ਉਸ ਤੁਹਾਡਾ ਕੀ ਸੁਆਰਨਾ ਹੈ, ਸੇਵਾ ਕਰੋ ਨਾ ਕਰੋ। ਬੜਾ ਅਕ੍ਰਿਤਘਣ ਤੇ ਨੀਚ ਪੁਰਸ਼ ਹੈ । 'ਗਧੇ ਨੂੰ ਖੁਆਇਆ, ਨਾ ਪਾਪ ਨਾ ਪੁੰਨ'। ਇਸ ਲਈ ਉਸਦਾ ਖਹਿੜਾ ਛਡ ਦਿਉ ।
ਤੁਸਾਡੀ ਆਪਣੀ ਭੁੱਲ ਹੈ 'ਗਧੇ ਨੂੰ ਗੁਲਕੰਦ' ਕੀ ਆਖੇ ? ਤੁਸੀਂ ਉਸ ਨਾਲ ਨਰਮੀ ਵਰਤਣ ਦੀ ਥਾਂ ਜੁੱਤੀਆਂ ਦੀ ਸੇਵਾ ਕਰਦੇ । ਫਿਰ ਵੇਖਦੇ, ਕਿਵੇਂ ਉਹ ਸਿੱਧਾ ਹੋ ਕੇ ਤੁਹਾਡੀ ਗੱਲ ਮੰਨਦਾ।
ਰਾਜਾ- ਮੈਨੂੰ ਵੀ ਦਿਸਦਾ ਤੇ ਸੀ, ਪਰ ਲੋੜ ਵੇਲੇ ਕਿਸੇ ਨੇ 'ਗਧੇ ਨੂੰ ਵੀ ਬਾਪ' ਬਣਾ ਲਿਆ ਸੀ ਨਾ ?
ਤੈਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਆਖ਼ਰ ਸਾਡਾ ਗ਼ਰੀਬਾਂ ਦਾ ਵੀ ਰੱਬ ਰਾਖਾ ਹੈ ।
ਕਰੀ ਚਲ ਵਧੀਕੀਆਂ, ਜਿੰਨੀਆਂ ਕਰਨੀਆਂ ਹਨ, ਪਰ ਇਕ ਗੱਲ ਯਾਦ ਰੱਖੀਂ 'ਗ਼ਰੀਬ ਦੀ ਆਹ, ਲੋਹਾ ਭਸਮ ਹੋ ਜਾ’।
ਮਹਾਰਾਜ, ਸਾਡੇ ਇਲਾਕੇ ਵਿੱਚ ਤਾਂ ਅੰਬਾਂ ਨੂੰ ਕੋਈ ਪੁਛਦਾ ਹੀ ਨਹੀਂ । ਇਸ ਪਾਸੇ ਤਾਂ ਇਹ 'ਗ਼ਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ' ਵਾਂਗ ਐਵੇਂ ਹੀ ਜਾਂਦੇ ਹਨ।
ਗ਼ਰੀਬ ਹੋਣਾ ਜਾਂ ਕਮਜ਼ੋਰ ਹੋਣਾ ਵੱਡਾ ਪਾਪ ਹੈ । 'ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ'।
ਆਇਸ਼ਾ ਉਦਾਸ ਹੋ ਕੇ ਬੋਲੀ, ‘ਚਲ ਛੱਡ ਬੇਬੇ, ਨਹੀਂ ਸੂ ਸਲਾਹ ਤੇ ਕਾਹਨੂੰ ਬੰਨ੍ਹ ਕੇ ਖੀਰ ਖੁਆਨੀ ਏਂ। ਉਹ ਜਾਣੇ 'ਗ਼ਰੀਬਾਂ ਦਾ ਰੱਬ ਮਰ ਤੇ ਨਹੀਂ ਗਿਆ।"
ਸਾਰੇ ਮੋਟਰਾਂ ਦੇ ਵਪਾਰ ਵਿਚੋਂ ਖੱਟੀ ਕਰਦੇ ਸਨ । ਅਸੀਂ ਵੀ ਆ ਰਲੇ। ਪਰ 'ਗ਼ਰੀਬਾਂ ਰਖੇ ਰੋਜ਼ੇ ਦਿਨ ਵੱਡੇ ਆਏ।' ਸਾਡੇ ਵਪਾਰ ਵਿਚ ਪੈਂਦੇ ਹੀ ਸਰਕਾਰ ਨੇ ਮੋਟਰਾਂ ਉੱਤੇ ਟੈਕਸ ਦੂਣੇ ਕਰ ਦਿੱਤੇ।
ਭਈ, 'ਗ਼ਰੀਬੀ ਬੜੀ ਬੀਬੀ ਹੈ'। ਨਾ ਆਏ ਦਾ ਹਿਰਖ, ਨਾ ਗਏ ਦਾ ਸੋਗ। ਬੰਦਾ ਦਿਨ ਬੜੇ ਸੁਖ ਵਿਚ ਕਟਦਾ ਹੈ।
ਹੁਣ ਤੂੰ ਜਿਵੇਂ ਜੀ ਆਵੇ ਬਣ ਬਣ ਬਹੁ, ਸਮਾਂ ਜੋ ਕਾਫ਼ੀ ਬੀਤ ਗਿਆ ਹੈ। 'ਗੱਲ ਹੋਈ ਪੁਰਾਣੀ, ਬੁੱਕਲ ਮਾਰ ਬੈਠੀ ਸਵਾਣੀ' । ਪਰ ਲੋਕਾਂ ਨੂੰ ਤੇਰੀਆਂ ਕਰਤੂਤਾਂ ਅਜੇ ਭੁੱਲੀਆਂ ਨਹੀਂ।
ਵਿਆਹ ਹੋਣ ਨਾਲ ਗਲ ਗਲਾਵਾਂ ਤੇ ਪੈ ਹੀ ਜਾਂਦਾ ਹੈ, ਪਰ ਇਸ ਬਿਨਾਂ ਵੀ ਗੁਜ਼ਾਰਾ ਨਹੀਂ।