‘ਖੁਆਜੇ ਦਾ ਗਵਾਹ ਡੱਡੂ'। ਤੇਰੀ ਹਮਾਇਤ ਤੇਰੇ ਯਾਰ ਨੇ ਤਾਂ ਕਰਨੀ ਹੀ ਹੋਈ।
ਇਕ ਤੇਰਾ ਖ਼ਰਚ, ਇੱਕ ਤੇਰੀ ਘਰ ਵਾਲੀ ਦਾ, ਉਤੋਂ ਰੋਜ ਪ੍ਰਾਹੁਣੇ ਨਾਲ ਲੈ ਆਉਨਾਂ ਏਂ । ਕਾਰ ਰੁਜ਼ਗਾਰ ਤੇਰਾ ਹੈ ਨਹੀਂ। ‘ਖੁਡੇ ਚੂਹਾ ਮਾਵੇ ਨਾ ਤੇ ਢਾਕੇ ਬੰਨ੍ਹੇ ਛਜ' । ਮੈਂ ਕਿਥੋਂ ਇਹ ਭਾਰ ਝੱਲਾਂ?
ਮੇਰੇ ਸਾਥੀ ਕਿੱਥੇ ਹਨ ? ਦੁੱਖ ਸਮੇਂ ਵੇਖੇ ਨਹੀਂ ਕਿਤੇ ਵੀ। ਖੁਡੋਂ ਨਿਕਲੇ ਢੱਕ ਮਕੋੜੇ ਆਪੋ ਆਪਣੀ ਰਾਹੀਂ ਦੌੜੇ।
ਸਮਝਾ ਸਮਝਾ ਥੱਕੇ, ਪਈ ਕੋਈ ਸ਼ਰਮ ਕਰ । ਰੱਬ ਦਾ ਭੈ ਕਰ । ਪਰ ਉਹ 'ਖ਼ੁਦਾ ਨੇੜੇ ਕਿ ਘਸੁੰਨ' ਦੀ ਅਖੌਤ ਅਨੁਸਾਰ ਆਪਣੀ ਤਾਕਤ ਦੇ ਘੁਮੰਡ ਵਿੱਚ ਸਭ ਨੂੰ ਰੌਂਦਦਾ ਚਲਿਆ ਗਿਆ।
ਭਾਈ ‘ਖੂਹ ਖਾਰਾ ਜ਼ਿਮੀਂ ਦਾ ਉਜਾੜਾ' । ਜਦੋਂ ਤਕ ਇਸ ਗੱਲ ਨੂੰ ਨਾ ਸਮਝੇਗਾ, ਘਾਟਾ ਹੀ ਘਾਟਾ ਰਹੇਗਾ ਤੈਨੂੰ।
ਕਿਉਂ ਨਹੀਂ । ਝਟ ਕੁ ਅੱਖ ਲਾਣ ਨਾਲ ਕੋਈ ਖੂਹ ਤੇ ਨਹੀਂ ਖਲੋ ਚਲੇ। ਨਾਲੇ ਕੋਈ ਕੀਹ ਕਹਿ ਸਕਦਾ ਏ, ਅਗਲੇ ਪਲ ਕੀਹ ਵਾਪਰਨੀ ਏਂ।
ਕੀਹ ਆਮਦਨੀ ਹੈ ਜੀ ਐਵੇਂ ਲੋਕਾਂ ਨੂੰ ਭਰਮ ਹੀ ਹੈ। 'ਖੂਹ ਦੀ ਮਿੱਟੀ ਖੂਹ ਵਿਚ ਹੀ ਲੱਗ ਜਾਂਦੀ ਹੈ। ਜੋ ਕੁਝ ਕਾਰਖ਼ਾਨੇ ਦੀ ਬੱਚਤ ਹੁੰਦੀ ਹੈ, ਉਹ ਮਸ਼ੀਨਾਂ ਦੀ ਭੱਜ ਟੁੱਟ ਉੱਤੇ ਲਗ ਜਾਂਦੀ ਹੈ।
ਸ਼ੇਰਾਂ ਦੇ ਮੂੰਹ ਵਿਚ ਮਾਸ ਦੀ ਬੋਟੀ ਗਈ ਹੁਣ ਕਿਥੋਂ ਮੁੜਦੀ ਹੈ ? ਦੜ ਵੱਟ ਕੇ ਪੀ ਜਾਉ ਆਪਣੇ ਨੁਕਸਾਨ ਨੂੰ । 'ਖੂਹ ਪਿਆ ਥਾਲ ਨਾ ਮਿਹਣਾ ਨਾ ਗਾਲ' ।
ਮੀਆਂ ਜੀ, ਕਰੀਮ ਬਖਸ਼ ਅੱਗੇ ਹੀ ਦੁਖੀ ਸੀ, ਤੁਸਾਂ ਹੋਰ ਵਖ਼ਤ ਉਸਨੂੰ ਪਾ ਦਿਤਾ ਹੈ । ਤੁਸਾਂ ਵੀ ਤਾਂ ਖੂਹ ਪਏ ਵਹਿੜਕੇ ਨੂੰ ਖੱਸੀ ਕਰਨ ਵਾਲੀ ਗੱਲ ਹੀ ਕੀਤੀ ਹੈ।
ਉਹਨੇ ਮੇਰੇ ਲਈ ਖੂਹ ਪੁੱਟਿਆ, ਉਸ ਲਈ ਆਪ ਵੀ ਖਾਤਾ ਤਿਆਰ ਸੀ। ਪਰ੍ਹੇ ਵਿਚ ਮੇਰੀ ਹੇਠੀ ਕਰਵਾਈ। ਅੱਜ ਉਹਦੀ ਪੱਤ ਗਲੀ ਗਲੀ ਰੁਲ ਰਹੀ ਹੈ।
ਅਸਾਂ ਵੀ ਵਣਜ ਕੀਤਾ ਹੈ । 'ਖੂਹ ਵਿੱਚ ਚਾਲੀਆਂ ਹਿੱਸਾ ਤੇ ਜੁੱਤੀਆਂ ਵਿਚ ਅੱਧਾ।' ਨਫ਼ੇ ਵੇਲੇ ਹੋਰ ਘਾਟੇ ਵੇਲੇ ਅਸੀਂ ।
'ਖੂਹ ਵਿੱਚ ਪਈ ਇੱਟ ਵੀ ਕਦੀ ਸੁੱਕੀ ਨਿਕਲਦੀ ਹੈ ਜੀ ? ਡਾਢਿਆਂ ਨਾਲ ਮੱਥਾ ਲਾ ਕੇ ਉਹਨੇ ਨੁਕਸਾਨ ਉਠਾਣਾ ਹੀ ਸੀ ।