"ਸੱਖਣਾ ਭਾਂਡਾ ਤੇ ਖੜਕਾ ਵਧੇਰੇ ।" ਬੱਸ, ਬਾਹਰ ਦੀ ਹੀ ਫੂੰ ਫਾਂ ਹੈ । ਅੰਦਰੋਂ ਤਾਂ ਢੋਲ ਦੇ ਪੋਲ ਵਾਂਗ ਸੱਖਣਾ ਹੈ ।
ਵਾਹ! ਭਾਈ ਜੀ ਵਾਹ ! ਮੈਂ ਤਾਂ ਤੁਹਾਨੂੰ ਭਲਾਮਾਣਸ ਸਮਝਕੇ ਆਪਣੇ ਘਰ ਦੀ ਰਾਖੀ ਸੌਂਪ ਗਿਆ ਸਾਂ, ਪਰ ਤੁਸਾਂ ਤਾਂ 'ਸ਼ਕਲ ਮੋਮਨਾ ਕਰਤੂਤ ਕਾਫ਼ਰਾਂ' ਵਾਲਾ ਲੇਖਾ ਕੀਤਾ । ਆਪ ਹੀ ਨਾਲ ਹੋ ਕੇ ਚੋਰੀ ਕਰਵਾ ਦਿੱਤੀ ਮੇਰੀ ।
ਵੇਖੋ ਨਾ, 'ਸ਼ਕਲ ਚੁੜੇਲਾਂ ਤੇ ਦਿਮਾਗ ਪਰੀਆਂ'। ਘਰ ਖਾਣ ਨੂੰ ਨਹੀਂ ਤੇ ਨਖ਼ਰਾ ਵੇਖੋ ਬੀਬੀ ਦਾ ।
ਰੱਬ 'ਸ਼ਕਰ ਖੋਰੇ ਨੂੰ ਸ਼ਕਰ ਤੇ ਮੁਫ਼ਤ ਖੋਰੇ ਨੂੰ ਟੱਕਰ' ਜ਼ਰੂਰ ਦੇਂਦਾ ਹੈ । ਜਿਨ੍ਹੇ ਕੁਝ ਆਸ ਹੀ ਨਹੀਂ ਰੱਖੀ ਤੇ ਕੰਮ ਲਈ ਲੱਕ ਹੀ ਨਹੀਂ ਬੰਨ੍ਹਿਆ, ਓਹਨੂੰ ਕਿਉਂ ਨਾ ਦਰ ਦਰ ਦੇ ਧੱਕੇ ਪੈਣ ?
ਦੇਖੁ ਫਰੀਦਾ ਜਿ ਥੀਆ ਸ਼ਕਰ ਹੋਈ ਵਿਸੁ ।। ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥
ਉਹ ਸੋਹਣਾ ਵੀ ਰੱਜ ਕੇ ਹੈ ਤੇ ਮਿਠਬੋਲਾ ਵੀ ਹੈ। ਸੁਹੱਪਣ ਤੇ ਕਿਸੇ ਨੂੰ ਦੇ ਨਹੀਂ ਸਕਦਾ ਪਰ ਉਸਦੇ ਬਚਨ ਸੁਣ ਕੇ ਸੁਆਦ ਆ ਜਾਂਦਾ ਹੈ । ਆਖਦੇ ਹਨ, ‘ਸ਼ਕਰ ਹੋਇ ਤਾਂ ਵੰਡੀਏ, ਰੂਪ ਨਾ ਵੰਡਿਆ ਜਾਵੇ ।
ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, 'ਰਤਾ ਸ਼ੱਕ ਪਿਆ ਨਹੀਂ, ਤੀਵੀਂ ਦਾ ਜਸ ਗਿਆ ਨਹੀਂ" । ਰਜ਼ੀਆ ਬੇਗਮ ਦਾ ਹਾਲ ਤੈਨੂੰ ਮਲੂਮ ਹੈ।
ਭੈਣ ! ਮੈਂ ਕੋਈ 'ਸਕਿਆਂ ਦੇ ਸੱਕ ਲਾਹੁਣੇ ਹਨ । ਕੋਈ ਪੁੱਛ ਨਹੀਂ ਪਰਤੀਤ ਨਹੀਂ । ਮੈਂ ਕੀ ਕਰਾਂ ਸੰਬੰਧੀਆਂ ਨੂੰ।
ਕਿਰਸਾਨ ਸਰਦਾਰ ਜੀ ! 'ਸਕਤੇ ਦਾ ਸਦਾ ਹੀ ਸੱਤੀਂ ਵੀਹੀਂ ਸੌ' ਹੁੰਦਾ ਹੈ । ਤੁਸਾਂ ਕਿਹੜੀ ਕਿਹੜੀ ਅਨੋਖੀ ਗੱਲ ਕੀਤੀ ਹੈ । ਵੱਡੇ ਸਦਾ ਜੋਰਾਵਰੀ ਕਰਦੇ ਆਏ ਹਨ ।
ਬਚਨ ਸਿੰਘ ਨੇ ਸੁੰਦਰੀ ਨੂੰ ਲੈ ਆਂਦਾ, ਪਰ ਇਹ ਕੰਮ ਉਸ ਲਈ 'ਸਹੇਲੀ ਦਾ ਸੱਪ ਬਣ ਗਿਆ।
ਪੋਰਸ-ਸਹੇ ਦੇ ਸ਼ਿਕਾਰ ਲਈ ਸ਼ੇਰ ਦੀ ਤਿਆਰੀ ਕਰਨੀ ਚਾਹੀਦੀ ਏ। ਸਿਕੰਦਰ ਬੜਾ ਭਾਰਾ ਜੋਧਾ ਏ । ਉਸ ਦੇ ਦੰਦ ਖੱਟੇ ਕਰਨ ਲਈ ਜਿਤਨਾ ਜ਼ੋਰ ਲੱਗੇ ਉਨਾਂ ਥੋੜਾ ਏ ।
ਦੂਜੇ ਦਿਨ ਸਾਰੇ ਪਿੰਡ ਵਿਚ ਹਲਚਲੀ ਮਚ ਗਈ, ਪੜਦਾ ਕੱਜਿਆ ਗਿਆ, ਪਰ ਗੰਡਾ ਸਿੰਘ ਦੇ ਘਰ ਵਿੱਚ ਤਾਂ ਸਾਰਿਆਂ ਨੂੰ 'ਸਹੇ ਦੀ ਛੱਡ ਪਹੇ ਦੀ ਪੈ ਗਈ ।