ਆਪ ਨਾ ਵੰਞੈ ਸਾਹੁਰੈ ਲੋਕਾਂ ਮਤੀ ਦੇ ਸਮਝਾਏ । ਚਾਨਣ ਘਰ ਵਿਚ ਦੀਵਿਅਹੁੰ, ਹੇਠ ਹਨੇਰ ਨਾ ਸਕੈ ਮਿਟਾਏ।
ਬੜੀ ਅਨੋਖੀ ਖੇਡ ਏ। 'ਆਪ ਪੋਲੀ ਤੇ ਸੱਯਦ ਨੌਕਰ ।' ਵਿਚਾਰੇ ਦੇ ਹੱਥ ਪਲੇ ਕੁਝ ਵੀ ਨਹੀਂ, ਪਰ ਵਹੁਟੀ ਵੱਡੇ ਸਰਦਾਰਾਂ ਦੇ ਘਰੋਂ ਵਿਆਹ ਲਿਆਇਆ ਏ ।
ਸੱਚੀ ਗੱਲ ਤਾਂ ਇਹ ਹੈ ਕਿ 'ਆਪ ਫਿਰਾਂ ਨੰਗੀ, ਚੌਲੀ ਕਿਨੂੰ ਦਿਆਂ ਮੰਗੀ । ਆਪ ਤਾਂ ਝੱਟ ਮੁਸ਼ਕਲ ਨਾਲ ਲੰਘਦਾ ਹੈ । ਤੁਸਾਡੀ ਸੇਵਾ ਕਿਵੇਂ ਕਰੇ ?
ਕਥਤਾ ਬਕਤਾ ਸੁਨਤਾ ਸੋਈ!। ਆਪ ਬੀਚਾਰੇ ਸੁ ਗਿਆਨੀ ਹੋਈ ।।
ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਪਹਿਲਾਂ ਆਪਣੇ ਆਪ ਨੂੰ ਸਿੱਧੇ ਰਾਹ ਪਾ ਤੇ ਫੇਰ ਸਾਰੇ ਸਿੱਧਾ ਵਰਤਣਗੇ । 'ਆਪ ਬੁਰੇ ਤਾਂ ਜਗ ਬੁਰਾ' ਵਾਲਾ ਅਖਾਣ ਸਦਾ ਯਾਦ ਰੱਖੋ ?
ਇੰਦਰ- ਕਾਕਾ ਤੂੰ ਇਹ ਨਹੀਂ ਸੋਚਦਾ, ਪਈ ਉਹ ਤਾਂ ਆਪਣੀ ਉਮਰ ਪਗਾ ਬੈਠੇ ਨੇ । ਉਨ੍ਹਾਂ ਨੂੰ ਤੇਰੀ ਖੁਸ਼ੀ ਦੀ ਕੀ ਲੋੜ ਏ ? 'ਆਪ ਮਰੇ ਜਗ ਪਰਲੋ ।"
ਛੱਡ ਨੀਂ, ਬਹੁਤੀਆਂ ਗੱਲਾਂ ਨਾ ਮਾਰ, ਤੇਰੀ ਮਾਸੀ ਦਾ ਤਾਂ ਇਹ ਹਾਲ ਹੈ ਅਖੇ 'ਆਪ ਵੱਡੇ ਮੰਗਤੇ ਤੇ ਬੂਹੇ ਤੇ ਦਰਵੇਸ਼। ਉਸਨੂੰ ਵਿੱਤ ਵਿਚ ਰਹਿਣ ਦੀ ਮੱਤ ਦੇਹ ।
ਸਾਡੇ ਪਾਸ ਨਹੀਂ ਜੀ ਧਨ, ਸ਼ਰਾਬਾਂ ਕਬਾਬਾਂ ਤੇ ਉਜਾੜਨ ਲਈ। ਅਖੇ ' ਲੰਘਦੀ ਲੰਘਣ ਤੇ ਯਾਰ ਪਰਾਠੇ ਮੰਗਣ । ਮਰਜ਼ੀ ਹੈ ਤਾਂ ਜੰਝ ਲੈ ਆਉ ਨਹੀਂ ਤਾਂ ਸਾਡੀ ਕੁੜੀ ਅਣ ਨਹੀਂ। ਕਿਸੇ ਸਾਦੇ ਘਰੇ ਵਿਆਹ ਦਿਆਂਗੇ।
'ਵਾਚੈ ਵਾਦੁ ਨਾ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤਾ ਸੋਝੀ ਹੋਇ !
"ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭਿ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ" ॥੨॥
ਸਰਦਾਰ ਜੀ । ਤੁਸੀਂ ਚਿੰਤਾ ਨਾ ਕਰੋ, "ਆਪੇ ਹੀ ਮਰ ਜਾਣਗੇ; ਜੋ ਜੇਠ ਪੈਣਗੇ ਰਾਹ" । ਤੁਹਾਡੇ ਨਾਲ ਮੱਥਾ ਲਾਕੇ ਕਿਸੇ ਬਚ ਨਹੀਂ ਨਿਕਲਣਾ ।
ਤੇਰੇ ਵਸਬ ਮਾਲੂਮ ਨੇ ਸਭ ਸਾਨੂੰ, ਲਾਹੜੀ ਵੱਡਾ ਹੈ ਲੱਗ ਲਵੇੜਿਆਂ ਦਾ । ਆਪ ਚੋਰ ਤੇ ਆਪ ਹੀ ਸਾਧ ਹੋਵੇਂ, ਖੋਜ ਤਾੜ ਕੇ ਦੂਰ ਤੇ ਨੇੜਿਆਂ ਦਾ।