ਸ਼ਾਹ ਜੀ, ਮੁੰਡੇ ਨੂੰ ਖਾਣ ਪੀਣ ਤੋਂ ਨਾ ਰੋਕੋ ; 'ਜੋ ਖਾਊ ਸੋਈ ਕਮਾਊ ।"
ਉਂਜ ਤਾਂ ਇਸ ਸ਼ਹਿਰ ਵਿੱਚ ਮੇਰੇ ਬੜੇ ਸੰਬੰਧੀ ਹਨ, ਪਰ ਸਾਰੇ ਚਾਹੁੰਦੇ ਹਨ, ਜੁ 'ਖਾਉ ਪੀਉ ਆਪਣਾ, ਜਸ ਗਾਉ ਹਮਾਰਾ' । ਇਹੋ ਜਿਹੇ ਸੰਬੰਧੀਆਂ ਨੂੰ ਮੈਂ ਕੀ ਕਰਾਂ ?
ਵਸੀਏ ਸ਼ਹਿਰ ਭਾਵੇਂ ਝੁੱਗੀ ਹੋਵੇ । ਖਾਈਏ ਕਣਕ ਭਾਵੇਂ ਭੁੱਗੀ ਹੋਵੇ ।
ਘਿਉ ਤੇ ਨਿਰੀ ਅੰਮ੍ਰਿਤ ਚੀਜ਼ ਹੈ । ਘਿਉ ਖਾਣ ਨੂੰ ਮਿਲੇ ਤੇ ਕੋਈ ਬੀਮਾਰੀ ਕਿੱਦਾਂ ਨੇੜੇ ਆ ਸਕਦੀ ਹੈ ? ਅਖੇ 'ਖਾਈਏ ਤਾਂ ਘਿਉ ਨਾਲ, ਨਹੀਂ ਤਾਂ ਜੀਉ ਨਾਲ।
ਸੰਜਮੀ ਜੀਵਨ ਬੜਾ ਗੁਣਕਾਰੀ ਹੁੰਦਾ ਹੈ । 'ਖਾਈਏ ਕਣਕ ਦਾਲ, ਜਿਹੜੀ ਨਿਭੇ ਨਾਲ'। ਵਿੱਤ ਵਿੱਚ ਰਹਿਣ ਨਾਲ ਬੰਦਾ ਸਾਰੀ ਹਯਾਤੀ ਸੌਖ ਨਾਲ ਕਟਦਾ ਹੈ ।
ਇੰਦਰ (ਹਿਰਖ ਨਾਲ) -ਬੰਦਾ ਕੰਮ ਉਹ ਕਰੇ, ਜਿਹੜਾ ਸਭ ਨੂੰ ਚੰਗਾ ਲਗੇ, ਜਿਸ ਨਾਲ ਸਾਰੇ ਸੋਭਾ ਹੋਵੇ, ਸਿਆਣੇ ਆਖਦੇ ਨੇ ‘ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ।
ਖਾਓ ਜੀ ਖਾਓ, ਹੋਰ ਖਾਓ ! ਫ਼ਰਕ ਉੱਕਾ ਨਾ ਕਰੋ । ‘ਖਾਈਏ ਰੱਜਕੇ, ਸੰਵੀਏ ਮੂੰਹ ਕੱਜ ਕੇ । ਇਹ ਵੇਲਾ ਫਿਰ ਹੱਥ ਨਹੀਂ ਆਉਣਾ ।
ਉਹ ਅਕਸਰ ਹਨੇਰੇ ਸਵੇਰੇ ਲੁਕ ਛੁਪ ਕੇ, ਘੀਸੂ ਨੂੰ ਕੁਛੜ ਲਈ, ਇਕ ਅਧ ਫੇਰਾ ਉਸ ਦੇ ਘਰ ਪਾ ਹੀ ਆਉਂਦੀ ਸੀ । "ਖਾਈ ਭਲੀ ਕਿ ਮਾਈ' ਕਹਾਵਤ ਅਨੁਸਾਰ ਬਾਲਾਂ ਨੂੰ ਖਾਣ ਦਾ ਵੀ ਲੋਭ ਹੁੰਦਾ ਹੈ ।
ਕੀ ਕਰੀਏ, ਕੀ ਛੱਡੀਏ, ਨਹੀਂ ਪੜ੍ਹਾਉਂਦੇ ਤਾਂ ਕੋਈ ਯੋਗ ਵਰ ਨਹੀਂ ਮਿਲਦਾ ਜੇ ਪੜ੍ਹਾਉਂਦੇ ਹਾਂ ਤਾਂ ਇਹ ਮੁਸ਼ਕਲਾਂ ਨੇ। ਅਖੇ 'ਖਾਇ ਤਾਂ ਕੋਹੜਾ, ਛੱਡੇ ਤਾਂ ਅੰਨ੍ਹਾ ।'
ਮੈਂ ਓਹਦੇ ਨਾਲ ਕੀ ਕੁਝ ਨਹੀਂ ਕੀਤਾ, ਪਰ ਅੰਤ ਲਹੂ ਪਾਣੀ ਨਾਲੋਂ ਗਾੜ੍ਹਾ ਨਿਕਲਿਆ। 'ਖਾਏ ਪੀਵੇ ਹੋਵੇ ਮੋਟਾ, ਅੰਤ ਅਖਾਏ ਦਾਦੇ ਦਾ ਪੋਤਾ' ਉਹ ਮੇਰੇ ਵਿਰੁੱਧ ਆਪਣੇ ਸਾਕੇਦਾਰਾਂ ਨਾਲ ਰਲ ਗਿਆ ।
ਕਾਕਾ, ਚੰਗੀ ਤਰ੍ਹਾਂ ਮਲ ਮਲ ਕੇ ਨਹਾਉ, ਪਾਣੀ ਵਿੱਚ ਬੈਠੋ, ਤਰੋ, ਖੇਡੋ । ਬਹੁਤਾ ਖਾ ਕੇ ਪਛਤਾਈਦਾ ਹੈ, ਨਹਾ ਕੇ ਨਹੀਂ ।
ਸਾਰਾ ਘਰ ਖਾ ਪੀ ਤੁਹਾਡੇ ਪਿੰਡ ਦੇ ਗਏ ਹਨ ਤੇ ਤਾਹਨੇ ਰੋਜ਼ ਮੇਰੇ ਪੇਕਿਆਂ ਦੇ ਦਿੰਦੇ ਹੋ। ਖਾ ਗਈ ਲੁਕਾਈ, ਤੇ ਸਿਰ ਬੰਦੀ ਦੇ ਆਈ।