ਓਦੋਂ ਮੇਰਾ ਜਨਮ-ਦਿਨ ਸੀ, ਮੈਨੂੰ ਯਾਦ ਹੈ ਕਿ ਮੇਰੀ ਮਾਸੀ ਜਿਹੜੀ ਰੋਜ਼ ਸਾਡੇ ਘਰ ਆਉਂਦੀ ਸੀ, ਉਸ ਦਿਨ ਨਾ ਆਈ । ਮੇਰੇ ਮਾਤਾ ਜੀ ਉਚੇਚਾ ਉਹਦੇ ਘਰ ਗਏ । ਬੜਾ ਮਨਾਇਆ, ਪਰ ਮਾਸੀ ਜੀ ਤੇ ਕੋਈ ਅਸਰ ਨਾ ਹੋਇਆ। ਮਾਤਾ ਜੀ ਨੇ ਗੁੱਸੇ ਵਿਚ ਕਈ ਗੱਲਾਂ ਕਹਿੰਦਿਆਂ ਹੋਇਆਂ ਕਿਹਾ, 'ਅੱਗੇ ਪਿਛੇ ਚੰਗੀ, ਦਿਨ ਦਿਹਾਰ ਮੰਦੀ ।