ਅਫ਼ਸਰ ਬੜਾ ਦਿਆਲੂ ਸੀ, ਜਿਸ ਦੇ ਹੁੰਦਿਆਂ ਤਕ ਚਪੜਾਸੀ ਨੇ ਬੜੀਆਂ ਮੌਜਾਂ ਲੀਤੀਆਂ। ਉਸ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ, ਪਰ ਜਦ ਦਾ ਨਵਾਂ ਅਫ਼ਸਰ ਆਇਆ ਹੈ, ਵਿਚਾਰਾ ਬੜਾ ਔਖਾ ਹੈ। ਇਕ ਦਿਨ ਮੈਂ ਉਹਨੂੰ ਪੁੱਛ ਬੈਠਾ, “ਸੁਣਾ ਯਾਰ ! ਕੀ ਹਾਲ ਹੈ?” ਤਾਂ ਝਟ ਅੱਗੋਂ ਕਹਿਣ ਲੱਗਾ, “ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ।"