ਦੇਸ ਦੀ ਵਿਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ ਪਿੰਡ ਪਿੰਡ ਇਹ ਕਹਾਵਤ ਮਸ਼ਹੂਰ ਹੈ 'ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰ ਸ਼ਾਹੇ ਦਾ'।
ਪਿੱਲਾ-ਮੈਂ ਤਾਂ ਮਰਨ ਨੂੰ ਥਾਂ ਲੱਭਨਾ ਹਾਂ । ਤੁਸੀਂ ਮੇਰਾ ਵਿਆਹ ਕਰਦੇ ਓ । ਕੀ ਮੈਂ ਇਹੋ ਜਿਹੇ ਵੱਡੇ ਹਾਕਮ ਦੀ ਧੀ ਦੇ ਯੋਗ ਹਾਂ ? 'ਖ਼ਾਨਾਂ ਦੇ ਖ਼ਾਨ ਪ੍ਰਾਹੁਣੇ ਹੁੰਦੇ ਹਨ'। ਕਾਸਨੂੰ ਇਹੋ ਜਿਹੀਆਂ ਗੱਲਾਂ ਨਾਲ ਦੁਖੀ ਨੂੰ ਦੁਖਾਉਂਦੇ ਓ ?
ਥਾਣੇਦਾਰ—ਹੁਣ ਹਾਏ ਹਾਏ ਕਰਨਾ ਏਂ। ਕਾਨੂੰਨ ਦਾ ਮੁਕਾਬਲਾ ਕਰਨਾ ਕੋਈ ਖ਼ਾਲਾ ਜੀ ਦਾ ਘਰ ਏ ?
ਤੂੰ ਕਰਨ ਜੋਗਾ ਤੇ ਕੁਝ ਵੀ ਨਹੀਂ । 'ਖ਼ਾਲੀ ਸੰਖ ਵਜਾਵੈ ਦੀਪਾ' । ਸਦਾ ਫੋਕੀਆਂ ਫੜਾਂ ਹੀ ਮਾਰਦਾ ਰਹਿੰਦਾ ਹੈ।
ਵਿਹਲੜ ਜੂ ਹੋਇਆ । ਚੰਗਾ ਨਹੀਂ ਤਾਂ ਮੰਦਾ ਕੰਮ ਤਾਂ ਕਰਨਾ ਹੋਇਆ । 'ਖ਼ਾਲੀ ਬਾਣੀਆਂ ਕੀ ਕਰੇ, ਐਥੋਂ ਚੁਕੇ ਓਥੇ ਧਰੇ ।'
ਹਕੀਮ-ਨਰੈਣ ਦਾਸ ਜੀ, ਸਰੀਰ ਤਕੜਾ ਰੱਖਣ ਲਈ ਥੋੜੀ ਖੁਰਾਕ ਤੇ ਚੰਗੀ ਨੀਂਦਰ ਬੜੀ ਜ਼ਰੂਰੀ ਹੈ । ਬੰਦਾ ‘ਖਾਵੇ ਬਕਰੀ ਵਾਂਗ, ਤੇ ਸੌਂਵੇ ਲਕੜੀ ਵਾਂਗ । ਤੁਸਾਂ ਪੇਟ ਵਧਾ ਕੇ ਬਿਮਾਰੀ ਹੀ ਸਹੇੜ ਲਈ ਜੇ ।
ਦਾਲ ਖਾਉ ਜੀ ਜਿਹੜੀ ਨਾਲ ਨਿਭੇ । 'ਖਾਵੇ ਮਾਸ, ਹੋਵੇ ਨਾਸ'। ਮਾਸ ਖਾਣ ਵਿੱਚ ਘਾਟ ਹੀ ਘਾਟ ਹੈ।
ਇੰਦਰ (ਰੋਂਦੀ ਹੋਈ) ਕੋਈ ਨਿਆਣਾ ਏ...ਖੱਟੇ ਨਾ ਕਮਾਏ। ਖਾਂਦਿਆਂ ਖਾਂਦਿਆਂ ਖੂਹ ਖਾਲੀ ਹੋ ਜਾਂਦੇ ਨੇ ।
ਕਾਕਾ ਤੂੰ ਗੱਲਾਂ ਤਾਂ ਬੜੀਆਂ ਕਰਦਾ ਏਂ, ਪਰ ਕੁਝ ਕਰਕੇ ਵੀ ਦੱਸੇ; ਤਾਂ ਅਸੀਂ ਵੀ ਜਾਣੀਏ, ਸਾਡਾ ਪੁੱਤਰ ਜੰਮਿਆ ਏ। 'ਖਿਆਲੀ ਪੁਲਾਉ ਨਾਲ ਭੁੱਖ ਤਾਂ ਨਹੀਂ ਲਹਿੰਦੀ।
ਦੋਹਾਂ ਭਰਾਵਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੇ ਕਿਹਾ, "ਆਪਸੀ ਸਹਿਮਤੀ ਨਾਲ ਮਸਲੇ ਸੁਲਝਾਉਣੇ ਠੀਕ ਰਹਿੰਦੇ ਹਨ। ਇੱਕ-ਦੂਜੇ ਦੀਆਂ ਗ਼ਲਤੀਆਂ ਚਿਤਾਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਹੀ ਹੈ ਕਿ- ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ।"
ਰਾਂਝਾ-ਬਾਬਾ ! ਪੈਸੇ ਧੇਲੇ ਵੱਲੋਂ ਤੇ ਖੀਸਾ ਖ਼ਾਲੀ ਤੇ ਰੱਬ ਵਾਲੀ ।
ਜੇ ਇਹ ਜੀਉਂਦੇ ਜੀ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਵੇਗੀ । ਧਨ ਦੀ ਮੌਜ ਲੁੱਟਣੀ ਸੁਆਦੀ ਨਹੀਂ ਹੋਵੇਗੀ, ਜਿਵੇਂ 'ਖੀਰ ਖਾਂਦਿਆਂ ਵਿੱਚ ਵਾਲ ਆ ਜਾਵੇ' ਜਾਂ ਲੱਡੂ ਖਾਂਦਿਆਂ ਵਿੱਚ ਕਿਰਕ ਆ ਜਾਵੇ।