ਰੂਪ ਲਾਲ- ਪਰ ਫੇਰ ਬਰੀ ਹੋਇਆ ਤੇ ਕੀ ਹੋਇਆ, ਹੁਣ ਤਾਂ ‘ਅੱਗ ਦੇਣ ਨੂੰ ਵੀ ਕੋਈ ਨਹੀਂ"।
ਕਰਤਾਰ ਸਿੰਘ- ਮਹਾਂ ਸਿੰਘ ਜੀ ! ਉਸ ਦਾ ਕੀ ਕਸੂਰ ਏ ? ‘ਅੱਗ ਦੀ ਸੜੀ ਟਿਟਾਣੇ ਕੋਲੋਂ ਡਰਦੀ ਹੈ। ਉਸ ਨੇ ਅੱਗੇ ਇਹਦੇ ਹੱਥੋਂ ਦੁਖ ਜੁ ਪਾਇਆ ਹੋਇਆ ਹੈ। ਇਸ ਦੀ ਹਰ ਗੱਲ ਤੋਂ ਡਰੋ ਕਿਉਂ ਨਾ।
ਹਰਬੰਸ ਕੌਰ - ਚਾਚੀ ! ਤੂੰ ਹੀ ਧੀਰਜ ਕਰਿਆ ਕਰ । 'ਅੱਗ ਤੇ ਲੜਾਈ ਨੂੰ ਵਧਾਇਆਂ ਕੀ ਚਿਰ ਲਗਦਾ ਏਂ। ਜੇ ਤੂੰ ਧੀਰਜ ਕਰਿਆ ਕਰੇਂ, ਤਾਂ ਕਾਕਾ ਆਪੇ ਬੋਲ ਕੇ ਚੁੱਪ ਹੋ ਜਾਊ।
ਕਰਮ ਸਿੰਘ-ਜਿਹੜਾ 'ਅੱਗ ਖਾਂਦਾ ਹੈ, ਉਹ ਅੰਗਿਆਰ ਹੱਗਦਾ ਹੈ' ਨਿਤ ਕੋਈ ਨਾ ਕੋਈ ਮਾੜਾ ਕੰਮ ਕਰ ਬਹਿਣਾ, ਅੰਤ ਨੂੰ ਪੁਲਸ ਨੇ ਫੜਨਾ ਹੀ ਸੀ।
ਮੋਹਣੀ- ਨੀ ਸ਼ੀਲਾ ! ਹਰ ਵੇਲੇ ਮੁਰਕੀਆਂ, ਮੁਰਕੀਆਂ ਮੂੰਹ ਤੇ ਬੋਲਣ ਨਾਲ ਮੁਰਕੀਆਂ ਤੇਰੇ ਕੰਨਾਂ ਵਿੱਚ ਤਾਂ ਪੈ ਨਹੀਂ ਜਾਣੀਆਂ। 'ਅੱਗ ਅੱਗ ਕਿਹਾਂ ਮੂੰਹ ਨਹੀਂ ਸੜਦਾ', ਨਾ ਖੰਡ ਖੰਡ ਕਿਹਾ ਮੂੰਹ ਮਿੱਠਾ ਹੁੰਦਾ ਹੈ।
ਤੇਜਵੰਤ ਕੌਰ-ਸਰਦਾਰ ਜੀ, ਉਸ ਨੂੰ ਮਿਲਿਆਂ ਫੇਰ ਚਿਰ ਹੋ ਗਿਆ ਹੈ। ਉਸ ਦੀ ਯਾਦ ਭੁੱਲ ਜਾਣੀ ਕੋਈ ਵੱਡੀ ਗਲ ਨਹੀਂ ‘ਅੱਖੋਂ ਉਹਲੇ, ਪਈ ਭੜੋਲੇ। ਗਿਆਂ ਮੋਇਆਂ ਨੂੰ ਕੌਣ ਯਾਦ ਕਰਦਾ ਹੈ।
ਕਰਤਾਰੋ -ਜਸੋ ਰਾਣੀ ਦੀ ਕੀ ਗੱਲ ਕਰਨੀ ਹੋਈ। 'ਅੱਖੀਆਂ ਨਾਲ ਫੁਲ ਨਾ ਡਿੱਠਾ ਤੇ ਨਾਂ ਗੁਲ-ਬੀਬੀ’, ਜੋ ਉਹ ਹੈ ਉਹ ਤੁਹਾਥੋਂ ਗੁੱਝੀ ਨਹੀਂ। ਉੱਪਰੋਂ ਜੋ ਮਰਜ਼ੀ ਹੈ, ਬਣ ਬਣ ਬਹੇ।
ਗੁਰਨਾਮ ਨੂੰ ਘਰੋਂ ਨਿਕਲਿਆਂ ਅੱਜ ਪੂਰੇ ਛੀ ਸਾਲ ਹੋ ਗਏ ਹਨ, ਕੋਈ ਖਤ ਪੱਤਰ ਨਹੀਂ ਤੇ ਕੋਈ ਸੁੱਖ ਸੁਨੇਹਾ ਨਹੀਂ। ਮਾਂ ਉਸ ਦੀ ਪਹਿਲੇ ਦੋ ਸਾਲ ਤਾਂ ਬੜੀ ਤੜਫੀ, ਪਰ ਹੁਣ ‘ਅੱਖੀਉਂ ਦੂਰ ਤੇ ਦਿਲੋਂ ਦੂਰ ਵਾਲਾ ਦਿਲ ਬਣਾ ਕੇ ਸਬਰ ਕਰ ਕੇ ਬੈਠ ਗਈ ਹੈ।
"ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰ।
ਕਾਕਾ ਜੀ ! ਪਿੱਠ ਪਿੱਛੇ ਜੋ ਜੀ ਆਵੇ ਕਰੋ। ਪਰ 'ਅੱਖੀਂ ਵੇਖ ਕੇ ਸਾਥੋਂ ਮੱਖੀ ਨਹੀਂ ਨਿਗਲੀ ਜਾਂਦੀ'। ਮੈਂ ਆਪਣੇ ਜੀਉਂਦੇ ਜੀ ਤੁਹਾਨੂੰ ਕਦੀ ਜੁਆਰੀਆਂ ਦੀ ਸੰਗਤ ਨਹੀਂ ਕਰਨ ਦਿਆਂਗਾ।
ਗੁਰਮੁਖ ਸਿੰਘ ਕਰਤਾਰ ਕੌਰ ਨੂੰ ਤਾਂ ਵੇਖਣਾ ਹੀ ਨਹੀਂ ਚਾਹੁੰਦਾ ਤੇ ਉਹ ਟਾਹਰਾਂ ਮਾਰਦੀ ਹੈ ਕਿ ਜੋ ਜੀ ਆਵੇ ਉਹ ਉਸ ਪਾਸੋਂ ਕਰਵਾ ਸਕਦੀ ਹੈ। ਅਖੇ 'ਅੱਖੀਂ ਡਿੱਠਾ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ'।
ਉਸ ਦਾ ਵਾਲ ਵਿੰਗਾ ਨਾ ਹੋਵੇ, ਮੇਰੇ ਨਾਂ ਨੂੰ ਕਲੰਕ ਨਾ ਲੱਗੇ। ਇਸ ਚੰਦਰੇ ਵੈਰੀ ਦੀ 'ਅੱਖੀਂ ਘੱਟਾ ਤੇ ਮੂੰਹ ਗੱਟਾ ਹੀ ਰਹੇ।'