ਚੌਧਰੀ ਜੀ ! ਚੋਰੀ ਤਾਂ ਫੱਤੂ ਨੇ ਕੀਤੀ ਤੇ ਫੜ ਲੈ ਗਈ ਪੁਲਸ ਰਾਮੇ ਨੂੰ । 'ਅੜਾਹੇ ਦੀ ਕੁੜੀ, ਪੜਾਹੇ ਨੂੰ ਡੰਨ। ਇਹ ਚੰਗਾ ਇਨਸਾਫ ਏ ?
ਚੰਗੇ ਸਾਕੇਦਾਰ ਨੇ । ਵਿਚਾਰੀ ਨੂੰ ਕਿੱਥੇ ਆਣ ਫਾਹਿਆ ਨੇ ? ਇਹ ਤਾਂ ਓਹੀ ਗੱਲ ਹੋਈ-ਅੜੀ ਮੜੀ ਤੇ ਭੇਛਾਂ ਦੇ ਗਲ ਮੜ੍ਹੀ।
'ਅੜੇ ਸੋ ਝੜੇ ਇਹ ਬੋਲੇ ਬੋਲਾ, ਤੇ ਜੈਕਾਰ ਅਕਾਲਾ ॥
ਧਰਮ ਕੌਰ-ਬਚਨੀ ! ਤੇਰੀ ਤਾਂ ਉਹ ਗੱਲ ਹੈ : "ਅੰਗੂਠੇ ਵੱਢੀ, ਆਰਸੀ ਮੰਗੇ" ਸਿਰ ਤੇ ਦੋ ਵਾਲ ਨਹੀਂ, ਤੇ ਮੰਗ ਕੰਘੀ ਦੀ ਕਰਦੀ ਏਂ ।
ਪੂਰਬੀ ਵਿਚਾਰਾਂ ਅਨੁਸਾਰ ਨਾਇਕ ਜਾਂ ਨਾਇਕਾ ਦੇ ਦੁੱਖਾਂ ਦਾ ਛੇਕੜ ਅੰਤ ਹੋ ਜਾਂਦਾ ਏ । ਇਸ ਤੋਂ ਸਭ ਲੋਕ “ਅੰਤ ਭਲੇ ਦਾ ਭਲਾ" ਕਹਿਕੇ ਸੁਖੀ ਹੋ ਘਰਾਂ ਨੂੰ ਜਾਂਦੇ ਹਨ ।
ਸ਼ਾਹ ਜੀ, ਅੰਤ ਮਤਾ ਸੋ ਮਤਾ । ਚਲੋ, ਫੈਸਲਾ ਤਾਂ ਹੋ ਗਿਆ ਏਨੇ ਰੇੜਕੇ ਪਿੱਛੋਂ।
ਅੰਤਰਿ ਜੂਠਾ ਕਿਉਂ ਸੁਚਿ ਹੋਇ ॥ ਸਬਦੀ ਧੋਵੇ ਵਿਰਲਾ ਕੋਇ ॥
ਸੁਰਤਿ ਮਤਿ ਚਤਰਾਈ ਤਾਂ ਕੀ ਕਿਆ ਕਰਿ ਆਖ ਵਖਾਣੀਐ ॥ ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮੁ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੇ ਪਾਪੀ ਜਾਣੀਐ ।
ਮਾਈ- ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਉਸਦੀ ਇੱਕ ਵੀ ਗੱਲ ਚੰਗੀ ਨਹੀਂ ਜੇ ਲਗਦੀ, ਓਹ ਜੋ ਜੀ ਆਵੇ ਦੱਸੀ ਜਾਵੇ। ਉਹਦੀ ਤਾਂ ਇਹ ਗੱਲ ਹੈ ਕਿ 'ਅੰਦਰ ਆਇਆ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ ।
ਸੁੱਚਾ ਸਿੰਘ- ਮਿੰਦੋ ! ਡਰਨ ਅਤੇ ਝੁਕਣ ਦੀ ਕੀ ਲੋੜ ਹੈ, ਅੰਦਰ ਹੋਵੇ ਸੱਚ ਤਾਂ ਨੰਗਾ ਹੋਕੇ ਨੱਚ । ਸੱਚੇ ਨੂੰ ਡਰ ਕਾਹਦਾ ?
ਮੈਂ ਇਸਤਰੀ ਜ਼ਾਤ ਹਾਂ । ਇਸਤ੍ਰੀ ਆਟੇ ਦੀ ਤੌਣ ਹੈ। ਅੰਦਰ ਪਈ ਨੂੰ ਚੂਹੇ ਖਾਂਦੇ ਹਨ, ਬਾਹਰ ਪਈ ਨੂੰ ਕਾਂ । ਮੈਂ ਭਲਾ ਕੀ ਕਰਾਂ ।
ਅੰਤ ਨੂੰ ਅੰਦਰ ਪਕੀਆਂ ਬਾਹਰ ਆ ਹੀ ਗਈਆਂ। ਚਿਰਾਂ ਤੋਂ ਉਹ ਮੈਨੂੰ ਮਾਰਨ ਦੀ ਗੋਂਦ ਗੁੰਦ ਰਿਹਾ ਸੀ । ਅੰਤ ਕੱਲ੍ਹ ਮੈਨੂੰ ਰਾਹ ਵਿੱਚ ਫੜਕੇ ਘਸੀਟਣ ਲੱਗਾ।