ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ । ਸਹਸ੍ਰ ਮਣਾ ਰੂਈਂ ਜਲੈ ਚਿਨਗਾਰੀ ਧੁਖੈ ॥
ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ।
ਸੋਚੈ ਸੋਚਿ ਨਾ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ।
ਮੈਂ ਆਖਿਆ, ਹੁਣ ਬੱਸ ਕਰੋ। ਹੋਰ ਨਾ ਸਤਾਉ । ਉਨ੍ਹਾਂ ਅੱਗੋਂ ਉਹ ਹਾਲ ਕੀਤਾ, ਅਖੇ 'ਸੱਸੇ ਨੀ ਮੈਂ ਥੱਕੀ, ਛੱਡ ਚਰਖਾ ਤੇ ਝੋ ਚੱਕੀ' ਸਗੋਂ ਹੋਰ ਵੀ ਔਖਾ ਕਰਨਾ ਅਰੰਭ ਦਿੱਤਾ।
ਇਸ ਚੱਪਲ ਨੇ ਦਸ ਦਿਨ ਵੀ ਨਹੀਂ ਕੱਢੇ। ਮੈਂ ਸਸਤੀ ਵੇਖ ਮੁੱਲ ਲੈ ਲਈ। ਇਹ ਨਾ ਸੋਚਿਆ ਕਿ 'ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇੱਕ ਵਾਰ'।
ਕਰ ਲੈ ਜੋ ਜੀ ਆਏ ਤੇਰੇ। 'ਸੱਸ ਨਾ ਨਨਾਣ, ਵਹੁਟੀ ਆਪ ਫਿਰੇ ਪ੍ਰਧਾਨ। ਇਹ ਖੁੱਲ੍ਹ ਤੈਨੂੰ ਰੋਜ਼ ਰੋਜ਼ ਨਹੀਂ ਮਿਲਣੀ।
ਰਾਜ ਬੜੀ ਸਿਰਲੱਥ ਹੋ ਗਈ ਹੈ। ਕੁੰਡਾ ਜੋ ਸਿਰ ਉੱਤੇ ਕੋਈ ਨਾ ਹੋਇਆ। 'ਸੱਸ ਨਹੀਂ ਸੰਗ ਚਲਾਂ, ਸਹੁਰਾ ਨਹੀਂ ਘੁੰਡ ਕੱਢਾਂ ।
ਕਿਨੂੰ ਆਖੀਏ ਇਸ ਅਪੁੱਠੀ ਨੂੰ ਸਿੱਧੇ ਰਾਹ ਪਾਵੇ । 'ਸੱਸ ਦੀਆਂ ਮੇਲਣਾ, ਜੁਲਾਹੀਆਂ ਤੇ ਤੋਲਣਾ' ਵਾਲਾ ਹਿਸਾਬ ਹੈ। ਇਸ ਦੀਆਂ ਸਾਥਣਾਂ ਇਸ ਤੋਂ ਵੀ ਨਿਘਰੀਆਂ ਹੋਈਆਂ ਹਨ।
ਬੱਸ ਨੀ ਬੱਸ, ਛੱਡ ਚਲਾਕੀਆਂ 'ਸੱਸ ਤੋਂ ਚੋਰੀ ਆਈ ਹਾਂ, ਜਵਾਂ ਤੋਂ ਕਣਕ ਵਟਾ ਦੇ। ਮੈਂ ਨਹੀਂ ਜਾਣਦੀ, ਤੇਰੇ ਅੰਦਰ ਕੀ ਪਿਆ ਧੁਖਦਾ ਏ?
ਉਸ ਦੇ ਪੇਕਿਆਂ ਨੇ ਦਿਲ ਵਿਚ ਪੱਕਾ ਫੈਸਲਾ ਕਰ ਲਿਆ ਕਿ ਕੁੜੀ ਨੂੰ ਮੁੜ ਜੀਉਂਦੇ ਜੀ ਸਹੁਰੇ ਨਹੀਂ ਤੋਰਨਾ ਤੇ ਅੱਗੇ ਵੀ ਕਿਹੜਾ ਸ਼ਕੁੰਤਲਾ ਲਈ ਕੋਈ ਔਂਸੀਆਂ ਪਾ ਰਿਹਾ ਸੀ। ਓਧਰ ਤਾਂ ਆਖੇ 'ਸੱਸ ਡਿਉਢੀਉਂ ਲੰਘੀ ਤੇ ਨੂੰਹ ਨੈਣ ਮਟਕਾਏ'। ਦੋਹਾਂ ਦੇ ਰਾਹ ਦਾ ਸਗੋਂ ਰੋੜਾ ਹਟ ਗਿਆ।
ਮਾਰੋ, ਮੈਨੂੰ ਜ਼ਰੂਰ ਮਾਰੋ । ਕਿਉਂ ਨਾ ਮਾਰੋ, ਸਈਆਂ ਭਏ ਕੁਤਵਾਲ, ਅਬ ਡਰ ਕਾਹੇ ਕਾ । ਤੁਹਾਡਾ ਮੁੰਡਾ ਜੂ ਥਾਣੇਦਾਰ ਲਗ ਗਿਆ ।
ਖ਼ੁਸ਼ਪ੍ਰੀਤ ਹਮੇਸ਼ਾਂ ਵਧੀਆ ਅੰਕ ਪ੍ਰਾਪਤ ਕਰਦਾ ਸੀ ਪਰ ਗਿਆਰਵੀਂ ਸ਼੍ਰੇਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ। ਖ਼ੁਸ਼ਪ੍ਰੀਤ ਵਧੀਆ ਬੱਚਾ ਹੈ ਪਰ ਉਸ ਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ। ਉਸ ਨੂੰ ਸਮਝਾਉ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿਉ ਕਿਉਂਕਿ ਸਿਆਣਿਆਂ ਦਾ ਕਥਨ ਹੈ: "ਸੰਗ ਤਾਰੇ ਕੁਸੰਗ ਡੋਬੇ।"