ਤੂੰ ਐਵੇਂ ਚਿੰਤਾ ਨਾ ਕਰ। ਗੱਲ ਦਾ ਗਲੈਣ ਬਨਾਉਣਾ ਉਹਦੀ ਆਦਤ ਹੈ।
ਮੈਂ ਕਿਸੇ ਦੀ ਨਿੰਦਾ ਨਹੀਂ ਕੀਤੀ । ਪਰ ਕੋਈ ਗੱਲ ਕਰੇ ਤਾਂ 'ਗੱਲ ਨਾਲ ਗੱਲ' ਤੇ ਕਰਨੀ ਹੀ ਪੈਂਦੀ ਹੈ।
ਕਿਉਂ ? ਇਤਨੇ ਬੇਜਾਰ ਹੋ ਗਏ ਹੋ ? ਵੇਖਦੇ ਨਹੀਂ ਕਿਤਨੀ ਸ਼ਾਨਦਾਰ ਨੌਕਰੀ ਹੈ? "ਕੀ ਦਸਾਂ ਡਾਕਟਰ ਜੀ ! ਇਹ ਸਿਰਫ ਗਲ ਪਿਆ ਢੋਲ ਵਜਾਉਣ ਵਾਲੀ ਗੱਲ ਜੇ ।"
ਬਾਣੀਆਂ ਦਾ ਸੁਭਾ ਤਾਂ ਤੈਨੂੰ ਪਤਾ ਹੀ ਹੈ 'ਗਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ' ਵਾਲਾ ਲੇਖਾ ਹੈ ਇਨ੍ਹਾਂ ਦਾ।
ਗਲ ਘੱਤ ਪੱਲਾ ਮੂੰਹ ਘਾਹ ਲੈ ਕੇ ਪੈਰੀਂ ਲਗ ਕੇ ਪੀਰ ਮਨਾਈਏ ਨੀ ।
ਏਡਾ ਸਿਆਣਾ ਬਿਆਣਾ ਹੋ ਕੇ ਮੈਂ ਕਹਿਨਾਂ, ਤੇਰੀ ਅਕਲ ਨੂੰ ਹੋ ਕੀ ਗਿਆ ਏ। ਸਿਆਣੇ ਕਹਿੰਦੇ ਹੁੰਦੇ ਨੇ 'ਗਲ ਨਾਲ ਗੱਲ ਕਰੀਏ ਤੇ ਵਲ ਨਾਲ ਨੱਕ ਵੱਡੀਏ।
ਅੱਜ ਕੱਲ੍ਹ ਤਾਂ 'ਗੱਲਾਂ ਵਾਲਾ ਜਿੱਤੇ ਤੇ ਕੰਮਾਂ ਵਾਲਾ ਹਾਰੇ’, ਵਾਲਾ ਲੇਖਾ ਹੈ । ਲੋਕੀ ਗੱਲਾਂ ਦਾ ਹੀ ਖੱਟਿਆ ਖਾਂਦੇ ਹਨ।
ਅਸੀਂ ਸੱਤ ਅੱਠ ਜਣੇ ਹਾਂ। ਰਲ ਕੇ ਜੋ ਵੀ ਕੰਮ ਕੀਤਾ, ਸੂਤ ਬੈਠੇਗਾ। ‘ਗੱਲਾਂ ਵਿੱਚ ਪੈਂਡਾ ਨਿੱਬੜ ਜਾਂਦਾ ਹੈ।
ਕਾਕਾ, ਗੱਲਾਂ ਨਾਲ ਕਦੀਂ ਕੋਠੇ ਨਹੀਂ ਉੱਸਰੇ। ‘ਗੱਲੀਂ ਗੱਲਾਂ ਤੇ ਦੰਮੀ ਘੋੜੇ।'
‘ਗੱਲੀਂ ਬਾਤੀਂ ਮੈਂ ਵੱਡੀ ਕਰਤੂਤੋਂ ਵੱਡੀ ਜਠਾਣੀ' । ਕੰਮ ਵੇਲੇ ਹੋਰ ਕਰਨ, ਵਿਹਲੀਆਂ ਰੋਟੀ ਤੂੰ ਬਹਿ ਕੇ ਪਾੜ।
'ਗਲੋਂ ਗਲੈਣ, ਅਗੋਂ ਅਗੈਣ' ਗਲ ਵੱਧ ਜਾਏ ਤਾਂ ਵਧੀ ਹੀ ਜਾਂਦੀ ਹੈ।
ਪੰਡਤ-ਰੁਲਦੂ ਸ਼ਾਹ ! ਤੁਸੀਂ ਤਾਂ ਹੱਟੀ ਨਾਲ ਵਿਆਹੇ ਗਏ ਜਾਪਦੇ ਹੋ। ਕਿਸੇ ਵੇਲੇ ਤਾਂ ਘੰਟੇ ਦੋ ਘੰਟਿਆਂ ਲਈ ਬੰਦ ਕਰਕੇ ਅਰਾਮ ਕਰ ਲਿਆ ਕਰੋ। ਸ਼ਾਹ-ਪੰਡਤ ਜੀ 'ਗਾਹਕ ਤੇ ਮੌਤ ਦਾ ਕਿਹੜਾ ਵੇਲਾ ਹੈ' ਕਿਸ ਵੇਲੇ ਆ ਜਾਵੇ । ਅਰਾਮ ਕਰੀਏ ਤਾਂ ਖਾਈਏ ਕਿੱਥੋਂ ?