜ ! ਕਾਹਲੀ ਨਾ ਕਰਿਆ ਕਰ, 'ਸ਼ਤਾਬੀ ਕਰੇ ਖਰਾਬੀ । ਕੰਮ ਦੇਰ ਨਾਲ ਹੋ ਜਾਵੇ, ਪਰ ਹੋਵੇ ਠੀਕ ।
ਸਰਦਾਰ ਜੀ ! ਜਿੰਨਾ ਜੀ ਆਵੇ, ਦੋਹਤਰੇ ਨਾਲ ਹਿੱਤ ਕਰੋ, ਪਰ ਸਤਾਂ ਪੀਹੜੀਆਂ ਦੋਹਤਾ ਵੈਰੀ। ਅੰਤ ਨੂੰ ਇਕ ਦਿਨ ਉਹ ਤੁਹਾਨੂੰ ਲਾਗੂ ਹੋ ਕੇ ਟਕਰੇਗਾ।
ਕਹਤ ਕਬੀਰ ਚੇਤਿ ਰੇ ਅੰਧਾ ॥ ਸਤਿ ਰਾਮੁ ਝੂਠਾ ਸਭੁ ਧੰਧਾ ॥
ਬੇਬੇ ਜੀ 'ਸਤੋਂ ਡਿੱਗਾ ਤੇ ਜਹਾਨ ਡਿੱਗਾ। ਧਰਮ ਵਰਗੀ ਕੋਈ ਚੀਜ਼ ਨਹੀਂ । ਮੈਂ ਧਰਮ ਵੇਚ ਕੇ ਕੋਈ ਪਦਾਰਥ ਨਹੀਂ ਲੈਣਾ ਚਾਹੁੰਦੀ ।
ਝੋਨੇ ਦੀ ਫਸਲ ਡਾਢੀ ਪਕਦੀ, ਪਰ ਕੀ ਕਰੀਏ, 'ਸੱਠੀ ਪਕੇ ਸੱਠੀਂ ਦਿਨੀਂ, ਜੇ ਪਾਣੀ ਮਿਲੇ ਅੱਠੀ ਦਿਨੀਂ", ਪਾਣੀ ਖੁਣੋਂ ਸਾਰੀ ਸੜ ਗਈ।