ਵੱਡੀ ਬਣੀ ਫਿਰਦੀ ਏ ਲੜਾਕੋ, 'ਸੁਥਣ ਤੇ ਨਾਲਾ ਬੀਬੀ ਦੇ ਕੱਪੜੇ ਆਏ ? ਮੈਂ ਨਹੀਂ ਜਾਣਦੀ, ਵਿੱਚੋਂ ਤੁਸੀਂ ਕੌਣ ਓ ?
ਤੁਸੀਂ ਤੇ ਇਸ ਕੰਮ ਤੇ ਇੰਨਾ ਖਰਚ ਕਰੀ ਜਾਂਦੇ ਹੋ, ਪਰ ਇਹ ਹੈ 'ਸੁੱਤੇ ਬਾਲ ਦਾ ਮੂੰਹ ਚੁੰਮਣ' ਵਾਲੀ ਗੱਲ। ਕਿਉਂ ਜੋ ਪਿੰਡ ਦੇ ਲੋਕਾਂ ਨੂੰ ਤੇ ਸਫ਼ਾਈ ਦੀ ਪਰਵਾਹ ਹੀ ਨਹੀਂ।
ਵੇਖੋ ਜੀ ! ਗੁਪਤੀ ਸੇਵਾ ਦਾ ਕੀ ਲਾਭ ? 'ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆ, ਨਾ ਮੁੰਡਾ ਰਾਜੀ ਨਾ ਮੁੰਡੇ ਦੀ ਮਾਂ' । ਜਦ ਕਿਸੇ ਨੂੰ ਪਤਾ ਹੀ ਨਾ ਲੱਗੇ, ਤਦ ਲੋਕੀ ਤੁਸਾਡਾ ਅਹਿਸਾਨ ਕਿਵੇਂ ਮੰਨਣ।
ਰੱਖੀ—ਨੀ ਕਰਤਾਰੋ । ਇਹ ਨਵਾਂ ਅਡੰਬਰ ਕੀ ਰਚ ਬੈਠੀ ਏਂ । ਤੈਨੂੰ ਕੰਮ ਨਾਲ ਕੀ ? ਕਰਤਾਰੋ-ਵਿਹਲੀ ਰਹਿ ਰਹਿ ਕੇ ਅੱਕ ਗਈ ਹਾਂ। ਕੁਝ ਕਰਨ ਨੂੰ ਜੀ ਕਰ ਆਇਆ, ਮੈਂ ਆਖਿਆ। ਚਲੋ, ‘ਸੁੱਤੀ ਨੇ ਕੱਤਿਆ ਹੀ ਸਹੀਂ । ਕੁਝ ਤਾਂ ਕਰੀਏ।
ਸਿਆਣਿਆਂ ਨੇ ਸਚ ਜੂ ਆਖਿਆ ਹੈ, ਪਈ 'ਸੁਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ' । ਤੂੰ ਆਪ ਲਾਪਰਵਾਹ ਜੂ ਰਿਹਾ, ਤਾਂ ਤੇਰਾ ਕੰਮ ਸਿਰੇ ਕਿਸ ਤਰ੍ਹਾਂ ਚੜ੍ਹਦਾ ।
ਕਿਹਰ ਸਿੰਘ- ਭਾਈ, ਚੋਰ ਜੇ ਆਏ ਤਾਂ ਤੂੰ ਕਿੱਥੇ ਸੀ ? ਭਾਈ-ਕਾਕਾ ! 'ਸੁੱਤਾ ਮੋਇਆ ਇੱਕ ਬਰਾਬਰ' ਹੁੰਦਾ ਹੈ । ਮੈਂ ਅੰਦਰ ਸੁੱਤੀ ਹੋਈ ਸੀ। ਉੱਕਾ ਪਤਾ ਹੀ ਨਹੀਂ ਲੱਗਾ।
"ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ ਨਾਨਕ ਸੇ ਜਾਗੰਨਿ, ਜਿ ਰਸਨਾ ਨਾਮ ਉਚਾਰਣੇ ।"
"ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥
ਸਾੜ੍ਹੀ ਇਸ ਦੇ ਹੁਸਨ ਨੂੰ ਨਹੀਂ ਨਿਖਾਰ ਰਹੀ—ਕਿੰਨੀ ਸੋਹਣੀ ਲੱਗੇ, ਜੇ ਕਦੀ ਸਾਦੇ ਪਹਿਰਾਵੇ ਵਿੱਚ ਹੋਵੇ। 'ਸੁੱਚੇ ਮੋਤੀ ਨੂੰ ਭਲਾ ਮੁਲੰਮੇ ਦੀ ਕੀ ਲੋੜ।
ਵੇਖੋ ਜੀ, 'ਸੁਘੜ ਨਾਲ ਭੀਖ ਮੰਗ ਲਈ ਚੰਗੀ, ਤੇ ਮੂਰਖ ਨਾਲ ਰਾਜ ਮਾਣਿਆ ਮੰਦਾ"। ਸਿਆਣਾ ਵੈਰੀ ਮੂਰਖ ਮਿੱਤ੍ਰ ਨਾਲੋਂ ਚੰਗਾ ਹੁੰਦਾ ਹੈ।
ਵਾਵੇਲਾ ਕੀ ਕਰਨਾ ਏ, ਜਿੰਦ ਸਾੜੇ ਜੋ ਸਾੜੇ। ਸੁੱਖਾਂ ਦਾ ਇਕ ਪੂਲਾ ਨਹੀਂ, ਦੁਖਾਂ ਦੇ ਖਲਵਾੜੇ ।
ਸਾਡੇ ਅਮੀਰਾਂ ਤੋਂ ਤਾਂ ਗ਼ਰੀਬ ਕਈ ਗੁਣਾ ਸੁਖੀ ਨੇ । ਜਿਸ ਵੇਲੇ ਵੇਖੋ ਹਸਦੇ ਹਸਦੇ, ਰੱਜੇ ਪੁੱਜੇ । ਠੀਕ ਹੈ, 'ਸੁਖੀ ਸੌਣ ਸ਼ੇਖ, ਜਿਨ੍ਹਾਂ ਦੇ ਟਟੂ ਨਾ ਮੇਖ । ਸਾਡੇ ਲਈ ਤਾਂ ਇੱਕ ਰੌਲਾ ਮੁੱਕਾ ਤੇ ਦੂਜਾ ਢੁੱਕਾ ।