'ਅਮੀਰਾਂ ਦੇ ਘਰ ਵਲ ਅਗਾੜੀ, ਗ਼ਰੀਬਾਂ ਦੇ ਘਰ ਵਲ ਪਿਛਾੜੀ' ਇਹ ਅਸੂਲ ਗੁਰ-ਆਸ਼ੇ ਦੇ ਵਿਰੁੱਧ ਹੈ ਅਤੇ ਗੁਰਸਿੱਖ ਨੂੰ ਇਸ ਅਸੂਲ ਦਾ ਖੰਡਨ ਕਰਨਾ ਚਾਹੀਦਾ ਹੈ।
ਉਤਮ ਚੰਦ ਨੂੰ ਦੁੱਖ ਦੇਣ ਵਿਚ ਅਸਾਨੂੰ ਕੋਈ ਲਾਭ ਨਹੀਂ । ਪਰ ਕੀ ਕਰੀਏ 'ਅਰਾਕੀ ਨੂੰ ਸੈਨਤ, ਗਧੇ ਨੂੰ ਡੰਡਾ' ਸਖ਼ਤੀ ਕੀਤੇ ਬਿਨਾਂ ਉਹ ਸਮਝਦਾ ਹੀ ਨਹੀਂ ।
ਅਸੀਂ ਤਾਂ ਏਸੇ ਗੱਲ ਉਤੇ ਅਮਲ ਕਰਦੇ ਹਾਂ ਬਈ 'ਅਰਾਮ ਦੇਹ ਤੇ ਅਰਾਮ ਲੈ । ਤਾੜੀ ਦੋਹੀਂ ਹੱਥੀਂ ਵੱਜਦੀ ਏ। ਆਪ ਨਾ ਕਿਸੇ ਨਾਲ ਕਰੀਏ, ਤਾਂ ਦੂਜਾ ਕੌਣ ਕਰਦਾ ਹੈ ?
ਮਾਸਟਰ ਕੋਲੋਂ ਛੁੱਟੀ ਲੈਣ ਲਈ ਵਿਦਿਆਰਥੀ ਆਇਆ । ਮਾਸਟਰ ਉਸ ਦੀ ਬੇਨਤੀ ਸੁਣਕੇ ਚੁੱਪ ਕਰ ਰਹਿਆ। 'ਅਲ ਖਾਮੋਸ਼ੀ ਨੀਮ ਰਜ਼ਾ' ਸਮਝ ਵਿਦਿਆਰਥੀ ਚਲਾ ਗਿਆ।
ਹਾਂ ਪੜ੍ਹ ਗਿਆ ਹੈ ਸਾਡਾ ਮੁੰਡਾ ਵੀ। ਅਖੇ 'ਅਲਫ ਬੇ ਸੁਲਖਣਾ, ਮੀਆਂ ਜੀ ਦੀ ਦਾੜ੍ਹੀ ਵਿਚ ਕੱਖ ਨਹੀਂ ਰਖਣਾ" । ਤੇ ਬਸ !
ਮਿੱਠੂ ਰਾਮ- ਬਹਾਵਲਾ ! ਉਰਲੀਆਂ ਪਰਲੀਆਂ ਤਾਂ ਹੁਣ ਜਾਣ ਦੇ ਖਾਂ। ਜਮੀਨ ਤਾਂ ਤੂੰ ਲੈਣੀ ਏ ਨਵਾਬ ਖਾਨ ਕੋਲੋਂ ਤੇ ਫਿਰ ਸਿੱਧੀ ਨੀਅਤ ਨਾਲ ਲੈ । ਮੈਥੋਂ ਚੋਰੀ ਕਿਉਂ ਲੈਂਦਾ ਏਂ ? 'ਅੱਲਾ ਅੱਲਾ ਤੇ ਖੈਰ ਸੱਲਾ।
ਕੀ ਹਾਲ ਪੁੱਛਦੇ ਹੋ 'ਅੱਲਾ ਦਏ ਤੇ ਬੰਦਾ ਲਏ' ਬਸ ਹਰ ਪਾਸਿਉਂ ਦੁਖ ਹੀ ਦੁਖ ਹਨ ।
ਪ੍ਰੀਤਮ ਸਿੰਘ- ਵੇਖੋ, ਰੱਬ ਦੇ ਰੰਗ ਕੱਲ੍ਹ ਤੀਕ ਕੀ ਸੀ ਝੱਲੂ। ਅੱਜ ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਹੈ, ਸੋਨਾ ਪਿਆ ਪੈਦਾ ਹੁੰਦਾ ਹੈ। ਕੋਈ ਰੱਬ ਦੀ ਹੀ ਮਿਹਰ ਹੈ । 'ਅਲੂ ਕਰੇ ਵਲੱਲੀਆਂ, ਰੱਬ ਸਿੱਧੀਆਂ ਪਾਵੇਂ' ।
ਕੁਤਾ ਚਉਕੇ ਚੜਾਈਐ ਚੱਕੀ ਚੱਟਣ ਕਾਰਨ ਨਸੈ ॥ ਅਵਗੁਣਿਆਰਾ ਗੁਣ ਨਾ ਸਰਸੈ ॥
"ਅਵਰ ਉਪਦੇਸੈ ਆਪਿ ਨਾ ਕਰੈ, ਆਵਤ ਜਾਵਤ ਜਨਮੇ ਮਰੈ।”
ਪਰ ਇਮਤਿਹਾਨ ਦਾ ਕੀ ਬਣੇਗਾ ? ਕੁੱਲ ਦੋ ਢਾਈ ਹਫਤੇ ਤਾਂ ਰਹਿ ਗਏ ਨੇ । ਢੱਠੇ ਖੂਹ ਵਿਚ ਪਿਆ ਇਮਤਿਹਾਨ, 'ਅਵਲ ਖੇਸ਼ਾਂ ਬਾਦ ਦਰਵੇਸ਼ਾਂ ।" ਚੰਗਾ ਚੰਗਾ, ਚਲਾ ਜਾਵਾਂਗਾ ।
ਰਾਣੀ ਸਾਹਿਬ ਕੌਰ ਸਿਪਾਹੀਆਂ ਦੇ ਡਿਗਦੇ ਹੌਂਸਲੇ ਵੇਖਕੇ ਬੋਲੀ ''ਹੇ ਮੇਰੇ ਬਹਾਦਰੋ ! ਮਰਨਾ ਆਖ਼ਰ ਮਰਨਾ, ਫਿਰ ਮਰਨੇ ਤੋਂ ਕੀ ਡਰਨਾ ?' ਉੱਠੋ, ਕਮਰ ਕੱਸੇ ਕਰੋ ਤੇ ਝਪਟਾ ਮਾਰੋ ।