ਜਦ ਵੇਖੋ ਤੇਰਾ ਇਹੀ ਹਾਲ ਰਹਿੰਦਾ ਹੈ । 'ਸਜਰੀ ਨਾ ਬਹੀ, ਹਮੇਸ਼ ਇਕੋ ਜਿਹੀ।' ਪਤਾ ਨਹੀਂ ਰੱਬ ਤੈਨੂੰ ਕਿਹੜਿਆਂ ਪਾਪਾਂ ਦਾ ਡੰਡ ਦੇ ਰਿਹਾ ਹੈ।
ਅਗਲੇ ਦਿਨ ਭਤੇ ਵੇਲੇ ਤੋਂ ਲੈ ਕੇ ਸ਼ਾਮ ਤੱਕ ਬਰਾਦਰੀ ਇਕੱਠੀ ਹੁੰਦੀ ਰਹੀ, ਕਦੀ ਕਿਸੇ ਪਾਸਿਓਂ ਜਨਾਨੀਆਂ ਦਾ ਝੁੰਡ 'ਸਜਣ ਭਲੇ ਸਵੇਲੜੇ ਆਇ ਗਾਉਂਦਾ ਆ ਜਾਂਦਾ ਸੀ, ਤੇ ਕਦੀ ਕਿਸੇ ਪਾਸਿਉਂ ।
ਪ੍ਰੇਮ ਦਾ ਵਾਲ ਵਾਲ ਉਸਦੇ ਅਹਿਸਾਨ ਨਾਲ ਲੱਦਿਆ ਗਿਆ। ਦੋਸਤ ਲਈ ਇਤਨੀ ਕੁਰਬਾਨੀ ? ਪਰ ਸੱਜਨ ਨੇ ਬਾਂਹ ਦਿਤੀ ਹੈ ਤਾਂ ਕੀ ਮੈਨੂੰ ਮੂੰਹ ਵਿੱਚ ਪਾ ਲੈਣੀ ਚਾਹੀਦੀ ਹੈ ? ਕਦਾਚਿਤ ਨਹੀਂ।
ਵਾਹ ਜੀ ਵਾਹ, ਤੁਸਾਂ ਸਾਨੂੰ ਕਮੀਨਾ ਸਮਝਿਆ ਏ ? ਤੁਸਾਡੇ ਆਇਆਂ ਸਾਨੂੰ ਖੇਚਲ ਹੋਵੇ ? ਸਾਡੇ ਧੰਨ ਭਾਗ, ਜੁ ਤੁਸਾਂ ਚਰਨ ਪਾਏ। ਸੱਜਣ ਤਾਂ ਅੱਖਾਂ ਵਿੱਚ ਆ ਜਾਂਦੇ ਹਨ, ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ। ਤੁਸੀਂ ਕੋਈ ਸਾਡੇ ਅੱਜ ਦੇ ਮੇਲੀ ਗੇਲੀ ਹੋ ?
ਪਰ ਵੇਖੋ ਨਾ, ਤੁਸੀਂ ਸਿਆਣੇ ਹੋ, ‘ਸੱਜਣ ਛਡੀਏ ਰੰਗ ਸਿਉਂ, ਫਿਰ ਵੀ ਆਵੇ ਕੰਮ'। ਅੱਜੇ ਹੀ ਸਾਰੇ ਲੇਖੇ ਨਾ ਨਿਬੇੜ ਜਾਉ। ਫਿਰ ਵੀ ਕਦੀ ਮੂੰਹ ਲਾਣਾ ਜੇ ਕਿ ਨਹੀਂ ।
ਬੜੇ ਕੁਵੇਲੇ ਸ਼ਹਿਰ ਪੁੱਜੇ । ਆਉ ਭਗਤ ਕੀ ਹੋਣੀ ਸੀ । ‘ਸੱਜਣ ਆਏ ਅੱਧੀ ਰਾਤ, ਦਿਲ ਸਰਾਂਦੀ ਵਾਟੋ ਵਾਟ । ਬੱਸ, ਕੰਨ ਵਲ੍ਹੇਟ ਕੇ ਪੈ ਰਹੇ। ਕਿਸੇ ਰੋਟੀ ਵੀ ਨਾ ਪੁੱਛੀ ।
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭ ਸੁਆਨ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨ ॥
ਦੋਸਤ ! ਸੱਚੀ ਗੱਲ ਕੌੜੀ ਲਗਦੀ ਹੈ, ਪਰ ਆਖ਼ਰ ਸੱਚ ਸੱਚ ਹੀ ਹੁੰਦਾ ਹੈ ਇਸ ਦਾ ਰੰਗ ਰੁੱਖਾ ਜ਼ਰੂਰ ਹੈ ਪਰ ਇਸ ਦਾ ਅਸਰ ਮਾਰੂ ਨਹੀਂ ।
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥
ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥
ਨਗੀਨਾ ਸਿੰਘ- ਸੱਚ ਹੈ, 'ਸਚਾਈ ਸੌ ਪੜਦੇ ਪਾੜ ਕੇ ਵੀ ਜ਼ਾਹਰ ਹੋ ਜਾਂਦੀ ਹੈ । ਹੁਣ ਸਾਰਾ ਪਿੰਡ ਹਾਮੀ ਭਰਦਾ ਹੈ, ਕਿ ਤੁਸਾਡਾ ਪੁੱਤ ਸੱਚਾ ਸੀ। ਕੱਲ ਇਹੋ ਹੀ ਸੌ ਸੌ ਗੱਲਾਂ ਬਣਾਉਂਦੇ ਸਨ।