ਸੁਲੱਖਣੀ - ਭੈਣ ਜੀ ! ਉਡੀਕ ਨਾਲੋਂ ਕਾਲ ਚੰਗਾ। ਰਾਹ ਤੱਕ ਤੱਕ ਕੇ ਅੱਖਾਂ ਵੀ ਪੱਕ ਗਈਆਂ ਹਨ। ਜੇ ਤੁਸਾਂ ਨਹੀਂ ਸੀ ਆਉਣਾ, ਤਾਂ ਮੈਂ ਏਨਾ ਹੇਰਵਾ ਨਾ ਕਰਦੀ।
ਬਹਾਦਰ ਸਿੰਘ- “ਉਡ ਭੰਬੀਰੀ ਸਾਵਣ ਆਇਆ' ਹੁਣ ਤਾਂ ਠੀਕ ਸਮਾਂ ਹੈ, ਬਸ ਹਿੰਮਤ ਦੀ ਲੋੜ ਹੈ।
ਸੁਭੱਦਰਾ--ਆ ਵੀਰ । ਛੇਤੀ ਆ ! ਰਾਹ ਤੱਕ ਕੇ ਭੈਣ ਦੀਆਂ ਅੱਖਾਂ ਵੀ ਪੱਕ ਗਈਆਂ ਨੀ। ਉੱਡ ਉੱਡ ਕਾਂ, ਤੈਨੂੰ ਘਿਉ ਦੀ ਚੂਰੀ ਪਾਵਾਂ। ਦੱਸ ਮੇਰਾ ਵੀਰ ਕਦ ਆਉਂਦਾ ਹੈ ?
ਧਨੀ ਰਾਮ-ਸ਼ਾਹ ਜੀ ! ਹੁਣ ਖ਼ਰਚ ਦੇ ਹਥੋਂ ਚੀਕਦੇ ਕਾਹਨੂੰ ਹੋ, ਮੱਥਾ ਵੱਡਿਆਂ ਨਾਲ ਲਾ ਕੇ। ਪਹਿਲਾਂ ਹੋਸ਼ ਤੋਂ ਕੰਮ ਲੈਣਾ ਸੀ 'ਉੱਠਾਂ ਲਈ ਕਿਨ ਛਪਰ ਛਾਏ”। ਵੱਡਿਆਂ ਲੋਕਾਂ ਦਾ ਆਦਰ ਭਾ ਵੀ ਸਸਤੇ ਮੁਲੋਂ ਨਹੀਂ ਹੋ ਸਕਦਾ।
ਮਿੱਤਰ--ਉੱਠੋ ਮੁਰਦਿਉ ਖੀਰ ਖਾਉ ! ਹੁਣ ਤਾਂ ਦੁਪਹਿਰ ਆ ਢਲੀ ਜੇ। ਨਹਾਉ ਧੋਉ, ਕਿਸੇ ਆਹਰ ਲੱਗੋ।
ਜਸੋ--'ਉਠ ਵੇ ਮਨਾ ਪਰਾਇਆ ਧਨਾ', ਜਿਨ੍ਹਾਂ ਪਰਾਇਆਂ ਪੁੱਤਰਾਂ ਸਾਥੋਂ ਕੰਮ ਲੈਣਾ ਹੈ, ਉਹ ਕਿਵੇਂ ਅਰਾਮ ਨਾਲ ਬਹਿਣ ਦਿੰਦੇ ਹਨ ?
ਜਵਾਹਰ ਸਿੰਘ ! ਤਕੜੇ ਹੋਵੋ, ਹੌਸਲਾ ਰੱਖੋ । ਸਾਰੇ ਕੰਮ ਠੀਕ ਹੋ ਜਾਣਗੇ 'ਉਠ ਨੀ ਲੋਹੀਏ ਬਕਰੀਏ, ਤੇਰਾ ਸਾਥ ਗਿਆ”। ਤੁਸੀਂ ਕਰਮ ਸਿੰਘ ਵੱਲ ਵੇਖੋ, ਉਸ ਨੇ ਹਿੰਮਤ ਨਾਲ ਕਿਤਨਾ ਰਸੂਖ ਵਧਾ ਲਿਆ ਹੈ।
ਹੇ ਰੱਬਾ, ਮੈਂ ਕਿਉਂ ਜੰਮਿਆ ਸਾਂ। ਰਤੀ ਪਲ ਦਾ ਅਰਾਮ ਨਹੀਂ ਮਿਲਦਾ। 'ਉਠ ਨੀ ਨੂੰਹੇ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ” ਹਰ ਵੇਲੇ ਮਿਹਨਤ ਕਰਦਿਆਂ ਹੀ ਮਰੀਦਾ ਹੈ।
“ਉਠ ਨਾ ਸਕੇ ਫਿਟੇ ਮੂੰਹ ਗੋਡਿਆਂ ਦਾ'। ਖੇਡਣ ਦਾ ਤੇ ਆਪਣਾ ਦਿਲ ਨਹੀਂ, ਤੇ ਆਖਦੇ ਹਨ ਕਿ ਮੈਦਾਨ ਸਾਫ਼ ਨਹੀਂ।”
ਸ਼ਾਹ-(ਜੋਸ਼ ਵਿੱਚ) ਉਜੜੇ ਪਿੰਡ ਭੜੋਲਾ ਮਹਿਲ। ਜਿੱਤ ਲਏ ਹੋਣਗੇ ਸ਼ਹਿਰ ਉਸ ਨੇ ਜਿੱਥੇ ਕੋਈ ਸਾਹਮਣੇ ਨਾ ਹੋਵੇਗਾ।
ਭਾਗ ਭਰੀ- (ਗੁੱਸੇ ਵਿੱਚ) ਨੀ ਬਹੁਤੀਆਂ ਟਾਹਰਾਂ ਨਾ ਮਾਰੋ। 'ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ'। ਕਿਰਪੀ ਦੇ ਨੇੜੇ ਦੇ ਸਾਕਾਂ ਦਾ ਹਾਲ ਤਾਂ ਪੁਛ ਕੇ ਵੇਖੋ, ਸੁਣ ਕੇ ਠੰਡੀਆਂ ਹੋ ਜਾਵੋਗੀਆਂ।
ਕਮਾਲਦੀਨ- ਇੱਥੇ ਤਾਂ ਰੇਤ ਦੇ ਟਿੱਬੇ ਹੀ ਦਿਸਦੇ ਹਨ, “ਉਜੜ ਖੇੜਾ, ਨਾਉਂ ਨਾ ਬੇੜੀ।' ਇੱਥੇ ਵਸੋਂ ਕਾਹਦੀ ਹੋਣੀ ਹੋਈ।