ਜਿਹੜਾ ਇਸ ਵੇਲੇ ਮਨ ਨੂੰ ਮੋੜਨਾ ਹੈ, ਸੋ ਬੜਾ ਔਖਾ ਤਾਂ ਹੈ, ਪਰ ਫਲ ਬੜਾ ਮਿੱਠਾ ਰਖਦਾ ਹੈ, ਤੇ ਜਿਹੜਾ ਸੁਆਦ ਦੇ ਮਾਰੇ ਮਨ ਦੇ ਮਗਰ ਲਗਣਾ ਹੈ, ਇਹ ਪਲ ਭਰ ਦਾ ਅਨੰਦ ਦੇ ਕੇ ਅਨੇਕਾਂ ਕਸ਼ਟਾਂ ਵਿਚ ਪਾ ਦੇਵੇਗਾ । 'ਸੁਖੁ ਮਾਂਗਤ ਦੁਖੁ ਆਗੈ ਆਵੈ । ਸੋ ਸੁਖੁ ਹਮਹੁਨ ਮਾਂਗਿਆ ਭਾਵੇ ।"
ਮੇਰਾ ਤਾਂ ਵਿਸ਼ਵਾਸ ਹੈ ਕਿ ਏਸ ਵਣਜ ਵਿੱਚ ਘਾਟਾ ਹੀ ਘਾਟਾ ਜੇ। ਪਰ ਤੁਸੀਂ ਤਾਂ 'ਸੁਕੇ ਢਿੰਗਰੂੰ ਆਂਡੇ ਲਹਾਵੇ' ਵਾਲੀ ਗੱਲ ਲੋੜਦੇ ਹੋ । ਭੋਲਿਓ, ਕਦੀ ਚਿੜੀਆਂ ਨੇ ਵੀ ਦੁੱਧ ਦਿੱਤਾ ਹੈ ?
ਉਸ ਪਾਸ ਪੈਸਾ ਤੇ ਹੈ ਨਹੀਂ ਤੇ ਆਸਾਂ ਇਹ ਰੱਖੀ ਬੈਠਾ ਹੈ ਕਿ ਪੁੱਤਰ ਨੂੰ ਵਲੈਤ ਪੜ੍ਹਨ ਲਈ ਭੇਜੇਗਾ। ਇਹ ਤੇ ਉਹ ਗੱਲ ਹੋਈ ਕਿ 'ਸੁਕੇ ਉਤੇ ਮਿਲ ਮਾਹੀਆ।
ਨਾਨਕ ਚੰਦ— ਤਾਈ, ਜੀ ! ਹਿੰਮਤ ਕਰੋ, 'ਸੁਕੀ ਸਿਉਂ ਹਰੀ ਹੋ ਰਹੇਗੀ। ਮਿਹਨਤ ਤੇ ਉੱਦਮ ਕਰਨ ਨਾਲ ਤੁਸੀਂ ਵੀ ਤਕੜੇ ਹੋ ਜਾਉਗੇ।
ਕੀ ਦੁੱਖ ਦਸਾਂ ਤੁਹਾਨੂੰ । ‘ਸੁਹਣਾ ਤੱਕ ਕੇ ਭੁੱਲੀ ਚੌਥਾ ਲੰਘਣ ਚੁੱਲ੍ਹੀ।' ਮੈਂ' ਬਾਹਰ ਦੀ ਟੀਪ ਟਾਪ ਵੇਖ ਕੇ ਜਾਤਾ, ਕੁਝ ਅੰਦਰ ਵੀ ਹੋਣਾ ਹੈ। ਪਰ ਵਿਚੋਂ ਮੇਰੇ ਸਾਹੁਰੇ ਪੋਲੇ ਹੀ ਸਨ।
ਤੇਰਾ ਕੀ ਹੈ, ਜਿਹੜੀ ਚੀਜ਼ ਘਰ ਵੇਖੀ, ਸ਼ਾਹ ਦੀ ਹੱਟੀ ਜਾ ਸੁੱਟੀ ਤੇ ਮੂੰਹ ਦਾ ਸੁਆਦ ਰਖ ਲਿਆ । ਇਉਂ ਤਾਂ ਅਸੀਂ ਅਜ ਵੀ ਉਜੜੇ ਤੇ ਕਲ ਵੀ ਉਜੜੇ, 'ਸੁਆਦਾਂ ਪੱਟੀ ਸਰਹਿੰਦ, ਬਸੀ ਦੇ ਹੋ ਗਏ ਕੋਲੇ । ਸੋਈ ਹਾਲ ਇਕ ਦਿਨ ਸਾਡਾ ਹੋਣਾ ਹੈ।
ਭਲੇ ਓਹੀ ਜਿਹੜੇ 'ਸੀਨੇ ਬਸੀਨੇ ਰਖਣ, ਸੁਆਦ ਚਖਣ। ਬੁੜ ਬੁੜ ਕਰਨ ਨਾਲ ਕੁਝ ਨਹੀਂ ਹੱਥ ਆਉਂਦਾ ।
'ਰਾਂਝੇ ਆਖਿਆ ਖਿਆਲ ਨਾ ਪਵੋ ਮੇਰੇ, ਸ਼ੀਂਹ ਸੱਪ, ਫ਼ਕੀਰ ਦਾ ਦੇਸ ਕੇਹਾ ?'
ਅਖੀਰ ਹਕੀਕਤ ਨੇ ਸਿਰ ਦੇ ਦਿੱਤਾ, ਪਰ ਸਿਰੜ ਨਾ ਛੱਡਿਆ।
ਰਾਮੋਂ—ਨੀ ਗੰਗੋ, ਇਹ ਕੋਈ ਨਵੀਂ ਗੱਲ ਏ, “ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ । ਕੰਮ ਜੋ ਇੱਕੋ ਹੋਇਆ, ਵੈਰ ਭਾਵਨਾ ਤਾਂ ਹੋਣੀ ਹੀ ਹੋਈ।
ਵਰਿਆਮ (ਜ਼ੋਰ ਨਾਲ ਹੱਸ ਕੇ) ਆਖੇ ‘ਸਿਰੋਂ ਪੈਰੋਂ ਨੰਗੇ ਹਾਂ, ਜਹਾਨ ਨਾਲੋਂ ਚੰਗੇ ਹਾਂ । ਬਾਊ ਜੀ ! ਡੰਗ ਦੀ ਡੰਗ ਰੋਟੀ ਤਾਂ ਨਸੀਬ ਨਹੀਂ ਹੁੰਦੀ, ਬਾਦਸ਼ਾਹ ਅਸੀਂ ਕਿਧਰੋਂ ਦੇ ਹੋ ਗਏ । ਇਹ ਸਭ ਸ਼ਾਹਾਂ ਨੇ ਜੱਟਾਂ ਨੂੰ ਵਡਿਆਉਣ ਲਈ ਗੱਲਾਂ ਬਣਾਈਆਂ ਹੋਈਆਂ ਨੇ !
ਕੁਝ ਵੀ ਨਹੀਂ ਉਹਦੇ ਹੱਥ ਪੱਲੇ ! ਟੈਂ ਟੈਂ ਬਹੁਤ ਕਰਦਾ ਹੈ । 'ਸਿਰੋਂ ਗੰਜੀ ਤੇ ਕੰਘੀਆਂ ਦਾ ਜੋੜਾ' ਵਾਲੀ ਗੱਲ ਹੈ।