ਤੁਸਾਂ ਇਹ ਨੌਕਰੀ ਛੱਡ ਕੇ ਉੱਕਾ ਹੀ ਰੋਣਾ ਹੈ। ਮੇਰੀ ਤੇ ਸਿੱਖਿਆ ਇਹੋ ਹੈ ਕਿ ਖੋਤੀਆਂ ਨਾ ਵੇਚਿਓ, ਫਕੀਰੀ ਦਾ ਹਾਲ ਕੁਝ ਨਹੀਂ।
ਜਿਹੜੀ ਖੋਤੀ ਇਕ ਵਾਰ ਥਾਣਿਉਂ ਹੋ ਆਵੇ, ਉਹ ਦੂਜੀਆਂ ਨੂੰ ਮਾਰ ਮਾਰ ਪਛੰਡੇ ਨੇੜੇ ਨਹੀਂ ਹੋਣ ਦੇਂਦੀ ।
ਆਪਣੇ ਸ਼ਰੀਕੇ ਵਿੱਚੋਂ ਕਿਉਂ ਤੂੜੀ ਲੈਣੀ ਹੋਈ । ‘ਖੋਤੀ ਭਾੜੇ ਹੀ ਕਰਨੀ ਹੈ ਤਾਂ ਕੁੜਮਾਂ ਦੀ ਕਰਨੀ ਏ’। ਹੋਰ ਕਿਸੇ ਪਾਸੋਂ ਕਿਉਂ ਨਾ ਲੈ ਲਵਾਂਗੇ।
ਪਰ ਬੱਲੀਏ ਕਹਿੰਦੇ ਹਨ ਖੋਤੇ ਚੜ੍ਹੀ ਤੇ ਕੁੜਮਾਂ ਦੇ ਮਹੱਲੇ ਨਾ ਗਈ--ਅੱਜ ਨਹੀਂ ਤਾਂ ਕੱਲ ਸਾਡਾ ਕਾਰਨਾਮਾ ਲੋਕਾਂ ਨੂੰ ਪਤਾ ਲੱਗ ਜਾਏਗਾ, ਪਿੰਡੀ ਕਿਹੜੀ ਕਾਬਲ ਹੈ।
ਭਾਈ, ‘ਖੋਤੇ ਚੜ੍ਹੀ ਦੀਆਂ ਲੱਤਾਂ ਲਮਕਦੀਆਂ ਹੀ ਹੋਣੀਆਂ ਸਨ । ਤੁਸੀਂ ਵੀ ਖ਼ਾਹ-ਮ ਖ਼ਾਹ ਬੇਕਸੂਰ ਦੇ ਸਿਰ ਕਸੂਰ ਥੋਪਦੇ ਹੋ !
ਯਾਰ, ਇਹ ਕੀ ਬਣਾਇਆ ਜੇ, ਅਖੇ 'ਖੋਤੇ ਦੀ ਸਵਾਰੀ ਤੇ ਖਲੀਆਂ ਦੇ ਮੁਕਟ । ਇਹੋ ਜੇਹੀ ਢਠੀ ਢੇਰ ਥਾਂ ਵਿਚ ਏਨੇ ਵਧੀਆ ਗਲੀਚੇ ਕੀ ਵਿਛਾਉਣੇ ਸਨ ?
ਖੋਤੇ ਦੇ ਗਲ ਲਾਲ ਦੀ ਮੈ ਪਰਖ ਸਿਖਾਵਾਂ । ਮੂਰਖ ਖੇਹ ਰੁਲਾਈਉਂ, ਸਾਂਭੀ ਦਾਨਾਵਾਂ।
ਰਾਮਾ- ਛੱਡੋ ਪਰੇ ਚੌਧਰੀ ਜੀ ! ਤੁਸੀਂ ਕੀ ਕੱਢਣਾ ਪਾਉਣਾ ਏ ਇਹਨਾਂ ਗੱਲਾਂ ਵਿਚੋਂ (ਇਕ ਪਾਸੇ) 'ਖੋਤੇ ਨੂੰ ਲੂਣ ਦਿਓ, ਕਹਿੰਦਾ ਮੇਰੇ ਕੰਨ ਪੁਟਦੇ ਜੇ'।
ਕੰਮ ਕਰਨ ਨਾਲ ਹੀ ਹੁੰਦਾ ਹੈ । ਨਿਰਾ ‘ਖੰਡ ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੁੰਦਾ' ।
'ਖੰਭਾਂ ਦੀ ਹੀ ਡਾਰ ਬਣਦੀ ਹੈ' । ਗੱਲ ਮਾਮੂਲੀ ਸੀ ਪਰ ਭਾਂਬੜ ਮੱਚ ਹੀ ਗਿਆ।
ਤੁਸੀਂ ਆਖਦੇ ਹੋ, ਚੀਜ਼ ਵੇਖ ਕੇ ਲੈਣੀ ਸੀ । ਪਰ 'ਗਊ ਪੁੰਨ ਦੀ ਦੰਦ ਕੌਣ ਗਿਣੇ' ਮੈਂ ਕੋਈ ਪੈਸੇ ਤਾਂ ਨਹੀਂ ਖ਼ਰਚੇ ਜੋ ਪੜਤਾਲ ਪਿਆ ਕਰਦਾ।
ਕੀ ਦੱਸਾਂ ‘ਗਈ ਸਾਂ ਕੰਡ ਮਲਾਉਣ, ਭੰਨਾ ਆਈ ਘੰਡੀ' ਹੱਥ ਪਾਇਆ ਸੀ ਫੁੱਲਾਂ ਨੂੰ, ਕੰਡੇ ਨਾਲ ਚਮੋੜ ਲਿਆਈ।