ਗੁਣ ਵੀਚਾਰੇ ਗਿਆਨੀ ਸੋਇ ॥ ਗੁਣ ਮਹਿ ਗਿਆਨ ਪਰਾਪਤਿ ਹੋਇ ॥
ਊਸ਼ਾ ਨੇ ਪਤੀ ਦੀ ਪ੍ਰਸੰਸਾ ਤੋਂ ਪ੍ਰਭਾਵਿਤ ਹੋ ਕੇ ਕਿਹਾ, "ਇਸ ਕੁੜੀ ਨੂੰ ਐਵੇਂ ਨਾ ਸਮਝਣਾ ‘ਗੁਣਾਂ ਦੀ ਗੁਥਲੀ ਜੇ ।"
ਰਾਮ ਸਿੰਘ- ਇਹ ਗੱਲ ਦਸਣ ਵਾਲੀ ਨਹੀਂ । ਇਸ ਦੇ ਗੁਪਤ ਰੱਖਣ ਵਿੱਚ ਹੀ ਲਾਭ ਹੈ । 'ਗੁਪਤ ਖੇਡੇ ਸੋ ਨਾਥ ਕਾ ਚੇਲਾ' ।
ਗੁਰ ਸਮਾਨਿ ਤੀਰਥੁ ਨਹੀ ਕੋਇ ॥ ਸਰੁ ਸੰਤੋਖ ਤਾਸੁ ਗੁਰ ਹੋਇ॥
ਅੱਜ ਕੱਲ੍ਹ 'ਗੁਰ ਗੁਰ ਵਿਦਿਆ, ਸਿਰ ਸਿਰ ਮਿਤਾਂ' ਵਾਲਾ ਲੇਖਾ ਹੈ । ਜਿਸ ਪਾਸ ਜਾਊ ਵਖਰੀ ਹੀ ਠੱਠਲੀ ਵਜਾ ਰਿਹਾ ਹੈ।
ਜਿਉਂ ਜਿਉਂ ਪਾਣੀ ਦੁਰੇਡੇ ਹੁੰਦਾ ਜਾਂਦਾ ਹੈ, ਲੋਕੀ ਹੋਰ ਨਿਕੇ ਮੋਟੇ ਮੰਦਰ ਪਾਣੀ ਦੇ ਕਿਨਾਰੇ ਬਣਾ ਦੇਂਦੇ ਹਨ। ਪਰ ਪਾਣੀ ਹੋਰੀ ਆਉਂਦੇ ਵਰ੍ਹੇ ਮੀਲ ਭਰ ਪਰ ਹੀ ਡੇਰੇ ਲਾ ਲੈਂਦੇ ਹਨ । ਮਾਨੋ 'ਚੇਲੇ ਦੇ ਪਿਛੇ ਗੁਰੂ ਹੋਰੀ ਨਸੇ ਜਾਂਦੇ ਹਨ, ਗੁਰ ਲਾਗੋ ਚੇਲੇ ਕੀ ਪਾਈ।
ਗੁਰ ਵੀਚਾਰੀ ਅਗਨਿ ਨਿਵਾਰੀ ॥ ਆਪਿਉ ਪੀਓ ਆਤਮ ਸੁਖ ਧਾਰਿ॥
ਹਸੀਲ ਕੌਰ ਦੇ ਮੂੰਹੋਂ ਸਹਿਜੇ ਜਿਹੇ ਨਿਕਲਿਆ, ਹਾਏ ! ਮੈਂ ਇਕੱਲੀ ਕੀ ਕਰਾਂਗੀ ? ਬਿਜੈ ਸਿੰਘ ਨੇ ਸਮਝ ਲਿਆ। ਬੁੱਲ੍ਹਾਂ ਵਿਚੋਂ ਬੋਲਿਆ ‘ਗੁਰੂ ਅੰਗ ਸੰਗ, ਗੁਰੂ ਅੰਗ ਸੰਗ।'
ਨੁਕਸਾਨ ਨਾ ਹੁੰਦਾ, ਤਾਂ ਕੀ ਹੁੰਦਾ। ਕਿਹੋ ਜਿਹੇ ਕੁਪੱਤੇ ਆਗੂ ਦੇ ਉਹ ਲੜ ਜਾ ਲੱਗਾ ਸੀ ? ਸੱਚ ਸਿਆਣਿਆਂ ਆਖਿਆ : 'ਗੁਰੂ ਧਾਰ ਚੁਣ ਕੇ ਤੇ ਪਾਣੀ ਪੀ ਪੁਣ ਕੇ'।
ਰੂੜ ਸਿੰਘ-ਸ਼ਾਹ ਜੀ ! ਰੱਬ ਤੋਂ ਉੱਤੇ ਸਾਡੀ ਓਟ ਕੌਣ ਏ । ਇਹ ਵੇਲਾ ਲੱਜਾ ਰੱਖਣ ਦਾ ਏ । ਸਿਆਣਿਆਂ ਨੇ ਕਿਹਾ ਏ ਨਾ ‘ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ" ਹੁਣ ਕੁੜੀ ਦਾ ਭਾਦੋਂ ਦਾ ਵਿਆਹ ਜੇ, ਤੇ ਉਹ ਵੀ ਤੁਹਾਡੀ ਆਪਣੀ ਧੀ ਏਂ ।
ਅਸੀਂ ਅਮੀਰੀ ਤੇ ਐਸ਼ ਨਹੀਂ ਚਾਹੁੰਦੇ । ਪਰ 'ਗੁੱਲੀ, ਕੁਲੀ ਤੇ ਜੁੱਲੀ ਤੇ ਚਾਹੀਦੀ ਹੈ। 'ਗੁਲੀ, ਕੁਲੀ, ਜੁੱਲੀ ਤੇ ਸਾਰੀ ਖਲਕਤ ਭੁੱਲੀ।'
ਸ਼ਰਾਬ ਨਾਲ ਕਬਾਬ ਹੀ ਸੋਭਦਾ ਏ। ਸ਼ਰਾਬ ਕੀ ਆਖ ਤੇ ਵੈਸ਼ਨੂੰ ਕੀ ਆਖ । ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪ੍ਰਹੇਜ਼।'